ਸੀ. ਆਈ. ਐੱਲ. ਦਾ ਮੁਨਾਫਾ 1 ਫ਼ੀਸਦੀ ਡਿੱਗਾ, 3.50 ਰੁਪਏ ਦੇਵੇਗੀ ਡਿਵੀਡੈਂਡ

Monday, Jun 14, 2021 - 07:25 PM (IST)

ਨਵੀਂ ਦਿੱਲੀ- ਸਰਕਾਰੀ ਖੇਤਰ ਦੀ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਦਾ ਮਾਰਚ 2021 ਨੂੰ ਸਮਾਪਤ ਹੋਈ ਤਿਮਾਹੀ ਵਿਚ ਮੁਨਾਫਾ ਪਿਛਲੇ ਸਾਲ ਦੀ ਇਸੇ ਤਿਮਾਹੀ ਨਾਲੋਂ ਮਾਮੂਲੀ 1.1 ਫ਼ੀਸਦੀ ਘੱਟ ਰਿਹਾ। ਵਿੱਤੀ ਸਾਲ 2020-21 ਦੀ 31 ਮਾਰਚ 2021 ਨੂੰ ਖ਼ਤਮ ਹੋਈ ਚੌਥੀ ਤਿਮਾਹੀ ਵਿਚ ਸੀ. ਆਈ. ਐੱਲ. ਨੇ 4,586.78 ਕਰੋੜ ਰੁਪਏ ਮੁਨਾਫਾ ਦਰਜ ਕੀਤਾ। ਕੋਲ ਇੰਡੀਆ ਨੇ 3.50 ਰੁਪਏ ਦਾ ਅੰਤਿਮ ਲਾਭਅੰਸ਼ ਦੇਣ ਦੀ ਘੋਸ਼ਣਾ ਕੀਤੀ ਹੈ।

ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿਚ ਇਹ 4,637.95 ਕਰੋੜ ਰੁਪਏ ਰੁਪਏ ਰਿਹਾ ਸੀ। ਮੁਨਾਫੇ ਵਿਚ ਕਮੀ ਦਾ ਕਾਰਨ ਘੱਟ ਵਿਕਰੀ ਹੈ। ਕੰਪਨੀ ਨੇ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਸੂਚਨਾ ਵਿਚ ਦੱਸਿਆ ਕਿ ਜਨਵਰੀ-ਮਾਰਚ 2021 ਦੀ ਤਿਮਾਹੀ ਵਿਚ ਉਸ ਦੀ ਏਕੀਕ੍ਰਿਤ ਵਿਕਰੀ ਵਿੱਤੀ ਸਾਲ 2019-20 ਦੀ ਇਸ ਤਿਮਾਹੀ ਦੇ 25,597.43 ਕਰੋੜ ਰੁਪਏ ਦੀ ਤੁਲਨਾ ਵਿਚ ਘੱਟ ਹੋ ਕੇ 24,510.80 ਕਰੋੜ ਰੁਪਏ ਰਹੀ।

ਹਾਲਾਂਕਿ, ਜਨਵਰੀ-ਮਾਰਚ ਤਿਮਾਹੀ ਵਿਚ ਕੰਪਨੀ ਦਾ ਖ਼ਰਚ 2019-20 ਦੀ ਇਸੇ ਤਿਮਾਹੀ ਦੇ 22,373.04 ਕਰੋੜ ਰੁਪਏ ਤੋਂ ਘੱਟ ਹੋ ਕੇ 21,565.15 ਕਰੋੜ ਰੁਪਏ ਰਿਹਾ। ਕੰਪਨੀ ਨੇ ਇਕ ਵੱਖਰੀ ਸੂਚਨਾ ਵਿਚ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ ਵਿੱਤੀ ਸਾਲ 2021-21 ਲਈ 10 ਰੁਪਏ ਦੀ ਫੇਸ ਵੈਲਿਊ 'ਤੇ 3.50 ਰੁਪਏ ਪ੍ਰਤੀ ਸ਼ੇਅਰ ਲਾਭਅੰਸ਼ (ਡਿਵੀਡੈਂਡ) ਦੇਣ ਦੀ ਸਿਫਾਰਸ਼ ਕੀਤੀ ਹੈ। ਕੰਪਨੀ ਦੀ ਅਗਲੀ ਬੈਠਕ ਵਿਚ ਇਸ ਦੀ ਅੰਤਮ ਮਨਜ਼ੂਰੀ ਲਈ ਜਾਵੇਗੀ। ਜਨਵਰੀ-ਮਰਾਚ ਤਿਮਾਹੀ ਵਿਚ ਕੰਪਨੀ ਦਾ ਉਤਪਾਦਨ ਇਸ ਤੋਂ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ 213.71 ਟਨ ਤੋਂ ਘੱਟ ਕੇ 203.42 ਟਨ (ਐੱਮ. ਟੀ.) ਰਿਹਾ।


Sanjeev

Content Editor

Related News