ਚੀਨੀ ਕੰਪਨੀ Xpeng ਨੇ ਚੋਰੀ ਕੀਤੇ ਟੈਸਲਾ ਅਤੇ ਐਪਲ ਦੇ ਕੋਡ : ਏਲਨ ਮਸਕ

Tuesday, Nov 24, 2020 - 06:24 PM (IST)

ਚੀਨੀ ਕੰਪਨੀ Xpeng ਨੇ ਚੋਰੀ ਕੀਤੇ ਟੈਸਲਾ ਅਤੇ ਐਪਲ ਦੇ ਕੋਡ : ਏਲਨ ਮਸਕ

ਨਵੀਂ ਦਿੱਲੀ (ਅਨਸ) – ਟੈਸਲਾ ਅਤੇ ਸਪੇਸਐਕਸ ਦੇ ਸੀ. ਈ. ਓ. ਏਲਨ ਮਸਕ ਨੇ ਚੀਨੀ ਇਲੈਕਟ੍ਰਿਕ ਕਾਰ ਨਿਰਮਾਣ ਕੰਪਨੀ ਐਕਸਪੇਂਗ ’ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਸ ਨੇ ਉਨ੍ਹਾਂ ਦੀ ਇਲੈਕਟ੍ਰਿਕ ਵ੍ਹੀਕਲ ਨਿਰਮਾਣ ਕੰਪਨੀ ਦੇ ਪੁਰਾਣੇ ਸੋਰਸ ਕੋਡ ਚੋਰੀ ਕਰ ਲਏ ਹਨ।

ਟਵਿਟਰ ’ਤੇ ਆਪਣੇ ਇਕ ਫਾਲੋਅਰਸ ਨਾਲ ਗੱਲ ਕਰਦੇ ਹੋਏ ਮਸਕ ਨੇ ਇਸ ਦਾ ਖੁਲਾਸਾ ਕੀਤਾ ਹੈ। ਯੂਜ਼ਰ ਨੇ ਉਨ੍ਹਾਂ ਤੋਂ ਪੁੱਛਿਆ ਕਿ ਐਕਸਪੇਂਗ ਲਿਡਾਰ ਤਕਨਾਲੌਜੀ ਦੀ ਵਰਤੋਂ ਕਿਉਂ ਕਰ ਰਿਹਾ ਹੈ, ਜੋ ਟੈਸਲਾ ਤੋਂ ਕਾਫੀ ਵੱਖ ਹੈ, ਇਸ ਦੇ ਜਵਾਬ ’ਚ ਮਸਕ ਨੇ ਕਿਹਾ ਕਿ ਉਸ ਦੇ ਕੋਲ ਸਾਡੇ ਸਾਫਟਵੇਅਰ ਦਾ ਇਕ ਪੁਰਾਣਾ ਐਡੀਸ਼ਨ ਹੈ ਅਤੇ ਸਾਡਾ ਐੱਨ. ਐੱਨ. ਇੰਟਰਫੀਅਰੈਂਸ ਕੰਪਿਊਟਰ ਉਨ੍ਹਾਂ ਦੇ ਕੋਲ ਨਹੀਂ ਹੈ। ਮਸਕ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਐਪਲ ਦੇ ਕੋਡ ਵੀ ਚੋਰੀ ਕੀਤੇ ਹਨ।

ਜੁਲਾਈ 2019 ’ਚ ਟੈਸਲਾ ਦੇ ਇਕ ਸਾਬਕਾ ਇੰਜੀਨੀਅਰ ਗੁਵਾਂਗਜੀ ਕਾਓ ਨੇ ਟੈਸਲਾ ਦੇ ਆਟੋਪਾਇਲਟ ਸੋਰਸ ਕੋਡ ਨੂੰ ਆਪਣੇ ਆਈ ਕਲਾਊਡ ਅਕਾਊਂਟ ’ਚ ਅਪਲੋਡ ਕਰਨ ਦੀ ਗੱਲ ਨੂੰ ਸਵੀਕਾਰ ਕੀਤਾਸੀ। ਟੈਸਲਾ ਨੇ ਐਕਸਪੇਂਗ ਨਾਲ ਕਥਿਤ ਤੌਰ ’ਤੇ ਸੀਕ੍ਰੇਟ ਕੋਡ ਸਾਂਝਾ ਕਰਨ ਕਾਰਣ ਕਾਓ ’ਤੇ ਮੁਕੱਦਮਾ ਵੀ ਦਾਇਰ ਕੀਤਾ ਸੀ।

ਇਹ ਵੀ ਪੜ੍ਹੋ : ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਜਾਣੋ ਅੱਜ ਦੀਆਂ ਨਵੀਂਆਂ ਕੀਮਤਾਂ ਬਾਰੇ

ਟੈਸਲਾ ’ਚ ਲਿਡਾਰ ਸੈਂਸਰ ਤਕਨਾਲੌਜੀ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ। ਇਨ੍ਹਾਂ ਦਾ ਆਧਾਰ ਡੂੰਘੇ ਨਿਊਰਲ ਨੈੱਟਵਰਕਸ ਹਨ। ਐਕਸਪੇਂਗ ’ਚ ਲਿਡਾਰ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਟੈਸਲਾ ਵਲੋਂ ਆਪਣੇ ਵਾਹਨਾਂ ’ਚ ਵਰਤੀ ਜਾਣ ਵਾਲੀ ਤਕਨੀਕ ਤੋਂ ਵੱਖ ਹੈ। ਐਪਲ ਨੇ ਆਪਣੇ ਨਵੇਂ ਆਈਫੋਨ 12 ਦੀ ਸੀਰੀਜ਼ ’ਚ ਲਿਡਾਰ ਤਕਨੀਕ ਦੀ ਵਰਤੋਂ ਕੀਤੀ ਤਾਂ ਕਿ ਏ. ਆਰ. ਤਜ਼ਰਬਿਆਂ ਨੂੰ ਉੱਨਤ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ : ਹੁਣ ਡਾਕ ਟਿਕਟ 'ਤੇ ਲੱਗ ਸਕਦੀ ਹੈ ਤੁਹਾਡੀ ਤਸਵੀਰ, ਬਸ ਕਰਨਾ ਹੋਵੇਗਾ ਇਹ ਕੰਮ

ਹਾਲਾਂਕਿ ਐਕਸਪੇਂਗ ਨੇ ਟੈਸਲਾ ਦੇ ਆਟੋਪਾਇਲਟ ਕੋਡ ਨੂੰ ਚੋਰੀ ਕੀਤਾ ਹੈ ਜਾਂ ਨਹੀਂ, ਇਹ ਹਾਲੇ ਵੀ ਸਪੱਸ਼ਟ ਨਹੀਂ ਹੈ। ਐਕਸਪੇਂਗ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਨ੍ਹਾਂ ਦੇ ਅਧਿਕਾਰ ਵਾਹਨਾਂ ’ਚ ਲਿਡਾਰ ਤਕਨੀਕ ਦੀ ਵਰਤੋਂ ਕੀਤੀ ਜਾਏਗੀ, ਜਿਨ੍ਹਾਂ ਦਾ ਨਿਰਮਾਣ ਕੰਮ 2021 ’ਚ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ : ਜਨਵਰੀ-ਫਰਵਰੀ ਤੱਕ 5000 ਰੁਪਏ ਸਸਤਾ ਹੋ ਸਕਦਾ ਹੈ ਸੋਨਾ, ਜਾਣੋ ਕਿਉਂ


author

Harinder Kaur

Content Editor

Related News