ਨਵੇਂ ਨਿਯਮਾਂ ਕਾਰਨ 10 ਤੋਂ 12 ਫੀਸਦੀ ਮਹਿੰਗੇ ਹੋ ਸਕਦੇ ਹਨ ਕਮਰਸ਼ੀਅਲ ਵਾਹਨ : ਰਿਪੋਰਟ
Tuesday, Sep 05, 2023 - 12:12 PM (IST)
ਨਵੀਂ ਦਿੱਲੀ (ਭਾਸ਼ਾ) – ਕਈ ਤਰ੍ਹਾਂ ਦੀਆਂ ਰੈਗੂਲੇਟਰੀ ਵਿਵਸਥਾਵਾਂ ਲਾਗੂ ਕੀਤੇ ਜਾਣ ’ਤੇ ਕਮਰਸ਼ੀਅਲ ਵਾਹਨਾਂ ਦੇ ਰੇਟ 10-12 ਫੀਸਦੀ ਤੱਕ ਵਧ ਸਕਦੇ ਹਨ। ਸੋਮਵਾਰ ਨੂੰ ਜਾਰੀ ਇਕ ਰਿਪੋਰਟ ’ਚ ਇਹ ਅਨੁਮਾਨ ਲਗਾਇਆ ਗਿਆ ਹੈ। ਰੇਟਿੰਗ ਏਜੰਸੀ ਇਕਰਾ ਨੇ ਇਕ ਰਿਪੋਰਟ ’ਚ ਕਿਹਾ ਕਿ ਘਰੇਲੂ ਵਾਹਨ ਉਦਯੋਗ ਇਸ ਸਮੇਂ ਤੁਰੰਤ ਬਦਲਾਅ ਦੇ ਦੌਰ ’ਚੋਂ ਲੰਘ ਰਿਹਾ ਹੈ, ਜਿਸ ’ਚ ਸਰਕਾਰ ਦਾ ਧਿਆਨ ਨਿਕਾਸ ਦੇ ਮਿਆਰਾਂ, ਸੁਰੱਖਿਆ ਪ੍ਰਣਾਲੀਆਂ ਅਤੇ ਹੋਰ ਮਾਪਦੰਡਾਂ ਨੂੰ ਲਾਗੂ ਕਰਨ ’ਤੇ ਹੈ। ਇਨ੍ਹਾਂ ਮਿਆਰਾਂ ਰਾਹੀਂ ਭਾਰਤ ਨੂੰ ਹੋਰ ਪ੍ਰਮੁੱਖ ਵਾਹਨ ਬਾਜ਼ਾਰਾਂ ਦੇ ਬਰਾਬਰ ਪੱਧਰ ’ਤੇ ਲਿਆਉਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ : G-20 ਦੌਰਾਨ ਆਸਮਾਨ ’ਤੇ ਪੁੱਜੇ ਦਿੱਲੀ ’ਚ ਹੋਟਲ ਦੇ ਰੇਟ, ਅਗਲੇ ਹਫਤੇ 3 ਗੁਣਾਂ ਤੱਕ ਵੱਧ ਜਾਣਗੀਆਂ ਕੀਮਤਾਂ
ਰੇਟਿੰਗ ਏਜੰਸੀ ਨੇ ਕਿਹਾ ਕਿ ਭਾਰਤੀ ਵਾਹਨ ਉਦਯੋਗ ਦੇ ਅੰਦਰ ਕਮਰਸ਼ੀਅਲ ਵਾਹਨ ਸੈਗਮੈਂਟ ’ਤੇ ਵਿਸ਼ੇਸ਼ ਧਿਆਨ ਹੈ। ਇਸ ਦਾ ਕਾਰਨ ਇਹ ਹੈ ਕਿ ਵਾਹਨਾਂ ’ਚੋਂ ਹੋਣ ਵਾਲੇ ਨਿਕਾਸ ’ਚ ਕਮਰਸ਼ੀਅਲ ਵਾਹਨਾਂ ਦੀ ਵੱਡੀ ਹਿੱਸੇਦਾਰੀ ਹੈ। ਇਸ ਤੋਂ ਇਲਾਵਾ ਚਾਲਕ ਦੀ ਸਹੂਲਤ ਅਤੇ ਸੁਰੱਖਿਆ ਨੂੰ ਵਧਾਉਣ ਦੇ ਉਪਾਅ ਵੀ ਲਾਗੂ ਕੀਤੇ ਜਾ ਰਹੇ ਹਨ। ਇਕਰਾ ਮੁਤਾਬਕ ਬਹੁਤ ਘੱਟ ਸਮੇਂ ਵਿਚ ਵਾਹਨ ਉਦਯੋਗ ਨੇ ਸਖਤ ਨਿਕਾਸੀ ਮਾਪਦੰਡਾਂ ਨੂੰ ਅਪਣਾਇਆ ਹੈ ਅਤੇ ਚਾਲਕ ਦੀ ਸੁਰੱਖਿਆ ਅਤੇ ਸਹੂਲਤ ਨੂੰ ਵਧਾਉਣ ਲਈ ਪ੍ਰਸਤਾਵਿਤ ਮਾਪਦੰਡਾਂ ਨੂੰ ਵੀ ਲਾਗੂ ਕੀਤਾ ਹੈ ਪਰ ਇਸ ਕਾਰਨ ਕਮਰਸ਼ੀਅਲ ਵਾਹਨਾਂ ਦੀ ਕੀਮਤਾਂ 10-12 ਫੀਸਦੀ ਤੱਕ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ : Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ
ਆਉਣ ਵਾਲੇ ਸਮੇਂ ਵਿਚ ਘਰੇਲੂ ਵਾਹਨ ਉਦਯੋਗ ’ਚ ਕੁੱਝ ਹੋਰ ਰੈਗੂਲੇਟੀ ਬਦਲਾਅ ਵੀ ਹੋਣ ਵਾਲੇ ਹਨ। ਕਮਰਸ਼ੀਅਲ ਵਾਹਨਾਂ ਦੇ ਚਾਲਕ ਦੇ ਕੈਬਿਨ ’ਚ ਏਅਰ ਕੰਡੀਸ਼ਨਰ ਨੂੰ ਜਨਵਰੀ, 2025 ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਐਮਰਜੈਂਸੀ ਦੀ ਸਥਿਤੀ ’ਚ ਸੁਰੱਖਿਅਤ ਬ੍ਰੇਕਿੰਗ, ਚਾਲਕ ਨੂੰ ਚੌਕਸ ਕਰਨ ਵਾਲੀ ਪ੍ਰਣਾਲੀ ਅਤੇ ਵਾਹਨ ’ਚ ਅੱਗ ਲੱਗਣ ਦੀ ਸਥਿਤੀ ’ਚ ਅਲਾਰਮ ਵੱਜਣ ਵਰਗੀਆਂ ਪ੍ਰਣਾਲੀਆਂ ਵੀ ਸਕੂਲ ਬੱਸਾਂ ਅਤੇ ਸ਼ਹਿਰੀ ਟਰਾਂਸਪੋਰਟ ਬੱਸਾਂ ਵਿਚ ਇਕ ਅਕਤੂਬਰ 2023 ਤੋਂ ਲਾਗੂ ਕਰਨ ਦੀ ਤਿਆਰੀ ਹੈ।
ਇਹ ਵੀ ਪੜ੍ਹੋ : ਕੀ ਤੁਹਾਡੇ ਘਰ ਵੀ ਬੇਕਾਰ ਪਏ ਹਨ ਮੋਬਾਈਲ ਫੋਨ ਤੇ ਲੈਪਟਾਪ, ਜਾਣੋ ਕੀ ਕਹਿੰਦੀ ਹੈ ਰਿਪੋਰਟ
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8