ਨਿਵੇਸ਼ ਲਈ ਮੌਕਾ, ਮਾਰਚ ''ਚ ਖੁੱਲ੍ਹਣਗੇ 12-15 ਕੰਪਨੀਆਂ ਦੇ ਆਈ. ਪੀ. ਓ.

2/26/2021 8:07:26 AM

ਨਵੀਂ ਦਿੱਲੀ- ਮਾਰਚ ਮਹੀਨਾ ਆਈ. ਪੀ. ਓ. ਦਾ ਰਹਿਣ ਵਾਲਾ ਹੈ। ਇਸ ਮਹੀਨੇ ਵਿਚ ਕੁੱਲ 12-15 ਕੰਪਨੀਆਂ ਆਈ. ਪੀ. ਓ. ਲਿਆ ਸਕਦੀਆਂ ਹਨ, ਜੋ ਇਸ ਜ਼ਰੀਏ ਇਹ 30 ਹਜ਼ਾਰ ਕਰੋੜ ਜੁਟਾ ਸਕਦੀਆਂ ਹਨ। ਜੇਕਰ ਇਹ ਹੁੰਦਾ ਹੈ ਤਾਂ ਕਿਸੇ 1 ਮਹੀਨੇ ਵਿਚ ਹਾਲ ਹੀ ਦੇ ਸਾਲਾਂ ਵਿਚ ਇਹ ਪਹਿਲੀ ਵਾਰ ਹੋਵੇਗਾ। ਮਾਰਚ ਵਿਚ ਪਹਿਲਾ ਆਈ. ਪੀ. ਓ., ਐੱਮ. ਟੀ. ਏ. ਆਰ. ਟੈਕਨਾਲੋਜੀਜ ਦਾ ਆਵੇਗਾ।

ਇਸ ਸਾਲ ਸ਼ੇਅਰ ਬਾਜ਼ਾਰ ਜਿੱਥੇ ਹੁਣ ਤੱਕ ਦੇ ਸਭ ਤੋਂ ਉੱਪਰੀ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ, ਉੱਥੇ ਹੀ ਆਈ. ਪੀ. ਓ. ਬਾਜ਼ਾਰ ਵੀ ਦਮ ਵਿਖਾ ਰਿਹਾ ਹੈ। ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ਜਨਵਰੀ ਅਤੇ ਫਰਵਰੀ ਵਿਚ ਹੁਣ ਤੱਕ 8 ਕੰਪਨੀਆਂ ਨੇ 12,720 ਕਰੋੜ ਰੁਪਏ ਦੇ ਆਈ. ਪੀ. ਓ. ਜ਼ਰੀਏ ਜੁਟਾ ਲਏ ਹਨ। 2020 ਵਿਚ ਆਈ. ਪੀ. ਓ. ਜ਼ਰੀਏ 43,800 ਕਰੋੜ ਰੁਪਏ ਦੀ ਰੁਕਮ ਜੁਟਾਈ ਗਈ ਸੀ। ਹਾਲਾਂਕਿ, ਪਿਛਲੇ ਸਾਲ ਇਸੇ ਸਮੇਂ ਦੀ ਗੱਲ ਕਰੀਏ ਤਾਂ ਇਕ ਵੀ ਕੰਪਨੀ ਆਈ. ਪੀ. ਓ. ਨਹੀਂ ਲਿਆਈ ਸੀ।

ਮਾਰਚ ਦਾ ਪਹਿਲਾ ਆਈ. ਪੀ. ਓ. 3 ਨੂੰ
ਐੱਮ. ਟੀ. ਏ. ਆਰ. ਦਾ ਆਈ. ਪੀ. ਓ. 5 ਮਾਰਚ ਨੂੰ ਬੰਦ ਹੋਵੇਗਾ ਅਤੇ 3 ਮਾਰਚ ਨੂੰ ਖੁੱਲ੍ਹ ਜਾਵੇਗਾ। ਇਸ ਤੋਂ ਬਾਅਦ ਅਨੁਪਮ ਰਸਾਇਣ, ਲਕਸ਼ਮੀ ਆਰਗੇਨਿਕ, ਬਾਰਬੀਕਿਯੂ ਨੇਸ਼ਨ, ਨਜਾਰਾ ਟੈਕਨਾਲੋਜੀ, ਆਧਾਰ ਹਾਊਸਿੰਗ ਫਾਈਨੈਂਸ, ਕਲਿਆਣ ਜਿਊਲਰ, ਇੰਡੀਆ ਪੇਸਟੀਸਾਈਡ ਆਦਿ ਹਨ। ਜਿਨ੍ਹਾਂ 9 ਕੰਪਨੀਆਂ ਨੂੰ ਹੁਣ ਤੱਕ ਸੇਬੀ ਦੀ ਮਨਜ਼ੂਰੀ ਮਿਲ ਚੁੱਕੀ ਹੈ, ਉਸ ਵਿਚ ਈਜ਼ੀ ਟ੍ਰਿਪ ਪਲਾਨਰਸ, ਪੁਰਾਣਿਕ ਬਿਲਡਰਜ਼, ਅਪੀਜਯ ਪਾਰਕ ਹੋਟਲ, ਸੂਯੋਰਦਯ ਬੈਂਕ, ਬਾਰਬੀਕਿਊ, ਈ. ਐੱਸ. ਏ. ਐੱਫ. ਸਮਾਲ ਫਾਈਨੈਂਸ ਬੈਂਕ ਅਤੇ ਕਲਿਆਣ ਜਿਊਲਰਜ਼ ਆਦਿ ਹਨ।


Sanjeev

Content Editor Sanjeev