ਬੁਰੀ ਖ਼ਬਰ! ਘਰ ਖ਼ਰੀਦਣਾ ਹੁਣ ਤੋਂ ਮਹਿੰਗਾ, ਸਰਕਲ ਰੇਟਾਂ 'ਚ ਇੰਨਾ ਵਾਧਾ

Saturday, Apr 10, 2021 - 04:06 PM (IST)

ਬੁਰੀ ਖ਼ਬਰ! ਘਰ ਖ਼ਰੀਦਣਾ ਹੁਣ ਤੋਂ ਮਹਿੰਗਾ, ਸਰਕਲ ਰੇਟਾਂ 'ਚ ਇੰਨਾ ਵਾਧਾ

ਨਵੀਂ ਦਿੱਲੀ- ਜੇਕਰ ਤੁਸੀਂ ਗੁਰੂਗ੍ਰਾਮ ਵਿਚ ਆਪਣੇ ਸੁਫ਼ਨੇ ਦੇ ਘਰ ਵਿਚ ਨਿਵੇਸ਼ ਕਰਨ ਜਾਂ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਵਿੱਤੀ ਸਾਲ 2021-2022 ਲਈ ਸਰਕਲ ਰੇਟ 8 ਅਪ੍ਰੈਲ ਤੋਂ 88 ਫ਼ੀਸਦੀ ਤੱਕ ਵਧਾ ਦਿੱਤੇ ਹਨ। ਇਹ ਕਦਮ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਕਈ ਸੂਬਾ ਸਰਕਾਰਾਂ ਨੇ ਮਹਾਮਾਰੀ ਦੇ ਮੌਜੂਦਾ ਸਮੇਂ ਵਿਚ ਘਰਾਂ ਦੀ ਕੀਮਤ ਘੱਟ ਰੱਖਣ ਲਈ ਕੁਝ ਸਮੇਂ ਲਈ ਜਾਂ ਤਾਂ ਸਰਕਲ ਰੇਟਾਂ ਨੂੰ ਬਰਕਰਾਰ ਰੱਖਿਆ ਹੈ ਜਾਂ ਇਨ੍ਹਾਂ ਵਿਚ ਕਟੌਤੀ ਕੀਤੀ ਹੈ।

ਇਸ ਕਦਮ ਨਾਲ ਹੋਰ ਸੂਬੇ ਵੀ ਸਰਕਲ ਰੇਟ ਵਧਾ ਸਕਦੇ ਹਨ। ਸਰਕਲ ਰੇਟ ਉਹ ਦਰ ਹੈ ਜਿਸ ਤੋਂ ਘੱਟ ਕੀਮਤ 'ਤੇ ਜਾਇਦਾਦ ਦੀ ਰਜਿਸਟਰੀ ਨਹੀਂ ਕੀਤੀ ਜਾ ਸਕਦੀ।

ਇੰਡਸਟਰੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਘਰਾਂ ਦੀ ਮੰਗ ਨੂੰ ਝਟਕਾ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਖ਼ਾਸ ਤੌਰ 'ਤੇ ਪਿਛਲੀਆਂ ਦੋ ਤਿਮਾਹੀਆਂ ਵਿਚ ਮੰਗ ਵਿਚ ਕੁਝ ਸੁਧਾਰ ਹੋਇਆ ਸੀ। ਸਰਕਲ ਰੇਟ ਵਧਣ ਨਾਲ ਨਵੀਂ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ। ਗੌਰਤਲਬ ਹੈ ਕਿ ਕੋਵਿਡ ਸੰਕਰਮਣ ਕਾਰਨ ਪੈਦਾ ਹੋਏ ਹਾਲਾਤ ਵਿਚਕਾਰ ਕਈ ਸ਼ਹਿਰਾਂ ਵਿਚ ਸਰਕਲ ਰੇਟਾਂ ਵਿਚ ਤਬਦੀਲੀ ਨਹੀਂ ਕੀਤੀ ਗਈ ਸੀ, ਜਦੋਂ ਕਿ ਕੁਝ ਵਿਚ ਸਟੈਂਪ ਡਿਊਟੀ ਵਿਚ ਵੀ ਕਟੌਤੀ ਕੀਤੀ ਗਈ ਸੀ। ਰਿਹਾਇਸ਼ੀ ਬਾਜ਼ਾਰਾਂ ਜਿਵੇਂ ਕਿ ਮੁੰਬਈ ਨੇ ਸਟੈਂਪ ਡਿਊਟੀ ਵਿਚ ਕਟੌਤੀ ਕੀਤੀ ਸੀ।


author

Sanjeev

Content Editor

Related News