ਅੰਤ੍ਰਿਮ ਬਜਟ ’ਚ ਖਪਤਕਾਰ ਮੰਗ, ਪੇਂਡੂ ਅਰਥਵਿਵਸਥਾ ਨੂੰ ਉਤਸ਼ਾਹ ਦੇਣ ਦੇ ਉਪਾਵਾਂ ਦੀ ਮਾਹਿਰਾਂ ਨੂੰ ਉਮੀਦ

Monday, Jan 15, 2024 - 10:49 AM (IST)

ਅੰਤ੍ਰਿਮ ਬਜਟ ’ਚ ਖਪਤਕਾਰ ਮੰਗ, ਪੇਂਡੂ ਅਰਥਵਿਵਸਥਾ ਨੂੰ ਉਤਸ਼ਾਹ ਦੇਣ ਦੇ ਉਪਾਵਾਂ ਦੀ ਮਾਹਿਰਾਂ ਨੂੰ ਉਮੀਦ

ਨਵੀਂ ਦਿੱਲੀ (ਭਾਸ਼ਾ)- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਕ ਫਰਵਰੀ ਨੂੰ ਅੰਤ੍ਰਿਮ ਬਜਟ ’ਚ ਖਪਤ ਅਤੇ ਪੇਂਡੂ ਅਰਥਵਿਵਸਥਾ ਨੂੰ ਉਤਸ਼ਾਹ ਦੇਣ ਤੋਂ ਇਲਾਵਾ ਮਹਿੰਗਾਈ ਨੂੰ ਹੇਠਾਂ ਲਿਆਉਣ ਦੇ ਉਪਾਵਾਂ ਨੂੰ ਜਾਰੀ ਰੱਖਣਗੇ।ਇਹ ਰਾਏ ਮਾਹਿਰਾਂ ਵਲੋਂ ਜਤਾਈ ਗਈ ਹੈ। ਦੱਸ ਦੇਈਏ ਕਿ ਇਹ ਨਿਰਮਲਾ ਸੀਤਾਰਮਨ ਦਾ ਲਗਾਤਾਰ 6ਵਾਂ ਬਜਟ ਹੋਵੇਗਾ। ਮਾਹਿਰਾਂ ਨੇ ਕਿਹਾ ਕਿ ਖਪਤ ਨੂੰ ਉਤਸ਼ਾਹ ਦੇਣ ਦਾ ਇਕ ਤਰੀਕਾ ਲੋਕਾਂ ਦੇ ਹੱਥਾਂ ’ਚ ਵੱਧ ਪੈਸਾ ਦੇਣਾ ਹੈ ਅਤੇ ਅਜਿਹਾ ਕਰਨ ਦਾ ਇਕ ਸੰਭਾਵਿਤ ਤਰੀਕਾ ਟੈਕਸ ਸਲੈਬ ’ਚ ਬਦਲਾਅ ਕਰਨਾ ਜਾਂ ਮਾਪਦੰਡ ਕਟੌਤੀ ’ਚ ਵਾਧੇ ਜ਼ਰੀਏ ਲੋਕਾਂ ’ਤੇ ਟੈਕਸ ਦਾ ਬੋਝ ਘੱਟ ਕਰਨਾ ਹੋ ਸਕਦਾ ਹੈ। 

ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਦੇ ਘਰ ਇਸ ਦਿਨ ਵੱਜਣਗੇ ਬੈਂਡ ਵਾਜੇ, 3 ਦਿਨ ਚੱਲੇਗਾ ਰਾਧਿਕਾ-ਅਨੰਤ ਦੇ ਵਿਆਹ ਦਾ ਜ਼ਸ਼ਨ (ਤਸਵੀਰਾਂ)

ਦੱਸ ਦੇਈਏ ਕਿ ਇਹ ਹੋਰ ਮੱਤਾ ਪੇਂਡੂ ਰੋਜ਼ਗਾਰ ਗਾਰੰਟੀ ਯੋਜਨਾ-ਮਨਰੇਗਾ ਤਹਿਤ ਧਨਰਾਸ਼ੀ ਵਧਾਉਣ ਅਤੇ ਕਿਸਾਨਾਂ ਲਈ ਭੁਗਤਾਨ ਨਾਲ ਸਬੰਧਤ ਹੈ। ਮਾਹਿਰਾਂ ਨੇ ਕਿਹਾ ਕਿ ਆਮ ਚੋਣਾਂ ਤੋਂ ਪਹਿਲਾਂ ਖਪਤ ਨੂੰ ਉਤਸ਼ਾਹ ਦੇਣ ਦੇ ਸੀਤਾਰਮਨ ਦੇ ਯਤਨਾਂ ਤਹਿਤ ਔਰਤਾਂ ਅਤੇ ਹਾਸ਼ੀਏ ’ਤੇ ਰਹਿਣ ਵਾਲੇ ਭਾਈਚਾਰਿਆਂ ਨੂੰ ਵਾਧੂ ਉਤਸ਼ਾਹ ਮਿਲ ਸਕਦੇ ਹਨ। ਆਮ ਤੌਰ ’ਤੇ ਆਮ ਚੋਣਾਂ ਤੋਂ ਪਹਿਲਾਂ ਲੋਕ ਸਭਾ ’ਚ ਪੇਸ਼ ਕੀਤੇ ਜਾਣ ਵਾਲੇ ਅੰਤ੍ਰਿਮ ਬਜਟ ’ਚ ਨਵੇਂ ਟੈਕਸ ਮੱਤੇ ਜਾਂ ਨਵੀਆਂ ਯੋਜਨਾਵਾਂ ਸ਼ਾਮਲ ਨਹੀਂ ਹੁੰਦੀਆਂ ਹਨ।

