ਦੇਸੀ ਸੁਆਦ ਨਾਲ ਗਾਹਕਾਂ ਨੂੰ ਆਕਰਸ਼ਤ ਕਰੇਗਾ ਕੋਕਾ ਕੋਲਾ

Saturday, Oct 28, 2017 - 12:33 PM (IST)

ਦੇਸੀ ਸੁਆਦ ਨਾਲ ਗਾਹਕਾਂ ਨੂੰ ਆਕਰਸ਼ਤ ਕਰੇਗਾ ਕੋਕਾ ਕੋਲਾ

ਨਵੀਂ ਦਿੱਲੀ—ਕੋਕਾ ਕੋਲਾ ਇੰਡੀਆ ਆਪਣੀ ਪ੍ਰੋਡੈਕਟ ਰੇਂਜ ਵਧਾਉਣ ਜਾ ਰਹੀ ਹੈ। ਕੰਪਨੀ ਦਾ ਫੋਕਸ ਹੁਣ ਦੇਸੀ ਫਲੈਵਰਜ ਨਾਲ ਯੁਕਤ ਡ੍ਰਿੰਕ ਬਣਾਉਣ 'ਤੇ ਹੋਵੇਗਾ। ਕੋਕਾ ਕੋਲਾ ਇੰਡੀਆ ਨੇ ਨਵੇਂ ਪ੍ਰੋਜੈਕਟ ਟੀ ਕ੍ਰਿਸ਼ਨ ਕੁਮਾਰ ਦੀ ਯੋਜਨਾ ਸਾਫਟ ਡ੍ਰਿੰਕ ਬਣਾਉਣ ਵਾਲੀ ਸਥਾਨਕ ਕੰਪਨੀਆਂ ਨਾਲ ਮੁਕਾਬਲਾ ਕਰਨ ਦੀ ਹੈ। ਟੀ ਕ੍ਰਿਸ਼ਨਕੁਮਾਰ ਨੇ ਕਿਹਾ, ' ਭਾਰਤ 'ਚ ਸਾਡਾ ਕੰਮ ਜਾਰੀ ਹੈ। ਹਜੇ ਅਸੀਂ ਰਾਈਟ ਟਰੈਕ 'ਤੇ ਹਾਂ। ਤੀਸਰੇ ਕਵਾਰਟਰ ਦੇ ਪ੍ਰਦਰਸ਼ਨ ਨਾਲ ਅਸੀਂ ਸੰਤੁਸ਼ਟ ਹਾਂ।'
ਕੋਕਾ ਕੋਲਾ ਜੂਸ ਦੀ ਵੱਡੀ ਰੇਂਜ ਲੈ ਕੇ ਆਇਆ ਹੈ। ਕੰਪਨੀ ਦੇ ਜੂਸ ਕਈ ਸਥਾਨਿਕ ਫਲੈਵਰਜ ਅਤੇ ਅਲੱਗ-ਅਲੱਗ ਪੈਕੇਜਿੰਗ 'ਚ ਉਪਲਬਧ ਹੈ। ਗਾਹਕਾਂ ਨੂੰ ਆਕਰਸ਼ਤ ਕਰਨ ਦੇ ਲਈ ਕੋਕਾ ਕੋਲਾ 180ml ਦਾ ਕੈਨ ਅਤੇ 250ml ਦੀ ਬੋਤਲ ਵੀ ਲੈ ਕੇ ਆਇਆ ਹੈ। ਕੰਪਨੀ ਅਲੱਗ ਅਲੱਗ ਫਲੈਵਰਸ ਜਿਵੇ ਜੀਰਾ, ਰਿਮ-ਝਿਮ, ਅੰਗੂਰ ਆਦਿ 'ਚ ਜੂਸ ਲੈ ਕੇ ਆਈ ਹੈ। ਫਰੂਟ ਡ੍ਰਿੰਕਟਸ ਦੇ ਇਲਾਵਾ ਕੰਪਨੀ ਫਰੋਜਨ ਡੇਜਰਟ ਅਤੇ ਘੱਟ ਸ਼ੂਬਰ ਪ੍ਰੋਡਕਟਸ ਵੀ ਲਿਆਉਣ ਦੀ ਤਿਆਰੀ 'ਚ ਹੈ।
ਕ੍ਰਿਸ਼ਨ ਕੁਮਾਰ ਨੇ ਅੱਗੇ ਦੱਸਿਆ, ' ਅਸੀਂ ਪ੍ਰੋਡਕਟਸ ਦੇ ਲੋਕ ਲਾਈਜੇਸ਼ਨ 'ਤੇ ਧਿਆਨ ਦੇ ਰਹੇ ਹਾਂ। ਅਸੀਂ ਪਹਿਲਾਂ ਹੀ ਕਿਹਾ ਹੈ ਕਿ ਦੇਸ਼ 'ਚ ਪੈਦਾ ਹੋਣ ਵਾਲੇ ਹਰ ਅੰਬ ਨਾਲ ਬੇਵਰੇਜ ਬਣਾਏਗਾ। ਲੋਕ ਜੋ ਡ੍ਰਿੰਕ ਪੀਂਦੇ ਹਨ, ਉਹ ਉਸ ਨਾਲ ਜੁੜਨਾ ਚਾਹੁੰਦੇ ਹਨ। ਅਸੀਂ ਇਸੇ ਕਨਜ਼ਿਊਮਰ ਟਰੇਂਡ ਦਾ ਫਾਇਦਾ ਉਠਾਉਣਾ ਜਾ ਰਹੇ ਹਾਂ। ਫਰੂਟ ਬੇਸਡ ਡ੍ਰਿੰਕਸ ਲਾਂਚ ਕਰਨ ਦਾ ਸਾਨੂੰ ਬਹੁਤ ਫਾਇਦਾ ਹੋਇਆ ਹੈ।' 22,000 ਕਰੋੜ ਦੀ ਸਾਫਟ ਡ੍ਰਿੰਕ ਕੈਟਿਗਰੀ 'ਚ 2 ਸਾਲ ਨਾਲ ਗਰੋਥ ਬਹੁਤ ਘੱਟ ਸੀ। ਲੋਕ ਸਥਾਨਕ ਅਤੇ ਹੇਲਥੀ ਡ੍ਰਿੰਕਸ ਵੱਲ ਜ਼ਿਆਦਾ ਫੋਕਸ ਕਰ ਰਹੇ ਹਨ'। ਦੱਸ ਦਈਏ ਕਿ ਕੋਕਾ ਕੋਲਾ ਦੇ ਲਈ ਭਾਰਤ ਦੁਨੀਆ ਦਾ 6 ਵਾਂ ਵੱਡਾ ਬਾਜ਼ਾਰ ਹੈ।


Related News