ਭਾਰਤ ''ਚ ਜੁਲਾਈ ਤੋਂ Cleveland Cyclewerks ਵੇਚੇਗੀ ਆਪਣੀ ਮੋਟਰਸਾਈਕਲਸ
Saturday, Jun 17, 2017 - 07:05 PM (IST)

ਜਲੰਧਰ— ਅਮੇਰੀਕਨ ਮੋਟਰਸਾਈਕਲ ਨਿਰਮਾਤਾ ਕਲੀਵਲੈਂਡ ਸਾਇਕਿਲਵਕਰਸ (CCW) ਭਾਰਤ 'ਚ ਕਦਮ ਰਖਣ ਦੀ ਤਿਆਰੀ 'ਚ ਹੈ । ਜਿਸ ਕਾਰਨ ਵਿਦੇਸ਼ੀ ਬਾਈਕਮੇਅਰ ਦੀ ਭਾਰਤੀ ਬਾਜ਼ਾਰ 'ਚ ਲਿਸਟ ਇਸ ਸਾਲ ਹੋਰ ਵਧ ਜਾਵੇਗੀ। ਇਹ ਕੰਪਨੀ ਕਰੀਬ 25 ਦੇਸ਼ਾਂ 'ਚ ਆਪਣੀ ਬਾਈਕਸ ਵੇਚਦੀ ਹੈ। CCW ਛੋਟੀ ਡਿਸਪਲੇਸਮੈਂਟ ਮੋਟਰਸਾਈਕਲ ਬਣਾਉਂਦੀ ਹੈ, ਜਿਨ੍ਹਾਂ ਦੀ ਰੇਂਜ 125cc ਤੋਂ 450cc ਤੱਕ ਹੁੰਦੀ ਹੈ। ਇਹ ਕੰਪਨੀ ਭਾਰਤ 'ਚ ਜਵਾਇੰਟ ਵੈਂਚਰ ਲੈਸ਼ ਮੈਡਿਸਨ ਮੋਟਰਵਰਕਸ (LMMW) ਦੇ ਨਾਲ ਆਵੇਗੀ। ਭਾਰਤ 'ਚ ਕੰਪਨੀ ਆਪਣੀ ਪਹਿਲੀ ਬਾਈਕ ਅਤੇ ਭਾਰਤੀ ਸੰਚਾਲਨ ਜੁਲਾਈ 'ਚ ਲਾਂਚ ਕਰੇਗੀ।
CCW ਦੀ ਮੋਟਰਸਾਈਕਲਾਂ ਦੇ ਜ਼ਿਆਦਾਤਰ ਹਿੱਸੇ ਚੀਨ ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਇਹ ਕੰਪਨੀ ਕਰੀਬ 25 ਦੇਸ਼ਾਂ 'ਚ ਆਪਣੀ ਬਾਈਕਸ ਵੇਚਦੀ ਹੈ। ਇਸ ਕੰਪਨੀ ਦੀ ਜ਼ਿਆਦਾਤਰ ਬਾਈਕਸ ਸਿੰਗਲ ਸਿਲੈਂਡਰ ਇੰਜਨ ਤੋਂ ਲੈਸ ਹੁੰਦੀ ਹੈ।
ਦੱਸਣਯੋਗ ਹੈ ਕਿ CCW ਦੇ ਭਾਰਤ 'ਚ ਪੰਜ ਮਾਡਲਸ :(ਹਾਰਡ ਟੇਲ ਬੱਬਰ), ਐਸ (ਰੇਟਰੋ ਕਲਾਸੀਕ ਕੰਪਿਊਟਰ), ਮਿਸਫਿਟ (ਕੇਫੇ ਰੈਸਰ), FXR (ਡਰਟ ਬਾਈਕ), ਹੂਲਿਗਨ (ਡਿਊਲ ਸਪੋਰਟ ਏਂਡੂਰੋ ਸਟਾਈਲ) ਬਾਈਕ ਮੌਜੂਦ ਹੈ। ਕੰਪਨੀ ਇਨ੍ਹਾਂ ਚੋਂ ਭਾਰਤ 'ਚ ਸਿਰਫ ਆਪਣੀ ਪਹਿਲੀ ਬਾਈਕ ਏਸ ਨੂੰ ਲਾਂਚ ਕਰੇਗੀ। ਇਸ ਬਾਈਕ ਦੀ ਟੈਸਟਿੰਗ ਵੀ ARAI ਦੁਆਰਾ ਹੋ ਚੁੱਕੀ ਹੈ ਹੁਣ ਇਸ ਦੀ ਫਾਈਨਲ ਟੈਸਟਿੰਗ ਜੁਲਾਈ 2017 'ਚ ਹੋਵੇਗੀ।