ਇਹ ਵੀ ਪੜ੍ਹੋ - ਅਮੀਰਾਂ ਦੀ ਲਿਸਟ ’ਚ ਵਧਿਆ ਮੁਕੇਸ਼ ਅੰਬਾਨੀ ਦਾ ਕੱਦ, 100 ਅਰਬ ਡਾਲਰ ਤੋਂ ਪਾਰ ਹੋਈ ਜਾਇਦਾਦ

ਅੰਤ੍ਰਿਮ ਬਜਟ ’ਚ ਸਰਕਾਰ ਵਿੱਤੀ ਸਾਲ 2024-25 ਦੇ 4 ਮਹੀਨਿਆਂ ਲਈ ਆਪਣੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਸੰਸਦ ਤੋਂ ਇਜਾਜ਼ਤ ਮੰਗੇਗੀ। ਇਸ ’ਚ ਤਤਕਾਲ ਅਜਿਹੀਆਂ ਆਰਥਿਕ ਸਮੱਸਿਆਵਾਂ ਦੇ ਹੱਲ ਦੇ ਮੱਤੇ ਸ਼ਾਮਲ ਹੋ ਸਕਦੇ ਹਨ, ਜਿਨ੍ਹਾਂ ਲਈ 4 ਮਹੀਨਿਆਂ ਤੱਕ ਇੰਤਜ਼ਾਰ ਨਹੀਂ ਕੀਤਾ ਜਾ ਸਕਦਾ। ਮਾਹਿਰਾਂ ਅਨੁਸਾਰ ਅਰਥਵਿਵਸਥਾ ’ਚ ਸੁਸਤ ਖਪਤ ਮੰਗ ਨਾਲ ਸਬੰਧਤ ਮੁੱਦਿਆਂ ਦਾ ਹੱਲ ਕਰਨ ਦੀ ਤੁਰੰਤ ਲੋੜ ਹੈ। ਡੇਲਾਇਟ ਇੰਡੀਆ ਦੇ ਭਾਈਵਾਲ ਰਜਤ ਵਾਹੀ ਨੇ ਕਿਹਾ ਕਿ ਕੰਪਨੀਆਂ ਨੇ ਐੱਫ. ਐੱਮ. ਸੀ. ਜੀ. ਅਤੇ ਰੋਜ਼ਮਰਾ ਦੇ ਇਸਤੇਮਾਲ ਦੇ ਜ਼ਿਆਦਾਤਰ ਉਤਪਾਦਾਂ ਦੀਆਂ ਕੀਮਤਾਂ ਪਿਛਲੀਆਂ 8-10 ਤਿਮਾਹੀਆਂ ’ਚ ਵਧਾਈਆਂ ਹਨ। ਕੰਪਨੀਆਂ ਨੂੰ ਉਤਪਾਦਨ ਲਾਗਤ ’ਚ ਵਾਧੇ ਦੀ ਵਜ੍ਹਾ ਨਾਲ ਇਹ ਕਦਮ ਚੁੱਕਣਾ ਪਿਆ ਹੈ।

ਇਹ ਵੀ ਪੜ੍ਹੋ - Air India ਦੀ ਫਲਾਈਟ 'ਚ ਸ਼ਾਕਾਹਾਰੀ ਦੀ ਥਾਂ ਮਿਲਿਆ ਨਾਨ-ਵੈਜ ਖਾਣਾ, ਭੜਕੀ ਔਰਤ ਨੇ ਚੁੱਕਿਆ ਇਹ ਕਦਮ

