30 ਦਿਨਾਂ ''ਚ ਵੀ ਨਹੀਂ ਹੋ ਰਿਹਾ PF ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ, ਲੇਬਰ ਮੰਤਰਾਲੇ ਲਵੇਗਾ ਇਹ ਐਕਸ਼ਨ

Thursday, Oct 12, 2017 - 02:30 PM (IST)

ਨਵੀਂ ਦਿੱਲੀ— ਕਰਮਚਾਰੀ ਭਵਿੱਖ ਨਿਧੀ ਸੰਗਠਨ ( ਈ.ਪੀ.ਐੱਫ.ਓ) 30 ਦਿਨਾਂ 'ਚ ਵੀ ਪੀ.ਐੱਫ ਅਤੇ ਪੈਨਸ਼ਨਾਂ ਨਾਲ ਜੁੜੀਆਂ ਆਨਲਾਈਨ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਕਰ ਪਾ ਰਿਹਾ ਹੈ। ਲੇਬਰ ਮੰਤਰਾਲੇ ਨੇ ਸ਼ਿਕਾਇਤਾਂ ਦਾ ਤੈਅ ਸਮਾਂ 'ਤੇ ਨਿਪਟਾਰਾ ਕੀਤਾ ਜਾ ਸਕਦਾ ਹੈ ਪਰ ਫੀਲਡ ਆਫਿਸ ਦੇ ਪੱਧਰ 'ਤੇ ਇਸਦੇ ਲਈ ਜ਼ਰੂਰੀ ਯਤਨ ਨਹੀਂ ਕੀਤੇ ਜਾ ਰਹੇ ਹਨ। ਹੁਣ 30 ਦਿਨਾਂ ਦੇ ਅੰਦਰ ਸ਼ਿਕਾਇਤਾਂ ਦਾ ਹੱਲ ਨਾ ਹੋਣ 'ਤੇ ਇਸ ਨਾਲ ਸਬੰਧਤ ਅਧਿਕਾਰੀ ਨੂੰ ਇਸਦਾ ਕਾਰਣ ਦੱਸਣਾ ਹੋਵੇਗਾ। ਹਾਲ 'ਚ ਲੇਬਰ ਸਕੱਤਰ ਨੇ ਸਮੀਖਿਆ ਬੈਠਕ 'ਚ ਇਸ ਬਾਰੇ 'ਚ ਨਿਰਦੇਸ਼ ਜਾਰੀ ਕੀਤੇ ਹਨ।
ਸ਼ਿਕਾਇਤਾਂ ਦੇ ਸਮਾਂ ਸੀਮਾ 'ਚ ਨਹੀਂ ਹੋ ਰਿਹਾ ਨਿਵਾਰਣ
ਈ.ਪੀ.ਐੱਫ.ਓ ਨੇ ਹਾਲ 'ਚ ਆਪਣੇ ਸਾਰੇ ਐਡੀਸ਼ਨਲ ਪੀ.ਐੱਫ ਕਮੀਸ਼ਨਰ ਅਤੇ ਰੀਜਨਲ ਆਫਿਸ ਨੂੰ ਭੇਜੇ ਗਏ ਸਰਕੂਲਰ 'ਚ ਕਿਹਾ ਹੈ ਕਿ ਲੇਬਰ ਸਕੱਤਰ ਦੁਆਰਾ ਹਾਲ 'ਚ ਸ਼ਿਕਾਇਤਾਂ ਦੇ ਨਿਸਤਾਰਣ ਦੀ ਸਮੀਖਿਆ  'ਚ ਇਹ ਦੇਖਿਆ ਗਿਆ ਹੈ ਕਿ ਅਜਿਹੀ ਸਮੀਖਿਆ ਬੈਠਕਾਂ ਦੇ ਪਹਿਲੇ ਹੈੱਡ ਆਫਿਸ ਦੇ ਫੋਲੋਅਪ ਦੀ ਵਜ੍ਹਾਂ ਨਾਲ ਸ਼ਿਕਾਇਤਾਂ ਦਾ ਹੱਲ ਹੋਇਆ ਹੈ। ਇਸ ਨਾਲ ਇਹ ਪਤਾ ਚੱਲਦਾ ਹੈ ਕਿ ਆਨਲਾਈਨ ਸ਼ਿਕਾਇਤਾਂ ਦਾ 30 ਦਿਨ੍ਹਾਂ ਦੇ ਅੰਦਰ ਨਿਸਤਾਰਣ ਕੀਤਾ ਜਾ ਸਕਦਾ ਹੈ ਪਰ ਫੀਲਡ ਆਫਿਸ ਦੇ ਪੱਧਰ 'ਤੇ ਜ਼ਰੂਰੀ ਯਤਨ ਨਹੀਂ ਕੀਤੇ ਜਾ ਰਹੇ ਹਨ।
