ਪੈਟਰੋਲ-ਡੀਜ਼ਲ ਦੇ ਨਾਲ-ਨਾਲ CNG ਦੀਆਂ ਕੀਮਤਾਂ ਨੇ ਵੀ ਕਰਵਾਈ ਤੌਬਾ, ਲਗਾਤਾਰ ਦੂਜੇ ਦਿਨ ਵਧੇ ਭਾਅ

04/07/2022 12:49:57 PM

ਨਵੀਂ ਦਿੱਲੀ - ਵੀਰਵਾਰ ਨੂੰ ਸੀਐਨਜੀ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਹੋਇਆ ਹੈ। 7 ਦਿਨਾਂ ਵਿਚ ਚੌਥੀ ਵਾਰ ਕੀਮਤਾਂ ਵਧੀਆਂ ਹਨ। ਇੰਦਰਪ੍ਰਸਥ ਗੈਸ ਲਿਮਿਟੇਡ (IGL) ਨੇ CNG ਦੀਆਂ ਕੀਮਤਾਂ ਵਿੱਚ 2.50 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 7 ਦਿਨਾਂ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ 9.10 ਰੁਪਏ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਗਈਆਂ ਹਨ।

ਇਹ ਵੀ ਪੜ੍ਹੋ :  CCI ਨੇ Zomato ਅਤੇ Swiggy ਖ਼ਿਲਾਫ ਜਾਂਚ ਦੇ ਦਿੱਤੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ

ਵੱਖ-ਵੱਖ ਸ਼ਹਿਰਾਂ ਵਿੱਚ CNG ਦੀਆਂ ਨਵੀਆਂ ਕੀਮਤਾਂ ਰੁਪਏ ਪ੍ਰਤੀ ਕਿਲੋਗ੍ਰਾਮ ਇਸ ਤਰ੍ਹਾਂ ਹਨ 

ਦਿੱਲੀ - 69.11 

ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ - 71.67 

ਮੁਜ਼ੱਫਰਨਗਰ, ਮੇਰਠ ਅਤੇ ਸ਼ਾਮਲੀ - 76.34 

ਗੁਰੂਗ੍ਰਾਮ - 77.44 

ਰੇਵਾੜੀ - 79.57 

ਕਰਨਾਲ ਅਤੇ ਕੈਥਲ - 77.77 

ਕਾਨਪੁਰ, ਹਮੀਰਪੁਰ ਅਤੇ ਫਤਿਹਪੁਰ - 80.90 

ਅਜਮੇਰ, ਪਾਲੀ ਅਤੇ ਰਾਜਸਮੰਦ - 79.38 

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਭਖ ਰਹੀ ਹੈ ਅੱਗ!

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਮਾਰਚ ਤੋਂ ਲਗਾਤਾਰ ਵਧ ਰਹੀਆਂ ਹਨ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਵੀਰਵਾਰ ਭਾਵ ਅੱਜ ਇਸ ਦੀ ਕੀਮਤ 'ਚ ਕੋਈ ਵਾਧਾ ਨਹੀਂ ਹੋਇਆ। ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ ਦੇ ਪਰਭਨੀ ਵਿੱਚ ਪੈਟਰੋਲ 123.46 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਦੇ ਨਾਲ ਹੀ ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਡੀਜ਼ਲ 107.61 ਰੁਪਏ ਪ੍ਰਤੀ ਲੀਟਰ 'ਤੇ ਵਿਕ ਰਿਹਾ ਹੈ। ਦੋਵਾਂ ਥਾਵਾਂ 'ਤੇ ਪੈਟਰੋਲ ਅਤੇ ਡੀਜ਼ਲ ਲਈ ਸਭ ਤੋਂ ਵੱਧ ਕੀਮਤ ਚੁਕਾਉਣੀ ਪੈਂਦੀ ਹੈ।

ਇਹ ਵੀ ਪੜ੍ਹੋ : ਭਾਰਤ ਸਰਕਾਰ ਦੀ ਵੱਡੀ ਕਾਰਵਾਈ, ਪਾਕਿਸਤਾਨ ਦੇ 4 ਯੂਟਿਊਬ ਚੈਨਲਾਂ ਸਮੇਤ 22 ਨੂੰ ਕੀਤਾ ਬਲਾਕ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News