ਕੋਲ ਇੰਡੀਆ ਦੇ ਬੋਰਡ ਨੇ 32 ਕੋਲਾ ਮਾਈਨਿੰਗ ਯੋਜਨਾਵਾਂ ਨੂੰ ਦਿੱਤੀ ਮਨਜ਼ੂਰੀ
Tuesday, Mar 09, 2021 - 01:42 PM (IST)
ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀ ਆ ਲਿਮ. (ਸੀ. ਆਈ. ਐੱਲ.) ਦੇ ਬੋਰਡ ਆਫ ਡਾਇਰੈਕਟਰ ਨੇ ਚਾਲੂ ਵਿੱਤੀ ਸਾਲ ’ਚ ਜਨਵਰੀ ਤੱਕ 32 ਕੋਲਾ ਮਾਈਨੰਗ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਯੋਜਨਾਵਾਂ ’ਤੇ 47,300 ਕਰੋੜ ਰੁਪਏ ਦਾ ਵਧਿਆ ਹੋਇਆ ਨਿਵੇਸ਼ ਕਰਨ ਦੀ ਲੋੜ ਹੋਵੇਗੀ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਲ ਇੰਡੀਆ ਨੇ ਕਿਹਾ ਕਿ ਇਨ੍ਹਾਂ 32 ’ਚੋਂ 24 ਯੋਜਨਾਵਾਂ ਮੌਜੂਦਾ ਯੋਜਨਾਵਾਂ ਦਾ ਵਿਸਤਾਰ ਹੈ। ਬਾਕੀ ਨਵੀਆਂ ਯੋਜਨਾਵਾਂ ਹਨ। ਬਿਆਨ ’ਚ ਕਿਹਾ ਿਗਆ ਹੈ ਕਿ ਚਾਲੂ ਵਿੱਤੀ ਸਾਲ ’ਚ ਜਨਵਰੀ ਤੱਕ 32 ਕੋਲਾ ਮਾਈਨਿੰਗ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਇਕ ਰਿਕਾਰਡ ਹੈ।
ਇਨ੍ਹਾਂ ਯੋਜਨਾਵਾਂ ਦੀ ਵਧੀ ਹੋਈ ਜਾਂ ਵਾਧੂ ਸਮਰੱਥਾ ਸਾਲਾਨਾ 193 ਮਿਲੀਅਨ ਟਨ ਹੋਵੇਗੀ। ਇਹ ਪਹਿਲਾਂ ਤੋਂ ਮਨਜ਼ੂਰ 30.35 ਕਰੋੜ ਟਨ ਦੀ ਸਮਰੱਥਾ ਤੋਂ ਇਲਾਵਾ ਹੈ। ਇਨ੍ਹਾਂ ਯੋਜਨਾਵਾਂ ਨੂੰ ਮਨਜ਼ੂਰੀ ਤੋਂ ਬਾਅਦ ਕੋਲ ਇੰਡੀਆ ਦੀਆਂ ਸਹਾਇਕ ਇਕਾਈਆਂ ਆਉਣ ਵਾਲੇ ਸਾਲਾਂ ’ਚ ਆਪਣਾ ਉਤਪਾਦਨ ਵਧਾ ਸਕਣਗੀਆਂ। ਸੀ. ਆਈ. ਐੱਲ. ਦੇ ਬੋਰਡ ਆਫ ਡਾਇਰੈਕਟਰ ਅਤੇ ਸਬੰਧਤ ਸਹਾਇਕ ਕੰਪਨੀਆਂ ਦੇ ਬੋਰਡ ਨੇ ਇਸ ਕਦਮ ਨੂੰ ਮਨਜ਼ੂਰੀ ਦੇ ਦਿੱਤੀ ਹੈ।