ਕੰਪਨੀਆਂ ਨੇ BS-4 ਕਾਰਾਂ ''ਤੇ ਘਟਾਇਆ ਡਿਸਕਾਊਂਟ

Wednesday, Jan 08, 2020 - 03:16 PM (IST)

ਕੰਪਨੀਆਂ ਨੇ BS-4 ਕਾਰਾਂ ''ਤੇ ਘਟਾਇਆ ਡਿਸਕਾਊਂਟ

ਨਵੀਂ ਦਿੱਲੀ—ਆਟੋਮੋਬਾਇਲ ਕੰਪਨੀਆਂ ਨੇ ਭਾਰਤ ਸਟੇਜ-4 ਗੱਡੀਆਂ 'ਤੇ ਡਿਸਕਾਊਂਟ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਇੰਡਸਟਰੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਦੇ ਕੋਲ ਬੀਐੱਸ-4 ਗੱਡੀਆਂ ਦੀ ਹੁਣ ਬਹੁਤ ਘੱਟ ਇੰਵੈਂਟਰੀ ਬਚੀ ਹੈ। ਇਨ੍ਹਾਂ ਵਾਹਨਾਂ ਦੀ ਵਿਕਰੀ ਨਵੇਂ ਇਮੀਸ਼ਨ ਨਿਯਮਾਂ ਦੇ ਲਾਗੂ ਹੋਣ ਦੇ ਨਾਲ ਬੰਦ ਹੋ ਜਾਵੇਗੀ। ਅਜਿਹੇ 'ਚ ਕੰਪਨੀਆਂ ਨੇ ਡਿਸਕਾਊਂਟ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ।
ਪਿਛਲੇ ਤਿੰਨ ਮਹੀਨਿਆਂ 'ਚ ਆਟੋ ਕੰਪਨੀਆਂ ਨੇ ਇਨ੍ਹਾਂ ਮਾਡਲ 'ਤੇ ਭਾਰੀ ਛੋਟ ਦਿੱਤੀ ਸੀ। ਇਸ 'ਚ ਤਿਉਹਾਰੀ ਸੀਜ਼ਨ ਦੌਰਾਨ ਦਿੱਤੇ ਗਏ ਡਿਸਕਾਊਂਟ ਆਫਰ ਵੀ ਸ਼ਾਮਲ ਹਨ। ਕੁਝ ਮਾਡਲ 'ਤੇ ਤਾਂ 1 ਲੱਖ ਰੁਪਏ ਤੱਕ ਡਿਸਕਾਊਂਟ ਸੀ। ਕੰਪਨੀਆਂ ਨੇ ਅਜਿਹਾ ਅਪ੍ਰੈਲ 2020 ਤੋਂ ਲਾਗੂ ਹੋਣ ਵਾਲੇ ਬੀਐੱਸ-6 ਐਮੀਸ਼ਨ ਨਾਮਰਸ ਤੋਂ ਪਹਿਲਾਂ ਬੀਐੱਸ-4 ਚਾਰ ਗੱਡੀਆਂ ਦੀ ਇੰਵੈਂਟਰੀ ਘਟਾਉਣ ਲਈ ਕੀਤਾ ਸੀ।
ਇਸ ਡਿਸਕਾਊਂਟ ਨੇ ਕੁਝ ਹੱਦ ਤੱਕ ਮਾਰਕਿਟ ਸੈਂਟੀਮੈਂਟ ਨੂੰ ਸੁਧਾਰਨ 'ਚ ਵੀ ਮਦਦ ਕੀਤੀ ਸੀ। ਖਾਸ ਤੌਰ 'ਤੇ ਤਿਉਹਾਰੀ ਸੀਜ਼ਨ 'ਚ। ਸੂਤਰਾਂ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਦੌਰਾਨ ਮਾਰੂਤੀ ਸੁਜ਼ੂਕੀ ਬੀਐੱਸ-4 ਗੱਡੀਆਂ ਦੀ ਹੋਲਸੇਲ ਅਤੇ ਰਿਟੇਲ ਵਿਕਰੀ 'ਚ 5 ਤੋਂ 7 ਫੀਸਦੀ ਦਾ ਵਾਧਾ ਹੋਇਆ ਹੈ।
ਇਸ 'ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੂੰ ਆਪਣੀ ਇੰਵੈਂਟਰੀ ਘਟਾਉਣ 'ਚ ਮਦਦ ਮਿਲੀ। ਇਵਾਈ ਇੰਡੀਆ 'ਚ ਪਾਰਟਨਰ ਵਿਨੇ ਰਘੁਨਾਥ ਨੇ ਦੱਸਿਆ ਕਿ ਅਪ੍ਰੈਲ 'ਚ ਨਵੇਂ ਮਾਨਕ ਦੇ ਲਾਗੂ ਹੋਣ ਤੋਂ ਪਹਿਲਾਂ ਵਿੱਤੀ ਸਾਲ 2020 ਦੀ ਚੌਥੀ ਤਿਮਾਹੀ ''ਚ ਕੰਜ਼ਿਊਮਰ ਦਾ ਵਿਵਹਾਰ ਕਿੰਝ ਹੋਵੇਗਾ, ਇਸ ਨੂੰ ਲੈ ਕੇ ਆਟੋ ਕੰਪਨੀਆਂ ਦਾ ਵੱਖ-ਵੱਖ ਰੁਖ ਹੈ।
ਉਨ੍ਹਾਂ ਨੇ ਦੱਸਿਆ ਕਿ ਕੁਝ ਕੰਪਨੀਆਂ ਦਾ ਮੰਨਣਾ ਹੈ ਕਿ ਕੰਜ਼ਿਊਮਰ ਖਰੀਦਾਰੀ ਤੋਂ ਪਹਿਲਾਂ ਬੀਐੱਸ-4 ਮਾਡਲਾਂ 'ਤੇ ਭਾਰੀ ਡਿਸਕਾਊਂਟ ਆਉਣ ਦੀ ਉਡੀਕ ਕਰ ਰਹੇ ਹਨ। ਉੱਧਰ ਹੋਰ ਕੰਪਨੀਆਂ ਦਾ ਕਹਿਣਾ ਹੈ ਕਿ ਕੰਜ਼ਿਊਮਰ ਸਾਰੇ ਪਹਿਲੂਆਂ 'ਤੇ ਗੌਰ ਕਰਨ ਦੇ ਬਾਅਦ ਬੀਐੱਸ-6 ਮਾਡਲਾਂ ਨੂੰ ਤਰਜੀਹ ਦੇਣਗੇ। ਹੁਣ ਇਹ ਮਾਰਚ ਦੇ ਅੰਤ 'ਚ ਹੀ ਪਤਾ ਚੱਲ ਪਾਵੇਗਾ ਕਿ ਕੰਜ਼ਿਊਮਰ ਅਸਲ 'ਚ ਕਿਹੜਾ ਰੁਖ ਅਪਣਾਉਂਦੇ ਹਨ।


author

Aarti dhillon

Content Editor

Related News