ਕੋਲ ਇੰਡੀਆ ਪ੍ਰਬੰਧਨ ਨੇ ਤਨਖਾਹ ਵਾਧੇ ਦੀ ਮੰਗ ਕੀਤੀ ਰੱਦ
Wednesday, Aug 23, 2017 - 10:37 AM (IST)
ਨਵੀਂ ਦਿੱਲੀ—ਕੋਲ ਇੰਡੀਆ ਪ੍ਰਬੰਧਨ ਨੇ ਵਿੱਤੀ ਰੁਕਾਵਟਾਂ ਕਾਰਨ ਕਰਮਚਾਰੀ ਸੰਗਠਨਾਂ ਦੀ ਤਨਖਾਹ ਵਧਾਉਣ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਹੈ। ਇਕ ਟ੍ਰੇਡ ਯੂਨੀਅਨ ਨੇ ਇਹ ਜਾਣਕਾਰੀ ਦਿੱਤੀ। ਇਸ ਨਾਲ ਸੰਬੰਧ ਇੰਡੀਅਨ ਨੈਸ਼ਨਲ ਮਾਈਨਵਰਕਰ ਫੈਡਰੇਸ਼ਨ ਨੇ ਕਿਹਾ ਕਿ ਸਰਕਾਰੀ ਕੰਪਨੀ ਨਾਲ ਸੰਬੰਧ ਚਾਰ ਕੇਂਦਰੀ ਟਰੇਡ ਯੂਨੀਅਨਾਂ ਨੇ 30 ਜੂਨ 2016 ਨੂੰ ਕੁੱਲ ਤਨਖਾਹ 'ਚ 25 ਫੀਸਦੀ ਵਾਧੇ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਨੈਸ਼ਨਲ ਫਾਈਨ ਵਰਕਰ ਫੈਡਰੇਸ਼ਨ ਦੇ ਮਹਾ ਸਕੱਤਰ ਐੱਸ. ਕਿਊ. ਜਮਾ ਨੇ ਕਿਹਾ ਕਿ ਕੋਲ ਇੰਡੀਆ ਪ੍ਰਬੰਧਨ ਨੇ ਕਿ ਉਹ ਤਨਖਾਹ 'ਚ ਇੰਨਾ ਵਾਧਾ ਨਹੀਂ ਕਰ ਸਕਦਾ ਕਿਉਂਕਿ ਕੰਪਨੀ ਦੀ ਵਿੱਤੀ ਹਾਲਤ ਖਰਾਬ ਹੈ, ਕੋਲੇ ਦੀ ਮੰਗ ਘੱਟ ਹੋਈ ਹੈ ਅਤੇ ਜੀਵਾਸ਼ਮ ਇਕੱਠੇ ਕਰਨ ਦਾ ਉਤਪਾਦਨ ਘੱਟ ਹੋ ਰਿਹਾ ਹੈ।