ਭਾਰਤੀ ਬਾਇਓਗੈਸ ਐਸੋਸੀਏਸ਼ਨ ਦੀ ਬਜਟ ’ਚ ਜੈਵ ਖਾਦਾਂ ਨੂੰ ਉਤਸ਼ਾਹਿਤ ਕਰਨ ਲਈ ਇਨਸੈਂਟਿਵ ਦੀ ਮੰਗ
ਉਦਯੋਗਿਕ ਸੰਸਥਾ ਭਾਰਤੀ ਬਾਇਓਗੈਸ ਐਸੋਸੀਏਸ਼ਨ (ਆਈ. ਬੀ. ਏ.) ਨੇ 1.4 ਲੱਖ ਕਰੋੜ ਰੁਪਏ ਦੇ ਸਮਰਪਿਤ ‘ਬਾਇਓਗੈਸ-ਖਾਦ ਫੰਡ’ ਸਹਿਤ ਕਈ ਇਨਸੈਂਟਿਵ ਦੀ ਮੰਗ ਕੀਤੀ ਹੈ। ਇਸ ਦਾ ਉਦੇਸ਼ ਬਿਹਤਰ ਮਿੱਟੀ ਅਤੇ ਮਨੁੱਖੀ ਸਿਹਤ ਲਈ ਜੈਵਿਕ ਖਾਦਾਂ ਦੇ ਇਸਤੇਮਾਲ ਨੂੰ ਹੁਲਾਰਾ ਦੇਣਾ ਹੈ। ਇਸ ’ਚ ਕਿਹਾ ਗਿਆ ਹੈ ਕਿ ਬਾਇਓ-ਸੀ. ਐੱਨ. ਜੀ./ ਸੀ. ਬੀ. ਜੀ. (ਸੰਕੁਚਿਤ ਕੁਦਰਤੀ ਗੈਸ/ਬਾਇਓਗੈਸ) ਉਦਯੋਗ ਦੇ ਵਾਧੇ ’ਚ ਤੇਜ਼ੀ ਲਿਆਉਣ ਦਾ ਰਸਤਾ ਜੈਵ-ਖਾਦ ਸਮਰਥਕ ਨੀਤੀਆਂ ਤਿਆਰ ਕਰਨ ’ਚ ਹੈ। ਇਸ ਅਨੁਸਾਰ ਇਸ ’ਚ ਫਰਮੈਂਟਿਡ ਜੈਵਿਕ ਖਾਦ ’ਤੇ ਧਿਆਨ ਦੇਣ ਦੇ ਨਾਲ ਅਨੁਕੂਲ ਨਿਯਮ, ਟੈਕਸ ਛੋਟ, ਵਿੱਤੀ ਲਾਭ ਅੰਸ਼ ਅਤੇ ਆਸਾਨ ਲੋਨ ਬਦਲ ਸ਼ਾਮਲ ਹਨ।

ਇਹ ਵੀ ਪੜ੍ਹੋ - Flight Offers: ਹਵਾਈ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਸਿਰਫ਼ 1799 ਰੁਪਏ 'ਚ ਹੋਵੇਗੀ ਫਲਾਈਟ ਬੁੱਕ

ਦੂਜੇ ਪਾਸੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ 2024-25 ਲਈ ਅੰਤ੍ਰਿਮ ਬਜਟ ਪੇਸ਼ ਕਰਨ ਜਾ ਰਹੀ ਹੈ। ਇਸੇ ਮਹੀਨੇ ਵਿੱਤ ਮੰਤਰਾਲਾ ਨੂੰ ਸੌਂਪੇ ਪ੍ਰੀ-ਬਜਟ ਮੈਮੋਰੰਡਮ ’ਚ ਆਈ. ਬੀ. ਏ. ਨੇ 5 ਸਾਲ ਲਈ 1.4 ਲੱਖ ਕਰੋੜ ਰੁਪਏ ਦੇ ਸਮਰਪਿਤ ਫੰਡ ਨਾਲ ਇਕ ਨਵਾਂ ‘ਵਾਤਾਵਰਣ ਅਨੁਕੂਲ ਬਾਇਓਗੈਸ ਪਲਾਂਟ ਖਾਦ-ਆਧਾਰਿਤ ਖੇਤੀ ਪ੍ਰੋਗਰਾਮ’ (ਐੱਸ. ਯੂ. ਬੀ. ਆਈ. ਐੱਸ. ਯੂ. ਐੱਲ. ਪੀ.) ਸਥਾਪਤ ਕਰਨ ਦਾ ਮੱਤਾ ਦਿੱਤਾ ਹੈ।

ਇਹ ਵੀ ਪੜ੍ਹੋ - ਭਾਰਤੀਆਂ ਲੋਕਾਂ ਲਈ ਖ਼ਾਸ ਖ਼ਬਰ, ਇਸ ਸਾਲ ਇੰਨੇ ਫ਼ੀਸਦੀ ਹੋ ਸਕਦਾ ਹੈ ਤਨਖ਼ਾਹ 'ਚ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News