ਕੋਲ ਇੰਡੀਆ ਦੀ ਐਲੂਮੀਨੀਅਮ ਅਤੇ ਸੋਲਰ ਸੈਕਟਰ ''ਚ ਉਤਰਣ ਦੀ ਤਿਆਰੀ, 100 ਟਨ ਕੋਲ ਉਤਪਾਦਨ ਦਾ ਟੀਚਾ

Saturday, Dec 26, 2020 - 06:15 PM (IST)

ਕੋਲ ਇੰਡੀਆ ਦੀ ਐਲੂਮੀਨੀਅਮ ਅਤੇ ਸੋਲਰ ਸੈਕਟਰ ''ਚ ਉਤਰਣ ਦੀ ਤਿਆਰੀ, 100 ਟਨ ਕੋਲ ਉਤਪਾਦਨ ਦਾ ਟੀਚਾ

ਨਵੀਂ ਦਿੱਲੀ - ਕੰਪਨੀ ਕੋਲ ਇੰਡੀਆ ਲਿਮਟਿਡ ਨਵੇਂ ਸਾਲ 2021 ਵਿਚ ਐਲੂਮੀਨੀਅਮ ਅਤੇ ਸੋਲਰ ਸੈਕਟਰ ਵਿਚ ਉਤਰਣ ਦਾ ਫ਼ੈਸਲਾ ਕਰ ਚੁੱਕੀ ਹੈ। ਕੋਰੋਨਾ ਮਹਾਂਮਾਰੀ ਦੇ ਕਾਰਨ ਇਸ ਸਾਲ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਹੋਣ ਕਰਕੇ ਕੋਲੇ ਦੀ ਮੰਗ ਵਿੱਚ ਗਿਰਾਵਟ ਦਰਜ਼ ਕੀਤੀ ਗਈ ਹੈ। ਪੂਰੀ ਦੁਨੀਆਂ ਵਿੱਚ ਇਸ ਸਾਲ ਕੋਇਲੇ ਦੀ ਮੰਗ ਪਿਛਲੇ ਸਾਲ 2019 ਦੇ ਮੁਕਾਬਲੇ 5 ਫ਼ੀਸਦੀ ਘੱਟ ਰਹੀ ਹੈ। ਇਨ੍ਹਾਂ ਚੁਣੌਤੀਆਂ ਦਾ ਅਗਲੇ ਸਾਲ ਵੀ ਇੰਝ ਹੀ ਬਣੇ ਰਹਿਣ ਦਾ ਅਨੁਮਾਨ ਹੈ।ਕੋਲ ਇੰਡੀਆ ਦੇ ਸੈਕਟਰੀ 'ਅਨਿਲ ਜੈਨ' ਨੇ ਦੱਸਿਆ ਹੈ ਕਿ ਕੋਲ ਮਾਇਨੀੰਗ ਤੋਂ ਇਲਾਵਾ ਹੋਰਾਂ ਸੈਕਟਰਾਂ ਵਿੱਚ ਵੀ ਨਿਵੇਸ਼ ਕੀਤਾ ਜਾਵੇਗਾ ਤਾਂ ਕਿ ਫੌਸਿੱਲ ਫਿਊਲ ਤੋਂ ਬਦਲਾਵ ਹੋ ਸਕੇ। ਇਸ ਦੇ ਨਾਲ ਹੀ ਇੱਕ ਬਿਲੀਅਨ ਟਨ ਕੋਇਲੇ ਦੇ ਉਤਪਾਦਨ ਦਾ ਟੀਚਾ ਵੀ ਰੱਖਿਆ ਗਿਆ ਹੈ।

