ਸ਼ਹਿਰਾਂ ਦੀ ਤੁਲਨਾ ''ਚ ਪਿੰਡਾਂ ''ਚ ਜ਼ਿਆਦਾ ਤੇਜ਼ੀ ਨਾਲ ਘਟੀ ਮਹਿੰਗਾਈ: ਇਕਨਾਮਿਕ ਸਰਵੇ

Thursday, Jul 04, 2019 - 05:13 PM (IST)

ਨਵੀਂ ਦਿੱਲੀ—ਦੇਸ਼ 'ਚ ਪਿਛਲੇ ਸਾਲ ਜੁਲਾਈ 'ਚ ਪੇਂਡੂ ਖੇਤਰਾਂ 'ਚ ਸ਼ਹਿਰੀ ਇਲਾਕਿਆਂ ਦੀ ਤੁਲਨਾ 'ਚ ਮਹਿੰਗਾਈ 'ਚ ਕਮੀ ਦੀ ਦਰ ਜ਼ਿਆਦਾ ਰਹੀ ਹੈ।  ਸੰਸਦ 'ਚ ਵੀਰਵਾਰ ਨੂੰ ਪੇਸ਼ 2018-19 'ਚ ਇਕਨਾਮਿਕ ਸਰਵੇ 'ਚ ਕਿਹਾ ਗਿਆ ਹੈ ਕਿ ਮਹਿੰਗਾਈ ਦਰ ਦੇ ਮੌਜੂਦਾ ਦੌਰ ਦੀ ਇਕ ਖਾਸ ਗੱਲ ਇਹ ਹੈ ਕਿ ਪੇਂਡੂ ਮਹਿੰਗਾਈ ਦੇ ਨਾਲ-ਨਾਲ ਸ਼ਹਿਰੀ ਮਹਿੰਗਾਈ 'ਚ ਵੀ ਕਮੀ ਦੇਖਣ ਨੂੰ ਮਿਲੀ ਹੈ। 
ਖੁਰਾਕ ਮਹਿੰਗਾਈ ਘਟਣ ਨਾਲ ਆਈ ਪੇਂਡੂ ਮਹਿੰਗਾਈ 'ਚ ਕਮੀ
ਇਕਨਾਮਿਕ ਸਰਵੇ 'ਚ ਦੱਸਿਆ ਗਿਆ ਹੈ ਕਿ ਜੁਲਾਈ 2018 ਤੋਂ ਹੀ ਸ਼ਹਿਰੀ ਮਹਿੰਗਾਈ ਦੀ ਤੁਲਨਾ 'ਚ ਪੇਂਡੂ ਮਹਿੰਗਾਈ 'ਚ ਕਮੀ ਦੀ ਗਤੀ ਮੁਕਾਬਲਾਤਨ ਜ਼ਿਆਦਾ ਤੇਜ਼ ਰਹੀ ਹੈ। ਇਸ ਦੀ ਬਦੌਲਤ ਮੁੱਖ ਮਹਿੰਗਾਈ ਦਰ ਵੀ ਘਟ ਗਈ। ਇਕਨਾਮਿਕ ਸਰਵੇ 'ਚ ਕਿਹਾ ਗਿਆ ਹੈ ਕਿ ਪੇਂਡੂ ਮਹਿੰਗਾਈ 'ਚ ਕਮੀ ਖੁਰਾਕ ਮਹਿੰਗਾਈ ਦੇ ਘਟਣ ਦੀ ਵਜ੍ਹਾ ਨਾਲ ਆਈ ਹੈ। ਪਿਛਲੇ ਛੇ ਮਹੀਨੇ (ਅਕਤੂਬਰ 2018-ਮਾਰਚ 2019) ਤੋਂ ਖੁਰਾਕ ਮਹਿੰਗਾਈ ਲਗਾਤਾਰ ਹੇਠਾ ਆ ਰਹੀ ਹੈ।
ਦਮਨ ਅਤੇ ਦੀਵ 'ਚ ਮਹਿੰਗਾਈ ਦਰ ਰਹੀ ਸਭ ਤੋਂ ਘਟ
ਰਿਪੋਰਟ ਦੇ ਮੁਤਾਬਕ ਇਕ ਹੋਰ ਖਾਸ ਗੱਲ ਇਹ ਹੈ ਕਿ ਜ਼ਿਆਦਾਤਰ ਸੂਬਿਆਂ 'ਚ ਕੰਜ਼ਿਊਮਰ ਪ੍ਰਾਈਸ ਇਡੈਕਸ 'ਤੇ ਆਧਾਰਿਤ ਮਹਿੰਗਾਈ 'ਚ ਗਿਰਾਵਟ ਆਈ ਹੈ। ਵਿੱਤੀ ਸਾਲ 2018-19 ਦੇ ਦੌਰਾਨ 23 ਸੂਬਿਆਂ ਅਤੇ ਸੰਘ ਸ਼ਾਸਿਤ ਸੂਬਿਆਂ 'ਚ ਮਹਿੰਗਾਈ ਦੀ ਦਰ ਚਾਰ ਫੀਸਦੀ ਤੋਂ ਹੇਠਾਂ ਸੀ। ਉੱਧਰ ਵਿੱਤੀ ਸਾਲ ਦੇ ਦੌਰਾਨ 16 ਸੂਬਿਆਂ/ਸੰਘ ਸ਼ਾਸਿਤ ਸੂਬਿਆਂ 'ਚ ਮਹਿੰਗਾਈ ਦਰ ਦੀ ਆਲ ਇੰਡੀਆ ਅਵਰੇਜ਼ ਤੋਂ ਘਟ ਮਾਪੀ ਗਈ। ਇਸ ਦੌਰਾਨ ਦਮਨ ਅਤੇ ਦੀਵ 'ਚ ਮਹਿੰਗਾਈ ਦਰ ਘੱਟੋ-ਘੱਟ ਰਹੀ ਅਤੇ ਇਸ ਲਿਹਾਜ਼ ਨਾਲ ਇਸ ਦੇ ਬਾਅਦ ਹਿਮਾਚਲ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦਾ ਨੰਬਰ ਆਉਂਦਾ ਹੈ।


Aarti dhillon

Content Editor

Related News