ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਕਦੋਂ ਤੱਕ ਆਮ ਹੋਵੇਗੀ ਹਵਾਈ ਯਾਤਰਾ

11/17/2020 5:54:04 PM

ਹੈਦਰਾਬਾਦ — ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਸਾਲ ਦੇ ਅੰਤ ਜਾਂ ਅਗਲੇ ਸਾਲ ਦੇ ਸ਼ੁਰੂਆਤ ਤੱਕ ਹਵਾਈ ਯਾਤਰਾ ਦੇ  ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੱਕ ਪਹੁੰਚਣ ਦਾ ਭਰੋਸਾ ਜਤਾਇਆ ਹੈ। ਉਹ ਇੰਡੀਅਨ ਸਕੂਲ ਆਫ਼ ਬਿਜ਼ਨਸ ਦੇ ‘ਡੈੱਕਨ ਡਾਇਲਾਗ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਸ ਨੇ ਕਿਹਾ, ‘ਅਸੀਂ ਤਾਲਾਬੰਦੀ ਤੋਂ ਦੋ ਮਹੀਨੇ ਦੋ ਦਿਨ ਬਾਅਦ 25 ਮਈ ਤੋਂ ਹਵਾਈ ਯਾਤਰਾ ਦੀ ਸ਼ੁਰੂਆਤ ਕੀਤੀ। ਫਿਰ 30,000 ਯਾਤਰੀਆਂ ਨੂੰ ਪ੍ਰਤੀ ਦਿਨ ਦੀ ਆਗਿਆ ਦਿੱਤੀ ਗਈ ਸੀ।’

ਪੁਰੀ ਨੇ ਕਿਹਾ ਕਿ ਦੋ-ਤਿੰਨ ਦਿਨ ਪਹਿਲਾਂ, ਮੈਨੂੰ ਲਗਦਾ ਹੈ ਕਿ ਅਸੀਂ ਦੀਵਾਲੀ ਤੋਂ ਪਹਿਲਾਂ 2,25,000 ਯਾਤਰੀਆਂ ਨਾਲ ਉਡਾਣ ਭਰੀ ਸੀ। ਅਸੀਂ ਹੌਲੀ ਹੌਲੀ ਪੜਾਅਵਾਰ ਤਰੀਕੇ ਨਾਲ ਹਵਾਈ ਯਾਤਰਾ ਦੀ ਸਮਰੱਥਾ ਨੂੰ ਖੋਲ੍ਹ ਰਹੇ ਹਾਂ ਅਤੇ ਹੁਣ ਤੱਕ 70 ਪ੍ਰਤੀਸ਼ਤ ਖੋਲ੍ਹ ਚੁੱਕੇ ਹਾਂ। ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਇਸ ਨੂੰ 80 ਪ੍ਰਤੀਸ਼ਤ ਤੱਕ ਲੈਣ ਜਾਣ ਲਈ ਕਿਹਾ ਹੈ।

ਇਹ ਵੀ ਪੜ੍ਹੋ : ‘ਫਾਰਮ 26ਏ. ਐੱਸ. ’ਚ GST ਕਾਰੋਬਾਰ ਨੂੰ ਲੈ ਕੇ ਟੈਕਸਦਾਤਾ ’ਤੇ ਨਹੀਂ ਪਵੇਗਾ ਵਾਧੂ ਬੋਝ

ਪੁਰੀ ਨੇ ਕਿਹਾ, 'ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਸੀਂ 31 ਦਸੰਬਰ ਨੂੰ ਜਾਂ ਇਸ ਦੇ ਤੁਰੰਤ ਬਾਅਦ ਭਾਵ ਇਕ ਹਫ਼ਤੇ ਜਾਂ ਦੋ ਹਫ਼ਤੇ ਵਿਚ ਕੋਵਿਡ-19 ਦੇ ਪਹਿਲਾਂ ਦੇ ਪੱਧਰ ’ਤੇ ਪਹੁੰਚ ਜਾਵਾਂਗੇ।'  ਪੁਰੀ ਨੇ ਕਿਹਾ ਕਿ ਉਸ ਪੱਧਰ ਤੱਕ ਪਹੁੰਚਣ ਲਈ ਮੌਜੂਦਾ ਸੁਰੱਖਿਆ ਅਤੇ ਸਫ਼ਾਈ ਪ੍ਰੋਟੋਕੋਲ ਨੂੰ ਹੋਰ ਮਜ਼ਬੂਤ ​​ਕਰਨਾ ਪਏਗਾ।

ਇਹ ਵੀ ਪੜ੍ਹੋ : HDFC ਸਮੇਤ ਇਨ੍ਹਾਂ ਦੋ ਪ੍ਰਾਈਵੇਟ ਬੈਂਕਾਂ ਦੇ ਖਾਤਾਧਾਰਕਾਂ ਨੂੰ ਝਟਕਾ, FD 'ਤੇ ਵਿਆਜ ਦਰਾਂ ਘਟਾਈਆਂ


Harinder Kaur

Content Editor

Related News