ਕੋਲ ਇੰਡੀਆ ਦਾ ਉਤਪਾਦਨ ਜਨਵਰੀ ''ਚ 10.7 ਫੀਸਦੀ ਵਧਿਆ

Wednesday, Jan 29, 2020 - 11:50 AM (IST)

ਕੋਲ ਇੰਡੀਆ ਦਾ ਉਤਪਾਦਨ ਜਨਵਰੀ ''ਚ 10.7 ਫੀਸਦੀ ਵਧਿਆ

ਨਵੀਂ ਦਿੱਲੀ—ਕੋਲ ਇੰਡੀਆ ਦਾ ਕੋਲ ਉਤਪਾਦਨ ਜਨਵਰੀ 'ਚ 10.7 ਫੀਸਦੀ ਵਧ ਗਿਆ ਹੈ। ਕੰਪਨੀ ਨੇ ਇਸ ਮਹੀਨੇ ਔਸਤਨ ਹਰ ਦਿਨ 20 ਲੱਖ ਟਨ ਕੋਲੇ ਦਾ ਉਤਪਾਦਨ ਕੀਤਾ ਹੈ। ਕੰਪਨੀ ਨੇ ਮੰਗਲਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਕਿ ਕੋਲ ਇੰਡੀਆ ਲਿਮਟਿਡ (ਸੀ.ਆਈ.ਐੱਲ.) ਦਾ ਕੋਲਾ ਉਤਪਾਦਨ ਇਸ ਸਾਲ ਜਨਵਰੀ 'ਚ (27 ਜਨਵਰੀ ਤੱਕ) 10.7 ਫੀਸਦੀ ਵਧਿਆ ਹੈ। ਕੋਲ ਇੰਡੀਆ ਦਾ ਉਤਪਾਦਨ ਮਹੀਨੇ ਦੇ ਦੌਰਾਨ 27 ਜਨਵਰੀ ਤੱਕ 5.48 ਕਰੋੜ ਟਨ ਰਿਹਾ। ਇਹ ਪਿਛਲੇ ਸਾਲ ਦੇ ਮੁਕਾਬਲੇ 52.3 ਲੱਖ ਟਨ ਜ਼ਿਆਦਾ ਰਿਹਾ ਹੈ। ਕੰਪਨੀ ਦੇ ਅਧਿਕਾਰੀ ਨੇ ਕਿਹਾ ਕਿ ਉਤਪਾਦਨ 'ਚ ਵਾਧਾ ਮੁੱਖ ਰੂਪ ਨਾਲ ਮਹਾਨਦੀ ਕੋਲਡਫੀਲਡ ਅਤੇ ਸਾਊਥ ਵੈਸਟਰਨ ਕੋਲਫੀਲਡਸ ਲਿਮਟਿਡ (ਐੱਸ.ਈ.ਸੀ.ਐੱਲ.) ਦੇ ਕਾਰਨ ਹੋਈ।

ਉਸ ਨੇ ਇਹ ਵੀ ਕਿਹਾ ਕਿ ਜਨਵਰੀ ਅੰਤ ਤੱਕ ਉਤਪਾਦਨ 80 ਲੱਖ ਟਨ ਹੋਰ ਹੋ ਸਕਦਾ ਹੈ। ਮਹਾਨਦੀ ਕੋਲਡਫੀਲਡ ਦਾ ਉਤਪਾਦਨ 21.5 ਫੀਸਦੀ ਵਧਿਆ ਜਦੋਂਕਿ ਐੱਸ.ਈ.ਸੀ.ਐੱਲ. ਦੇ ਉਤਪਾਦਨ 'ਚ 14.4 ਫੀਸਦੀ ਦਾ ਵਾਧਾ ਹੋਇਆ। ਬਿਆਨ ਮੁਤਾਬਕ ਕੋਲਾ ਉਠਾਅ 27 ਜਨਵਰੀ 2020 ਤੱਕ 4.807 ਕਰੋੜ ਟਨ ਰਿਹਾ ਜੋ ਪਿਛਲੇ ਸਾਲ ਦੀ ਇਸ ਮਿਆਦ ਦੇ ਮੁਕਾਬਲੇ 6.2 ਫੀਸਦੀ ਜ਼ਿਆਦਾ ਹੈ। ਅਧਿਕਾਰੀ ਮੁਤਾਬਕ ਬਿਜਲੀ ਪਲਾਂਟਾਂ 'ਚ ਕੋਲੇ ਦੀ ਕੋਈ ਕਮੀ ਨਹੀਂ ਹੈ। ਫਿਲਹਾਲ 6.566 ਕਰੋੜ ਟਨ ਕੋਲਾ ਉਪਲੱਬਧ ਹੈ। ਤਾਪੀ ਬਿਜਲੀ ਘਰਾਂ 'ਚ 26 ਜਨਵਰੀ ਦੀ ਸਥਿਤੀ ਦੇ ਅਨੁਸਾਰ 3,425 ਕਰੋੜ ਟਨ ਦਾ ਪੂਰਾ ਭੰਡਾਰ ਹੈ। ਇਹ 19 ਦਿਨ ਦੀ ਖਪਤ ਦੇ ਲਈ ਪੂਰਾ ਹੈ। ਇਕ ਸਾਲ ਪਹਿਲਾਂ ਇਸ ਮਿਆਦ 'ਚ ਬਿਜਲੀ ਪਲਾਂਟਾਂ ਦੇ ਕੋਲ ਕੋਲਾ ਭੰਡਾਰ 1.94 ਕਰੋੜ ਟਨ ਸੀ। ਉਸ ਨੇ ਕਿਹਾ ਕਿ ਸਪਲਾਈ ਦੀ ਵਧੀਆ ਵਿਵਸਥਾ ਨਾਲ ਵੱਖ-ਵੱਖ ਬਿਜਲੀ ਘਰਾਂ 'ਚ ਕੋਲਾ ਭੰਡਾਰ ਬਣਿਆ ਰਿਹਾ ਹੈ।


author

Aarti dhillon

Content Editor

Related News