ਭਾਰਤ-ਚੀਨ ਸਰਹੱਦ ''ਤੇ ਤਣਾਅ ਤੋਂ ਬਾਅਦ ਚਾਈਨੀਜ਼ ਮੋਬਾਇਲ ਦੀ ਵਿਕਰੀ ਹੋਈ ਘੱਟ

Monday, Jun 22, 2020 - 08:48 PM (IST)

ਭਾਰਤ-ਚੀਨ ਸਰਹੱਦ ''ਤੇ ਤਣਾਅ ਤੋਂ ਬਾਅਦ ਚਾਈਨੀਜ਼ ਮੋਬਾਇਲ ਦੀ ਵਿਕਰੀ ਹੋਈ ਘੱਟ

ਲਖਨਊ-ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤੀ ਜਵਾਨਾਂ ਨਾਲ ਚੀਨ ਦੀ ਫੌਜ ਦੇ ਰਵੱਈਏ ਨਾਲ ਲੋਕਾਂ ਦੇ ਗੁੱਸੇ ਦਾ ਅਸਰ ਚਾਈਨੀਜ਼ ਮੋਬਾਇਲ ਫੋਨ ਦੀ ਵਿਕਰੀ 'ਚ ਵੀ ਦਿੱਸ ਰਿਹਾ ਹੈ। ਲਖਨਊ 'ਚ ਪਿਛਲੇ 5 ਦਿਨਾਂ 'ਚ ਚੀਨੀ ਫੋਨ ਦੀ ਵਿਕਰੀ 'ਚ 20 ਫੀਸਦੀ ਦੀ ਗਿਰਾਵਟ ਆਈ ਹੈ। ਚੀਨੀ ਫੋਨ ਓਪੋ ਦੇ ਇਕ ਸ਼ੋਅਰੂਮ 'ਚ ਪਿਛਲੇ 5 ਦਿਨਾਂ 'ਚ ਇਕ ਵੀ ਫੋਨ ਨਹੀਂ ਵਿਕਿਆ ਹੈ। ਇਸ ਵੱਧਦੇ ਸੰਕਟ 'ਚ ਮੋਬਾਇਲ ਕਾਰੋਬਾਰੀਆਂ ਨੇ ਚੀਨ ਦਾ ਮੋਬਾਇਲ ਮੰਗਵਾਉਣਾ ਬੰਦ ਕਰ ਦਿੱਤਾ ਹੈ। ਲਖਨਊ ਦਾ ਬਾਜ਼ਾਰ 70 ਫੀਸਦੀ ਤੋਂ ਜ਼ਿਆਦਾ ਚੀਨੀ ਫੋਨ ਨਾਲ ਪਟਿਆ ਹੋਇਆ ਹੈ। ਹੁਣ ਕਾਰੋਬਾਰੀ ਅਮੇਰੀਕਾਏ ਦੱਖਣ ਕੋਰੀਆਏ ਤਾਈਵਾਨ ਅਤੇ ਫਿਨਲੈਂਡ ਨਾਲ ਕਾਰੋਬਾਰ ਵਧਾਉਣ 'ਤੇ ਜ਼ੋਰ ਦੇ ਰਹੇ ਹਨ।

ਗਲਵਾਨ ਘਾਟੀ 'ਚ 15 ਜੂਨ ਦੀ ਘਟਨਾ ਤੋਂ ਬਾਅਦ ਹੀ ਮੋਬਾਇਲ ਕਾਰੋਬਾਰੀਆਂ ਅਤੇ ਗਾਹਕਾਂ ਦਾ ਗੁੱਸਾ ਚੀਨੀ ਉਤਪਾਦ ਦੇ ਵਿਰੋਧ 'ਚ ਵੱਧ ਰਿਹਾ ਹੈ। ਰਾਜਧਾਨੀ 'ਚ ਮੋਬਾਇਲ ਦੇ ਇਕ ਵੱਡੇ ਕਾਰੋਬਾਰੀ ਸੁਲਭ ਨੇ ਕਿਹਾ ਕਿ ਹੁਣ ਮੋਬਾਇਲ ਖਰੀਦਣ ਆਉਣ ਵਾਲੇ ਸਾਰੇ ਗਾਹਕ ਇਹ ਜ਼ਰੂਰ ਪੁੱਛਦੇ ਹਨ ਕਿ ਕਿੱਥੇ ਦਾ ਬਣਿਆ ਹੈ। ਇਸ 'ਚ 50 ਫੀਸਦੀ ਤੋਂ ਜ਼ਿਆਦਾ ਲੋਕ ਚੀਨ ਦਾ ਨਾਮ ਸੁਣ ਕੇ ਆਪਣਾ ਇਰਾਦਾ ਬਦਲ ਦਿੰਦੇ ਹਨ। ਕੁੱਝ ਗਾਹਕ ਕੋਈ ਬਦਲ ਨਾ ਹੋਣ 'ਤੇ ਹੀ ਇਸ ਨੂੰ ਖਰੀਦਦੇ ਹਨ। ਲਖਨਊ ਮੋਬਾਇਲ ਐਸੋਸੀਏਸ਼ਨ ਦੇ ਪ੍ਰਧਾਨ ਨੀਰਜ ਜੌਹਰ ਨੇ ਕਿਹਾ ਕਿ ਹੁਣ ਦੁਕਾਨਦਾਰ ਵੀ ਚੀਨ ਦੇ ਬਣੇ ਮੋਬਾਇਲ ਨੂੰ ਨਹੀਂ ਵੇਚਣਾ ਚਾਹੁੰਦੇ। ਅਜੇ ਵੀ ਬਾਜ਼ਾਰ 'ਚ 70 ਫੀਸਦੀ ਮੋਬਾਇਲ ਚੀਨ ਦੇ ਹੀ ਹਨ ਪਰ ਹੁਣ ਇਸ 'ਚ ਬਦਲ ਲਈ ਅਮਰੀਕਾ, ਤਾਈਵਾਨ ਅਤੇ ਦੱਖਣੀ ਕੋਰੀਆ ਦੀਆਂ ਕੰਪਨੀਆਂ ਨਾਲ ਗੱਲ ਕੀਤੀ ਜਾ ਰਹੀ ਹੈ।


author

Karan Kumar

Content Editor

Related News