IBC ​​​​​​​ਤਹਿਤ ਕੰਪਨੀਆਂ, ਗਾਰੰਟਰ ਖ਼ਿਲਾਫ ਨਾਲ-ਨਾਲ ਹੋਵੇਗੀ ਕਾਰਵਾਈ

Saturday, Sep 19, 2020 - 04:39 PM (IST)

IBC ​​​​​​​ਤਹਿਤ ਕੰਪਨੀਆਂ, ਗਾਰੰਟਰ ਖ਼ਿਲਾਫ ਨਾਲ-ਨਾਲ ਹੋਵੇਗੀ ਕਾਰਵਾਈ

ਨਵੀਂ ਦਿੱਲੀ— ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ਨੀਵਾਰ ਨੂੰ ਕਿਹਾ ਕਿ ਇਨਸੋਲਵੈਂਸੀ ਤੇ ਬੈਂਕਰਪਸੀ ਕੋਡ (ਆਈ. ਬੀ. ਸੀ.) ਤਹਿਤ ਕਰਜ਼ ਭੁਗਤਾਨ 'ਚ ਡਿਫਾਲਟ ਕਰਨ ਵਾਲੀਆਂ ਕੰਪਨੀਆਂ ਅਤੇ ਨਿੱਜੀ ਗਾਰੰਟੀ ਦੇਣ ਵਾਲਿਆਂ ਖ਼ਿਲਾਫ ਨਾਲ-ਨਾਲ ਦਿਵਾਲਾ ਕਾਰਵਾਈ ਹੋ ਸਕਦੀ ਹੈ।

ਸੀਤਾਰਮਨ ਨੇ ਸ਼ਨੀਵਾਰ ਨੂੰ ਰਾਜਸਭਾ 'ਚ ਇਸ ਕੋਡ 'ਚ ਦੂਜੇ ਸੋਧ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਇਹ ਗੱਲ ਕਹੀ। ਰਾਜਸਭਾ 'ਚ ਇਹ ਬਿੱਲ ਪਾਸ ਹੋ ਚੁੱਕਾ ਹੈ।

ਇਹ ਬਿੱਲ ਜੂਨ 'ਚ ਲਿਆਂਦੇ ਗਏ ਆਰਡੀਨੈਂਸ ਦਾ ਸਥਾਨ ਲਵੇਗਾ। ਕੁਝ ਮੈਂਬਰਾਂ ਵੱਲੋਂ ਇਹ ਮੁੱਦਾ ਚੁੱਕੇ ਜਾਣ 'ਤੇ ਸੀਤਾਰਮਨ ਨੇ ਕਿਹਾ, ''ਕਈ ਵਾਰ ਕਰਜ਼ਾ ਲੈਣ ਵਾਲੀਆਂ ਕੰਪਨੀਆਂ ਵੱਲੋਂ ਕੁਝ ਗਾਰੰਟਰ ਹੁੰਦੇ ਹਨ। ਸਾਡਾ ਮੰਨਣਾ ਹੈ ਕਿ ਡਿਫਾਲਟ ਦੇ ਵੱਡੇ ਮਾਮਲਿਆਂ 'ਚ ਜਿੰਨਾ ਸੰਭਵ ਹੋ ਸਕੇ ਕਾਰਪੋਰੇਟ ਕਰਜ਼ਦਾਰ ਅਤੇ ਉਸ ਦੇ ਗਾਰੰਟਰ ਖ਼ਿਲਾਫ ਨਾਲ-ਨਾਲ ਦਿਵਾਲਾ ਕਾਰਵਾਈ ਕੀਤੀ ਜਾਵੇ।'' ਗੌਰਤਲਬ ਹੈ ਕਿ ਸਰਕਾਰ ਆਈ. ਬੀ. ਸੀ. 'ਚ ਸੋਧ ਲਈ ਜੂਨ 'ਚ ਆਰਡੀਨੈਂਸ ਲੈ ਕੇ ਆਈ ਸੀ। ਇਸ ਤਹਿਤ ਇਹ ਵਿਵਸਥਾ ਕੀਤੀ ਗਈ ਸੀ ਕਿ ਕੋਰੋਨਾ ਕਾਰਨ 25 ਮਾਰਚ ਤੋਂ 6 ਮਹੀਨੇ ਤੱਕ ਕੋਈ ਨਵੀਂ ਦਿਵਾਲਾ ਕਾਰਵਾਈ ਸ਼ੁਰੂ ਨਹੀਂ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ 25 ਮਾਰਚ ਤੋਂ ਪਹਿਲਾਂ ਕਰਜ਼ ਭੁਗਤਾਨ 'ਚ ਡਿਫਾਲਟ ਕਰਨ ਵਾਲੀਆਂ ਕੰਪਨੀ ਖ਼ਿਲਾਫ ਦਿਵਾਲਾ ਪ੍ਰਕਿਰਿਆ ਜਾਰੀ ਰਹੇਗੀ।


author

Sanjeev

Content Editor

Related News