ਕੋਲ ਇੰਡੀਆਂ ਨਵੇਂ ਸੈਕਟਰ ਵਿੱਚ ਦਖ਼ਲ ਹੋਣ ਦੇ ਨਾਲ ਨਾਲ ਕੋਲ ਉਤਪਾਦਨ ਦੀ ਸਮਰਥਾ ਵੀ ਵਧਾਏਗੀ।ਅਨਿਲ ਜੈਨ ਦੇ ਮੁਤਾਬਕ ਆਉਣ ਵਾਲੇ ਸਮੇਂ ਵਿੱਚ ੳਤਪਾਦਨ ਨੂੰ ਲੈਕੇ ਵੀ ਕੋਲ ਇੰਡੀਆ ਨੇ ਆਪਣਾ ਇੱਕ ਬੀਲੀਅਨ ਟੀਚਾ ਰੱਖਿਆ ਹੈ।ਸਰਕਾਰੀ ਕੰਪਨੀ ਨੇ 2023-24 ਤੱਕ 100 ਕਰੋੜ ਟਨ ਕੋਲ ਉਤਪਾਦਨ ਦਾ ਟੀਚਾ ਹੈ।ਇਸ ਦੇ ਲਈ ਕੰਪਨੀ 2.5 ਲੱਖ ਕਰੋੜ ਦੀ ਨਿਵੇਸ਼ ਦੀ ਯੋਜਨਾ ਤਿਆਰ ਕੀਤੀ ਹੈ।ਜਿਸ ਵਿੱਚ ਕੁੱਝ ਰਾਸ਼ੀ ਨੂੰ ਕਲੀਨ ਕੋਲ ਟੈਕਨੋਲੀਜੀਜ਼ ਅਤੇ ਡਾਈਵਸੀਫੀਕੇਸ਼ਨ 'ਤੇ ਖ਼ਰਚ ਕੀਤਾ ਜਾਵੇਗਾ ਅਤੇ ਬਾਕੀ ਰਾਸ਼ੀ ਕੋਲ ਉਤਪਾਦਨ ਦੇ ਵਧਾਉਣ 'ਤੇ ਖ਼ਰਚ ਕੀਤੀ ਜਾਵੇਗੀ। ਕੋਲ ਇੰਡੀਆ ਦੇ ਚੇਅਰਮੈਨ ਪ੍ਰਮੋਦ ਅੱਗਰਵਾਲ ਦੇ ਮੁਤਾਬਕ ਵਿੱਤੀ ਸਾਲ 2020-21 ਵਿੱਚ 65-66 ਕਰੋੜ ਟਨ ਕੋਲਾ ਦਾ ਉਤਪਾਦਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ ਜਿਸ ਵਿੱਚੋਂ ਨਵੰਬਰ ਵਿੱਚ 33.4 ਕਰੋੜ ਟਨ ਕੋੋਲੇ ਦਾ ਉਤਪਾਦਨ ਹੋ ਚੁੱਕਾ ਹੈ।

ਇਸ ਵਿੱਤੀ ਸਾਲ 2020 ਵਿੱਚ ਸਰਕਾਰ  ਨੇ 38 ਮਾਈਨਜ਼ ਦੀ ਨੀਲਾਮੀ ਦੇ ਲਈ ਰੱਖਿਆ ਸੀ ਜਿਸ ਵਿੱਚੋੰ 19 ਮਾਈਨਜ਼ ਦੇ ਲਈ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਿਲਆ। ਜੈਨ ਨੇ ਦੱਸਿਆ ਕਿ 19 ਮਾਈਨਜ਼ ਦੇ ਜ਼ਰੀਏ ਸਾਲਾਨਾ 7 ਹਜ਼ਾਰ ਕਰੋੜ  ਦਾ ਰੈਵੀਨਿਯੈ ਪੈਦਾ ਹੋਵੇਗਾ ਅਤੇ 69 ਹਜ਼ਾਰ ਲੋਕਾਂ ਤੋਂ ਵੱਧ ਨੂੰ ਰੋਜ਼ਗਾਰ ਮਿਲੇਗਾ । ਨੀਲਾਮੀ ਵਿੱਚ 42 ਕੰਪਨੀਆਂ ਸ਼ਾਮਲ ਹੋਈਆਂ ਸਨ ਜਿਸ ਵਿੱਚੋਂ 40 ਨਿੱਜੀ ਖੇਤਰ ਦੀਆਂ ਸਨ। 23 ਮਾਈਨਜ਼ ਲਈ 76 ਬਿਡਜ਼ ਪ੍ਰਾਪਤ ਹੋਏ ਸਨ। ਨੀਲਾਮੀ ਵਿੱਚ ਅਡਾਨੀ ਐਂਟਰਪਰਾਈਜ਼ੀਜ਼, ਵੇਦਾਂਤਾ, ਹਿਂਡਾਲਕੋਇੰਡਸਟਰੀਜ਼ ਅਤੇ ਜਿੰਦਲ ਪਾਵਰ ਜਿਹੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੀ ਕੋਲ ਬਲੋਕ ਮਿਲੇ ਹਨ।

