ਕੋਲ ਇੰਡੀਆ ਦਾ ਉਤਪਾਦਨ 2021-22 ''ਚ 62 ਕਰੋੜ ਟਨ ਦੇ ਰਿਕਾਰਡ ''ਤੇ ਪਹੁੰਚਣ ਦੀ ਉਮੀਦ
Tuesday, Mar 29, 2022 - 04:40 PM (IST)
ਕੋਲਕਾਤਾ- ਜਨਤਕ ਖੇਤਰ ਦੀ ਕੋਲ ਇੰਡੀਆ ਲਿਮਟਿਡ (ਸੀ.ਆਈ.ਐੱਲ) ਦਾ 2021-22 'ਚ ਉਤਪਾਦਨ 62 ਕਰੋੜ ਟਨ ਤੋਂ ਉਪਰ ਰਹਿਣ ਦੀ ਉਮੀਦ ਹੈ। ਇਸ ਤੋਂ ਪਹਿਲੇ ਦੋ ਸਾਲ 'ਚ ਕੰਪਨੀ ਦੇ ਉਤਪਾਦਨ 'ਚ ਗਿਰਾਵਟ ਆਈ ਸੀ। ਕੰਪਨੀ ਦੇ ਇਕ ਅਧਿਕਾਰੀ ਨੇ ਇਹ ਗੱਲ ਕਹੀ। ਕੰਪਨੀ ਦਾ ਉਤਪਾਦਨ ਚਾਲੂ ਵਿੱਤੀ ਸਾਲ 'ਚ 28 ਮਾਰਚ ਤੱਕ 61.44 ਕਰੋੜ ਟਨ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਅਸੀਂ ਪਿਛਲੇ ਰਿਕਾਰਡ ਉਤਪਾਦਨ ਨੂੰ ਪਾਰ ਕਰ ਗਏ ਹਾਂ ਅਤੇ ਚਾਲੂ ਵਿੱਤੀ ਸਾਲ 'ਚ ਇਸ ਦੇ ਕਰੀਬ 62.2 ਕਰੋੜ ਟਨ ਰਹਿਣ ਦੀ ਉਮੀਦ ਹੈ।
ਕੋਲੇ ਦੀ ਸਪਲਾਈ 2021-22 'ਚ 66 ਕਰੋੜ ਟਨ ਦੇ ਅੰਕੜੇ ਨੂੰ ਪਾਰ ਕਰ ਜਾਣ ਦੀ ਉਮੀਦ ਹੈ। ਕੇਂਦਰ ਨੇ ਚਾਲੂ ਵਿੱਤੀ ਸਾਲ 'ਚ 67 ਕਰੋੜ ਟਨ ਕੋਲਾ ਉਤਪਾਦਨ ਦਾ ਟੀਚਾ ਰੱਖਿਆ ਸੀ। ਖਨਨ ਕੰਪਨੀ ਨੇ ਕਿਹਾ ਸੀ ਕਿ ਉਸ ਦਾ 2021-22 'ਚ 64 ਕਰੋੜ ਟਨ ਦੇ ਉਤਪਾਦਨ ਦਾ ਟੀਚਾ ਹੈ। ਇਸ ਤੋਂ ਪਹਿਲੇ 2019-20 'ਚ ਕੰਪਨੀ ਦਾ ਉਤਪਾਦਨ 60.2 ਕਰੋੜ ਟਨ ਅਤੇ 2020-2021 'ਚ 59.6 ਕਰੋੜ ਟਨ ਰਿਹਾ ਸੀ।