ਭਾਰਤ ''ਚ ਕਮਜ਼ੋਰ ਬੈਂਕਾਂ ਅਤੇ ਕੰਪਨੀਆਂ ਤੋਂ ਚਿੰਤਤ IMF

Saturday, Oct 14, 2017 - 09:38 AM (IST)

ਵਾਸ਼ਿੰਗਟਨ—ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ) ਨੇ ਭਾਰਤ 'ਚ ਕਮਜ਼ੋਰ ਬੈਂਕਾਂ ਅਤੇ ਕੰਪਨੀਆਂ ਦੇ ਮੇਲ 'ਤੇ ਚਿੰਤਾ ਜਤਾਈ ਹੈ। ਫੰਡ ਦਾ ਕਹਿਣਾ ਹੈ ਕਿ ਇਸ ਮੇਲ ਨਾਲ ਭਾਰਤ ਪ੍ਰਤੀਕੂਲ ਸੰਸਾਰਕ ਵਿੱਤੀ ਹਾਲਾਤ 'ਚ ਪ੍ਰਭਾਵਿਤ ਹੋ ਸਕਦਾ ਹੈ। ਇਸ ਦੇ ਨਾਲ ਹੀ ਆਈ. ਐੱਮ. ਐੱਫ. ਨੇ ਜਨਤਕ ਬੈਂਕਾਂ 'ਚ ਚੰਗਾ ਪੰਜੀਕਰਣ ਸੁਨਿਸ਼ਚਿਤ ਕਰਨ ਲਈ ਕਦਮ ਚੁੱਕੇ ਜਾਣ 'ਤੇ ਜੋਰ ਦਿੱਤਾ ਹੈ। 
ਸੰਸਥਾਨ ਨੇ ਕਿਹਾ ਕਿ ਘੱਟ ਲਾਭਪ੍ਰਦਤਾ ਅਤੇ ਫਸੇ ਕਰਜ਼ ਦੀ ਵੱਡੀ ਸਮੱਸਿਆ ਦੇ ਮੱਦੇਨਜ਼ਰ ਭਾਰਤੀ ਬੈਂਕਿੰਗ ਖੇਤਰ ਅਸੁਰੱਖਿਅਤ ਜਾਂ ਸੰਵੇਦੀ ਹੈ। ਆਈ. ਐੱਮ. ਐੱਫ  ਦੇ ਵਿੱਤੀ ਸਲਾਹਕਾਰ ਤੋਬਿਯਾਸ ਐਡਰੀਯਨ ਨੇ ਕਿਹਾ ਕਿ ਅਸੀਂ ਪਾਇਆ ਹੈ ਕਿ ਭਾਰਤੀ ਕੰਪਨੀਆਂ ਵੀ ਵੱਡੇ ਖਤਰੇ 'ਚ ਹਨ। ਇਸ ਲਈ ਕਮਜ਼ੋਰ ਬੈਂਕਾਂ ਅਤੇ ਕਮਜ਼ੋਰ ਕਾਰਪੋਰਟ ਦਾ ਇਹ ਮੇਲ ਪ੍ਰਤੀਕੂਲ ਸੰਸਾਰਕ ਵਿੱਤ ਹਾਲਾਤ 'ਚ ਭਾਰਤ ਨੂੰ ਖਤਰਨਾਕ ਬਣਾਉਂਦਾ ਹੈ।


Related News