ਸਾਲ 2018-20 ਦੇ ਵਿੱਚਕਾਰ ਸਾਲਾਨਾ ਕੋਲ ਦੀ ਖਪਤ 7 ਫੀਸਦੀ ਜਾਂ 50 ਕਰੋੜ ਟਨ ਘੱਟਨ ਦਾ ਅੰਦਾਜ਼ਾ ਹੈ।ਬੀਤੇ ਸਾਲ 2019 ਵਿੱਚ ਸਾਲਾਨਾ ਕੋਲ ਖਪਤ ਵਿੱਚ ਦੋ ਸਾਲ ਦੇ ਵਿਕਾਸ ਤੋਂ ਬਾਅਦ 1.8 ਫੀਸਦੀ ਦੀ ਗਿਰਾਵਟ ਆਈ।ਭਾਰਤ ਸਮੇਤ ਕਈ ਦੇਸ਼ਾਂ ਵਿੱਚ ਬਿਜਲੀ ਉਤਪਾਦਨ ਲਈ  ਕੋਇਲੇ 'ਤੇ ਨਿਰਭਰਤਾ ਘੱਟ ਹੋ ਰਹੀ ਹੈ।ਮਾਹਰਾਂ ਦਾ ਕਹਿਣਾ ਹੈ ਕਿ ਅਗਲੇ ਸਾਲ 2021 ਵਿੱਚ ਇਸ ਦੀ ਮੰਗ ਵੱਧਣ ਨਾਲ ਇਸਦੇ ਦਾਮ ਵੀ ਵੀ ਵੱਧ ਸਕਦੇ ਹਨ।ਰਾਤ ਵਿੱਚ ਵੀ ਕੋਲੇ ਦੀ ਮੰਗ ਵੱਧੂਗੀ ਕਿਉਂਕਿ ਇਲੈਕਟਰੀਸਿਟੀ ਦੀ ਮੰਗ ਵੱਧੇਗੀ।ਅਤੇ ਇਨਫ੍ਰਾਸਟਰੱਕਰ ਪ੍ਰੌਜੈਕਟਸ ਲਈ ਸਟੀਲ ਅਤੇ ਸੀਮੇਂਟ ਦੀ ਮੰਗ ਵੱਧੇਗੀ ਤਾਂ ਕੋਲ ਦੀ ਖਪਤ ਵੀ ਵਧੇਗੀ। ਭਾਰਤ ਅਤੇ ਹੋਰ ਏਸ਼ੀਆਈ ਦੇਸ਼ਾਂ ਵਿੱਚ ਅਗਲੇ ਸਾਲ 2021 ਬਵਿੱਚਦ ਕੋਲ ਦੀ ਮੰਗ ਵਿੱਚ 3.8 ਫੀਸਦੀ ਦਾ ਵਾਧਾ ਹੋਵੇਗਾ।ਜਿਸਦਾ ਅੰਦਾਜ਼ਾ ਅਕਤੂਬਰ ਵਿੱਚ ਮੂਡੀਜ਼ ਇਨਵੈਸਟਰਜ਼ ਸਰਵਿਜ਼ੀਜ਼ ਦੀ ਇੱਕ ਰਿਪੋਰਟ ਵਿੱਚ ਲਗਾਇਆ ਗਿਆ ਸੀ।


author

Harinder Kaur

Content Editor

Related News