2023-24 ''ਚ ਕੋਲਾ ਉਤਪਾਦਨ 99.7 ਕਰੋੜ ਟਨ ਰਹਿਣ ਦੀ ਸੰਭਾਵਨਾ

Sunday, Jan 01, 2023 - 03:14 PM (IST)

ਨਵੀਂ ਦਿੱਲੀ- ਦੇਸ਼ ਵਿੱਚ ਅਗਲੇ ਵਿੱਤੀ ਸਾਲ 2023-24 ਵਿੱਚ 99.71 ਕਰੋੜ ਟਨ ਕੋਲੇ ਦਾ ਉਤਪਾਦਨ ਹੋਣ ਦਾ ਅਨੁਮਾਨ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਸ ਸਮੇਂ ਦੌਰਾਨ ਜਨਤਕ ਖੇਤਰ ਦੀ ਕੰਪਨੀ ਸੀ.ਆਈ.ਐੱਲ ਦਾ ਉਤਪਾਦਨ 76 ਕਰੋੜ ਟਨ  ਰਹਿਣ ਦੀ ਉਮੀਦ ਹੈ। ਇਸ ਤੋਂ ਬਾਅਦ ਸਿੰਗਾਰੇਨੀ ਕੋਲੀਰੀਜ਼ ਕੰਪਨੀ ਲਿਮਟਿਡ (ਐੱਸ.ਸੀ.ਸੀ.ਐਲ.) ਦਾ ਉਤਪਾਦਨ 75 ਮਿਲੀਅਨ ਟਨ ਅਤੇ ਕੈਪਟਿਵ ਖਾਣਾਂ ਅਤੇ ਹੋਰ ਉਤਪਾਦਨ 16.21 ਕਰੋੜ ਟਨ ਹੋਵੇਗਾ।
ਅੰਕੜਿਆਂ ਦੇ ਅਨੁਸਾਰ 2024-25 ਦੌਰਾਨ ਦੇਸ਼ ਵਿੱਚ 111.16 ਕਰੋੜ ਟਨ ਕੋਲੇ ਦਾ ਉਤਪਾਦਨ ਹੋਣ ਦੀ ਉਮੀਦ ਹੈ। ਇਸ ਵਿੱਚ ਕੋਲ ਇੰਡੀਆ ਲਿਮਟਿਡ (ਸੀ.ਆਈ.ਐੱਲ) ਦਾ ਹਿੱਸਾ 85 ਕਰੋੜ ਟਨ ਹੋ ਸਕਦਾ ਹੈ। ਇਸ ਤੋਂ ਇਲਾਵਾ ਐੱਸ.ਸੀ.ਸੀ.ਐਲ. ਦਾ ਉਤਪਾਦਨ 8 ਕਰੋੜ ਟਨ ਅਤੇ ਕੈਪਟਿਵ ਅਤੇ ਹੋਰ ਉਤਪਾਦਨ 18.16 ਕਰੋੜ ਟਨ ਹੋ ਸਕਦਾ ਹੈ। ਇਸ ਤੋਂ ਬਾਅਦ ਵਿੱਤੀ ਸਾਲ 2025-26 ਦੌਰਾਨ ਦੇਸ਼ ਵਿੱਚ ਕੋਲੇ ਦਾ ਉਤਪਾਦਨ 128.83 ਕਰੋੜ ਟਨ ਹੋਣ ਦੀ ਉਮੀਦ ਹੈ। ਇਸ ਦੇ ਅਗਲੇ ਸਾਲ ਇਹ ਅੰਕੜਾ ਵਧ ਕੇ 134.28 ਕਰੋੜ ਟਨ ਹੋ ਸਕਦਾ ਹੈ। ਕੋਲ ਇੰਡੀਆ ਦਾ ਘਰੇਲੂ ਕੋਲਾ ਉਤਪਾਦਨ ਵਿੱਚ 80 ਫੀਸਦੀ ਤੋਂ ਵੱਧ ਦਾ ਯੋਗਦਾਨ ਹੈ।


Aarti dhillon

Content Editor

Related News