ਸੀ. ਐੱਨ. ਜੀ. ਤੇ ਰਸੋਈ ਗੈਸ ਕੀਮਤਾਂ ਨੂੰ ਲੈ ਕੇ ਲੱਗਣ ਵਾਲਾ ਹੈ ਇਹ ਵੱਡਾ ਝਟਕਾ

Saturday, Sep 11, 2021 - 11:30 AM (IST)

ਸੀ. ਐੱਨ. ਜੀ. ਤੇ ਰਸੋਈ ਗੈਸ ਕੀਮਤਾਂ ਨੂੰ ਲੈ ਕੇ ਲੱਗਣ ਵਾਲਾ ਹੈ ਇਹ ਵੱਡਾ ਝਟਕਾ

ਨਵੀਂ ਦਿੱਲੀ- ਸੀ. ਐੱਨ. ਜੀ. ਅਤੇ ਪਾਈਪਡ ਰਸੋਈ ਗੈਸ (ਪੀ. ਐੱਨ. ਜੀ.) ਦੀਆਂ ਕੀਮਤਾਂ ਵਿਚ 10-11 ਫ਼ੀਸਦੀ ਦਾ ਵਾਧਾ ਹੋ ਸਕਦਾ ਹੈ। ਇਸ ਦੀ ਵਜ੍ਹਾ ਹੈ ਕਿ ਗਲੋਬਲ ਕੀਮਤਾਂ ਅਨੁਸਾਰ, ਸਰਕਾਰ ਕੁਦਰਤੀ ਗੈਸ ਕੀਮਤਾਂ ਵਿਚ ਲਗਭਗ 76 ਫ਼ੀਸਦੀ ਵਾਧਾ ਕਰ ਸਕਦੀ ਹੈ। ਸਰਕਾਰ ਹਰ ਛੇ ਮਹੀਨਿਆਂ ਦੇ ਅੰਤਰਾਲ ਨਾਲ ਕੁਦਰਤੀ ਗੈਸ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ। ਇਸ ਦੀ ਅਗਲੀ ਸਮੀਖਿਆ 1 ਅਕਤੂਬਰ ਨੂੰ ਹੋਣ ਵਾਲੀ ਹੈ।

ਬ੍ਰੋਕਰੇਜ ਆਈ. ਸੀ. ਆਈ. ਸੀ. ਸਕਿਓਰਿਟੀਜ਼ ਮੁਤਾਬਕ, 1 ਅਕਤੂਬਰ 2021 ਤੋਂ ਮਾਰਚ 2022 ਲਈ ਕੁਦਰਤੀ ਗੈਸ ਦੀ ਕੀਮਤ ਵੱਧ ਕੇ 3.15 ਡਾਲਰ ਪ੍ਰਤੀ ਇਕਾਈ ਹੋ ਸਕਦੀ ਹੈ, ਜੋ ਇਸ ਸਮੇਂ 1.79 ਡਾਲਰ ਪ੍ਰਤੀ ਇਕਾਈ ਹੈ। ਦੱਸ ਦੇਈਏ ਕਿ ਸੀ. ਐੱਨ. ਜੀ. ਅਤੇ ਪੀ. ਐੱਨ. ਜੀ. ਕੁਦਰਤੀ ਗੈਸ ਤੋਂ ਤਿਆਰ ਹੁੰਦੇ ਹਨ।

ਇਹ ਵੀ ਪੜ੍ਹੋ- ਕਿਸਾਨਾਂ ਦੇ ਫਾਇਦੇ ਦੀ ਖ਼ਬਰ, ਜਲਦ ਸਸਤੀ DAP ਦਾ ਹੋਣ ਵਾਲਾ ਹੈ ਇੰਤਜ਼ਾਮ

ਕੁਦਰਤੀ ਗੈਸ ਕੀਮਤਾਂ ਵਿਚ ਵਾਧੇ ਨਾਲ ਓ. ਐੱਨ. ਜੀ. ਸੀ. ਤੇ ਆਇਲ ਇੰਡੀਆ ਦੇ ਨਾਲ-ਨਾਲ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਵਰਗੀਆਂ ਪ੍ਰਾਈਵੇਟ ਕੰਪਨੀਆਂ ਦੇ ਮਾਰਜਨ ਨੂੰ ਫਾਇਦਾ ਹੋਵੇਗਾ। ਗੌਰਤਲਬ ਹੈ ਕਿ ਗਲੋਬਲ ਬਾਜ਼ਾਰ ਵਿਚ ਗੈਸ ਕੀਮਤਾਂ ਵਧਣ ਨਾਲ ਸੀ. ਐੱਨ. ਜੀ. ਅਤੇ ਪੀ. ਐੱਨ. ਜੀ. ਮਹਿੰਗੇ ਹੋਣ ਵਾਲੇ ਹਨ, ਉੱਥੇ ਹੀ ਐੱਲ. ਪੀ. ਜੀ. ਕੀਮਤਾਂ ਵਿਚ ਵਾਧੇ ਨਾਲ ਲੋਕ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੰਡਾਅ ਰਹੇ ਹਨ। ਪੈਟਰੋਲ, ਡੀਜ਼ਲ ਕੀਮਤਾਂ ਉੱਚੇ ਪੱਧਰ 'ਤੇ ਬਰਕਰਾਰ ਰਹਿਣ ਨਾਲ ਵੀ ਆਮ ਲੋਕਾਂ ਦਾ ਬਜਟ ਵਿਗੜਿਆ ਹੋਇਆ ਹੈ। ਮਹਿੰਗਾਈ ਤੋਂ ਜਲਦ ਰਾਹਤ ਦੇ ਆਸਾਰ ਨਹੀਂ ਹਨ।

ਇਹ ਵੀ ਪੜ੍ਹੋ- ਥਾਈਲੈਂਡ ਘੁੰਮਣ ਜਾਣ ਦੀ ਉਡੀਕ ਕਰ ਰਹੇ ਲੋਕਾਂ ਲਈ ਆਈ ਇਹ ਖ਼ੁਸ਼ਖ਼ਬਰੀ

►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News