ਕੋਰੋਨਾ ਕਾਰਨ ਫਰਵਰੀ ''ਚ ਕੋਲਾ ਆਯਾਤ 14 ਫੀਸਦੀ ਘਟਿਆ

03/15/2020 2:06:29 PM

ਨਵੀਂ ਦਿੱਲੀ—ਕੋਰੋਨਾ ਵਾਇਰਸ ਦੀ ਮਾਰ ਨਾਲ ਦੇਸ਼ ਦੇ ਕੋਲੇ ਦਾ ਆਯਾਤ ਵੀ ਪ੍ਰਭਾਵਿਤ ਹੋਇਆ ਹੈ। ਉਦਯੋਗ ਦੇ ਅੰਕੜਿਆਂ ਮੁਤਾਬਕ ਫਰਵਰੀ 'ਚ ਕੋਲੇ ਦਾ ਆਯਾਤ 14.1 ਫੀਸਦੀ ਘੱਟ ਕੇ 1.70 ਕਰੋੜ ਟਨ 'ਤੇ ਆ ਗਿਆ ਹੈ। ਐਮਜੰਕਸ਼ਨ ਸਰਵਿਸੇਜ਼ ਦੇ ਅਸਥਾਈ ਅੰਕੜਿਆਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਫਰਵਰੀ 2019 'ਚ ਦੇਸ਼ ਦਾ ਕੋਲਾ ਆਯਾਤ 1.98 ਕਰੋੜ ਟਨ ਰਿਹਾ ਸੀ। ਐਮਜੰਕਸ਼ਨ ਟਾਟਾ ਸਟੀਲ ਅਤੇ ਸੇਲ ਦਾ ਸਾਂਝਾ ਉੱਦਮ ਹੈ। ਇਹ ਇਕ ਬੀ2ਬੀ ਈ-ਕਾਮਰਸ ਕੰਪਨੀ ਹੈ ਜੋ ਕੋਲਾ ਅਤੇ ਇਸਪਾਤ 'ਤੇ ਸੋਧ ਰਿਪੋਰਟ ਵੀ ਪ੍ਰਕਾਸ਼ਿਤ ਕਰਦੀ ਹੈ। ਐਮਜੰਕਸ਼ਨ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁਖ ਕਾਰਜਕਾਰੀ ਅਧਿਕਾਰੀ ਵਿਨੇ ਵਰਮਾ ਨੇ ਕਿਹਾ ਕਿ ਵਰਗੀ ਸੰਭਾਵਨਾ ਵੀ ਫਰਵਰੀ 'ਚ ਕੋਲਾ ਆਯਾਤ ਘੱਟ ਰਿਹਾ ਹੈ। ਘਰੇਲੂ ਉਪਲੱਬਧਤਾ ਵਧਣ, ਨਾਨ ਕੋਕਿੰਗ ਕੋਲ ਕੀਮਤਾਂ 'ਚ ਉਤਾਰ-ਚੜ੍ਹਾਅ ਅਤੇ ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਅਨਿਸ਼ਚਿਚਤਾ ਦੀ ਸਥਿਤੀ ਦੀ ਵਜ੍ਹਾ ਨਾਲ ਕੋਲੇ ਦਾ ਆਯਾਤ ਘਟਿਆ ਹੈ। ਵਰਮਾ ਨੇ ਕਿਹਾ ਕਿ ਅੱਗੇ ਚੱਲ ਕੇ ਕੀਮਤਾਂ 'ਚ ਗਿਰਾਵਟ ਆ ਸਕਦੀ ਹੈ ਅਤੇ ਆਯਾਤ ਮੰਗ ਸੁਸਤ ਰਹਿ ਸਕਦੀ ਹੈ। ਫਰਵਰੀ 2020 'ਚ ਕੁੱਲ ਨਾਨ-ਕੋਕਿੰਗ ਕੋਲ ਦਾ ਹਿੱਸਾ 1.22 ਕਰੋੜ
ਟਨ ਰਿਹਾ। ਜਨਵਰੀ 'ਚ ਇਸ ਦਾ ਆਯਾਤ 1.23 ਕਰੋੜ ਟਨ ਤੋਂ ਜ਼ਿਆਦਾ ਰਿਹਾ ਸੀ।
ਇਸ ਤਰ੍ਹਾਂ ਕੋਕਿੰਗ ਕੋਲੇ ਦਾ ਆਯਾਤ ਫਰਵਰੀ 'ਚ 31.5 ਲੱਖ ਟਨ ਰਿਹਾ ਜੋ ਇਸ ਤੋਂ ਪਿਛਲੇ ਮਹੀਨੇ 39.5 ਲੱਖ ਟਨ ਸੀ। ਹਾਲਾਂਕਿ ਚਾਲੂ ਵਿੱਤੀ ਸਾਲ ਦੇ ਪਹਿਲੇ 11 ਮਹੀਨੇ ਅਪ੍ਰੈਲ-ਫਰਵਰੀ ਦੇ ਦੌਰਾਨ ਦੇਸ਼ ਦਾ ਕੋਲੇ ਦਾ ਆਯਾਤ 3.7 ਫੀਸਦੀ ਵਧ ਕੇ 22.15 ਕਰੋੜ ਟਨ 'ਤੇ ਪਹੁੰਚ ਗਿਆ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ 'ਚ 21.36 ਕਰੋੜ ਟਨ ਰਿਹਾ ਸੀ।


Aarti dhillon

Content Editor

Related News