ਭਾਰਤ ''ਚ ਚੀਨੀ ਸਮਾਰਟਫੋਨ ਬ੍ਰਾਂਡ ਦੀ ਬਾਜ਼ਾਰ ਹਿੱਸੇਦਾਰੀ ਘਟੀ : ਕਾਊਂਟਰਪੁਆਇੰਟ

07/25/2020 12:58:16 AM

ਨਵੀਂ ਦਿੱਲੀ (ਭਾਸ਼ਾ)–ਭਾਰਤੀ ਬਾਜ਼ਾਰ 'ਚ ਚੀਨੀ ਸਮਾਰਟਫੋਨ ਬ੍ਰਾਂਡ ਦੀ ਹਿੱਸੇਦਾਰੀ ਅਪ੍ਰੈਲ-ਜੂਨ ਤਿਮਾਹੀ 'ਚ ਘਟ ਕੇ 72 ਫੀਸਦੀ ਰਹਿ ਗਈ ਜਦੋਂ ਕਿ ਇਸ ਤੋਂ ਪਿਛਲੀ ਤਿਮਾਹੀ 'ਚ ਇਹ 81 ਫੀਸਦੀ ਸੀ। ਇਸ ਦਾ ਵੱਡਾ ਕਾਰਣ ਦੇਸ਼ 'ਚ ਚੀਨ ਵਿਰੋਧੀ ਭਾਵਨਾ ਵਧਣਾ ਅਤੇ ਕੋਵਿਡ-19 ਕਾਰਣ ਸਪਲਾਈ 'ਚ ਰੁਕਾਵਟ ਹੋਣਾ ਹੈ। ਖੋਜ ਕੰਪਨੀ ਕਾਊਂਟਰਪੁਆਇੰਟ ਰਿਸਰਚ ਦੀ ਰਿਪੋਰਟ ਮੁਤਾਬਕ ਦੇਸ਼ 'ਚ ਸਮਾਰਟਫੋਨ ਬਾਜ਼ਾਰ 'ਤੇ ਓਪੋ, ਵੀਵੋ ਅਤੇ ਰਿਅਲਮੀ ਵਰਗੇ ਚੀਨੀ ਬ੍ਰਾਂਡ ਦਾ ਦਬਦਬਾ ਹੈ ਪਰ ਅਪ੍ਰੈਲ-ਜੂਨ ਤਿਮਾਹੀ 'ਚ ਇਨ੍ਹਾਂ ਦੀ ਬਾਜ਼ਾਰ ਹਿੱਸੇਦਾਰੀ ਘਟੀ ਹੈ। ਅੱਜ ਜਾਰੀ ਰਿਪੋਰਟ ਮੁਤਾਬਕ ਅਪ੍ਰੈਲ-ਜੂਨ ਤਿਮਾਹੀ 'ਚ ਦੇਸ਼ ਦੀ ਸਮਾਰਟਫੋਨ ਵਿਕਰੀ ਸਾਲਾਨਾ ਆਧਾਰ 'ਤੇ 51 ਫੀਸਦੀ ਘਟ ਕੇ 1.8 ਕਰੋੜ ਇਕਾਈ ਤੋਂ ਥੋੜ੍ਹੀ ਹੀ ਵੱਧ ਰਹੀ। ਇਸ ਦਾ ਵੱਡਾ ਕਾਰਣ ਅਪ੍ਰੈਲ ਅਤੇ ਮਈ 'ਚ ਕੋਵਿਡ-19 ਕਾਰਣ ਦੇਸ਼ ਭਰ 'ਚ ਲੱਗਾ ਲਾਕਡਾਊਨ ਰਿਹਾ।

ਕਾਊਂਟਰਪੁਆਇੰਟ ਰਿਸਰਚ 'ਚ ਖੋਜ ਵਿਸ਼ਲੇਕਸ਼ ਸ਼ਿਪਲੀ ਜੈਨ ਨੇ ਕਿਹਾ ਕਿ ਅਪ੍ਰੈਲ-ਜੂਨ 2020 'ਚ ਚੀਨੀ ਸਮਾਰਟਫੋਨ ਬ੍ਰਾਂਡਾਂ ਦੀ ਹਿੱਸੇਦਾਰੀ ਘਟ ਕੇ 72 ਫੀਸਦੀ ਰਹਿ ਗਈ। ਜਦਕਿ ਜਨਵਰੀ-ਮਾਰਚ 2020 'ਚ ਇਹ 81 ਫੀਸਦੀ ਸੀ। ਉਨ੍ਹਾਂ ਨੇ ਕਿਹਾ ਕਿ ਇਸ ਕਾਰਣ ਓਪੋ, ਵੀਵੋ ਅਤੇ ਰੀਅਲਮੀ ਵਰਗੇ ਪ੍ਰਮੁੱਖ ਚੀਨੀ ਸਮਾਰਟਫੋਨ ਬ੍ਰਾਂਡ ਦੀ ਸਪਲਾਈ ਪ੍ਰਭਾਵਿਤ ਹੋਣਾ ਹੈ। ਨਾਲ ਹੀ ਦੇਸ਼ 'ਚ ਚੀਨ-ਵਿਰੋਧੀ ਧਾਰਾਵਾਂ ਮਜ਼ਬੂਤ ਹੋਣ ਦਾ ਅਸਰ ਵੀ ਪਿਆ ਹੈ। ਸਰਕਾਰ ਨੇ ਵੀ ਚੀਨ ਵਿਰੁੱਧ ਸਖਤ ਕਦਮ ਚੁੱਕੇ ਹਨ ਜਿਸ 'ਚ 59 ਚਾਈਨੀਜ਼ ਐਪ 'ਤੇ ਪਾਬੰਦੀ ਲਗਾਉਣਾ ਅਤੇ ਚੀਨ ਤੋਂ ਆਯਾਤ ਹੋਣ ਵਾਲੇ ਸਾਮਾਨ ਦੀ ਸਰਹੱਦ 'ਤੇ ਜ਼ਿਆਦਾ ਜਾਂਚ ਆਦਿ ਸ਼ਾਮਲ ਹੈ।


Karan Kumar

Content Editor

Related News