ਮੈਂਬਰਾਂ ਨੇ ਨਿਪਟਾਰੇ ਦੀ ਗੁਣਵੱਤਾ 'ਤੇ ਉਠਾਏ ਸਵਾਲ 
ਇਸਦੇ ਇਲਾਵਾ ਕਈ ਮਾਮਲਿਆਂ 'ਚ ਇਹ ਵੀ ਦੇਖਿਆ ਗਿਆ ਹੈ ਕਿ ਸ਼ਿਕਾਇਤਾ ਕਰਨ ਵਾਲੇ ਮੈਂਬਰਾਂ ਨੇ ਸ਼ਿਕਾਇਤਾਂ ਦੇ ਨਿਪਟਾਰੇ ਦੀ ਗੁਣਵੱਤਾ 'ਤੇ ਸਵਾਲ ਉਠਾਏ ਹਨ। ਇਸ ਲਈ ਸਮੀਖਿਆ ਬੈਠਕ 'ਚ ਤੈਅ ਕੀਤਾ ਗਿਆ ਹੈ ਕਿ ਸ਼ਿਕਾਇਤਾਂ ਦਾ ਤੈਅ ਸਮੇ 'ਚ ਨਿਪਟਾਰਾ ਯਕੀਨੀ ਬਣਾਉਣਾ ਅਤੇ ਇਸਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਦੇ ਲਈ ਜ਼ਰੂਰੀ ਕਦਮ ਉਠਾਏ ਜਾਣ।
ਆਫਿਸ ਇੰਨਚਾਰਜ਼ ਨੂੰ ਦੱਸਣਾ ਹੋਵੇਗਾ ਕਾਰਣ
ਸਮੀਖਿਆ ਬੈਠਕ 'ਚ ਤੈਅ ਕੀਤਾ ਗਿਆ ਹੈ ਕਿ ਜੇਕਰ ਕਿਸੇ ਮਾਮਲੇ 'ਚ ਸ਼ਿਕਾਇਤਾ ਦਾ ਨਿਪਟਾਰਾ 30 ਦਿਨਾਂ ਦੀ ਮਿਆਦ 'ਚ ਨਹੀਂ ਹੋ ਪਾਉਂਦਾ ਹੈ ਤਾਂ ਸਬੰਧਿਤ ਈ.ਪੀ.ਐੱਫ.ਓ ਆਫਿਸ ਦੇ ਇੰਨਚਾਰਜ਼ ਨੂੰ ਇਸਦਾ ਕਾਰਨ ਦੱਸਣਾ ਹੋਵੇਗਾ। ਆਫਿਸ ਇੰਨਚਾਰਜ਼ ਅਗਲੀ ਸਮੀਖਿਆ ਬੈਠਕ 'ਚ ਸਾਰੇ ਜ਼ਰੂਰੀ ਰਿਕਾਰਡ ਦੇ ਨਾਲ ਮੌਜੂਦ ਰਹੇਗਾ।
ਆਨਲਾਈਨ ਪੋਰਟਲ 'ਤੇ ਕਰ ਸਕਦੇ ਹਨ ਈ.ਪੀ.ਐੱਫ.ਓ ਨਾਲ ਜੁੜੀਆਂ ਸ਼ਿਕਾਇਤਾ
ਜੇਕਰ ਤੁਸੀਂ ਈ.ਪੀ.ਐਫ.ਓ ਦੇ ਮੈਂਬਰ ਹੈ ਜਾਂ ਤੁਹਾਡਾ ਪੀ.ਐੱਫ ਅਕਾਉਂਟ ਹੈ ਤਾਂ ਈ.ਪੀ.ਐੱਫ.ਓ ਨਾਲ ਜੁੜੀਆਂ ਸ਼ਿਕਾਇਤਾਂ ਆਨਲਾਈਨ ਪੋਰਟਲ pgportal.gov.in  'ਤੇ ਕਰ ਸਕਦੇ ਹੋ। ਕੇਂਦਰ ਸਰਕਾਰ ਨੇ ਇਸ ਪੋਰਟਲ 'ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਲਈ 30 ਦਿਨਾਂ ਦਾ ਸਮਾਂ ਤੈਅ ਕੀਤਾ ਹੈ। ਇਸ 'ਤੇ ਆਉਣ ਵਾਲੀਆਂ ਸ਼ਿਕਾਇਤਾਂ ਦੇ ਨਿਪਟਾਰੇ ਦੀ ਸਮੀਖਿਆ ਸਕੱਤਰ ਅਤੇ ਪ੍ਰਧਾਨ ਮੰਤਰੀ ਦੇ ਪੱਧਰ 'ਤੇ ਹੁੰਦੀ ਹੈ।


Related News