ਕੋਲ ਇੰਡੀਆ ਦੇਵੇਗੀ 7000 ਲੋਕਾਂ ਨੂੰ ਨੌਕਰੀ

09/19/2019 7:16:08 PM

ਕੋਲਕਾਤਾ (ਭਾਸ਼ਾ)-ਜਨਤਕ ਖੇਤਰ ਦੀ ਕੋਲ ਇੰਡੀਆ ਲਿਮਟਿਡ ਚਾਲੂ ਵਿੱਤੀ ਸਾਲ 'ਚ 7000 ਲੋਕਾਂ ਨੂੰ ਨੌਕਰੀ 'ਤੇ ਰੱਖੇਗੀ। ਇਹ ਆਮ ਤੌਰ 'ਤੇ ਹਰ ਸਾਲ 6000 ਲੋਕਾਂ ਨੂੰ ਨੌਕਰੀ 'ਤੇ ਰੱਖੇ ਜਾਣ ਨਾਲੋਂ 17 ਫ਼ੀਸਦੀ ਜ਼ਿਆਦਾ ਹੈ। ਕੰਪਨੀ ਦੇ ਉੱਚ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਆਧੁਨਿਕ, ਸਵੈਚਾਲਿਤ ਅਤੇ ਵਾਤਾਵਰਣ ਅਨੁਕੂਲ ਮਾਈਨਿੰਗ ਗਤੀਵਿਧੀਆਂ ਕਾਰਣ ਕਰਮਚਾਰੀਆਂ ਦੀ ਭੂਮਿਕਾ ਮਹੱਤਵਪੂਰਨ ਹੋਣ ਦੀ ਉੁਮੀਦ ਹੈ।

ਅਧਿਕਾਰੀ ਨੇ ਦੱਸਿਆ ਕਿ ਕੋਲ ਇੰਡੀਆ ਤਰੱਕੀ ਦੇ ਮਾਧਿਅਮ ਨਾਲ ਆਪਣੇ ਕਾਰਜਕਾਰੀ ਕੇਡਰ 'ਚ ਵੀ 2000 ਲੋਕਾਂ ਨੂੰ ਜੋੜਨ ਦੀ ਪ੍ਰਕਿਰਿਆ 'ਚ ਹੈ। ਗੈਰ-ਕਾਰਜਕਾਰੀਆਂ ਦੀ ਤਰੱਕੀ ਨਾਲ ਜੁੜੀਆਂ ਜ਼ਿਆਦਾਤਰ ਕਾਨੂੰਨੀ ਰੁਕਾਵਟਾਂ ਖਤਮ ਕਰ ਦਿੱਤੀਆਂ ਗਈਆਂ ਹਨ। ਕੋਲ ਇੰਡੀਆ ਇਕ ਧਾਰਕ ਕੰਪਨੀ ਹੈ। ਇਸ ਦੀਆਂ 8 ਸਹਿਯੋਗੀ ਇਕਾਈਆਂ ਹਨ। ਇਹ ਹਰ ਸਾਲ ਔਸਤਨ 1000 ਅਧਿਕਾਰੀਆਂ ਦੀ ਨਿਯੁਕਤੀ ਕਰਦੀ ਹੈ ਪਰ ਚਾਲੂ ਵਿੱਤੀ ਸਾਲ 'ਚ ਕੰਪਨੀ ਦੀ ਯੋਜਨਾ ਇਸ ਨੂੰ ਦੁੱਗਣਾ ਕਰ ਕੇ 2000 ਲੋਕਾਂ ਨੂੰ ਨਿਯੁਕਤ ਕਰਨ ਦੀ ਹੈ। ਅਧਿਕਾਰੀ ਨੇ ਕਿਹਾ, ''ਅਸੀਂ ਇਸ ਸਾਲ ਔਸਤਨ 1000 ਅਧਿਕਾਰੀਆਂ ਦੀ ਨਿਯੁਕਤੀ ਦੀ ਬਜਾਏ 2000 ਨਵੇਂ ਅਧਿਕਾਰੀਆਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ 'ਚੋਂ ਲਗਭਗ 400 ਲੋਕਾਂ ਦੀ ਨਿਯੁਕਤੀ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਹੈ।''


Karan Kumar

Content Editor

Related News