ਚੀਨੀ ਕੰਪਨੀ OPPO ਨੇ 4,389 ਕਰੋੜ ਰੁਪਏ ਦੀ ਕਸਟਮ ਡਿਊਟੀ ਦੀ ਕੀਤੀ ਚੋਰੀ

Thursday, Jul 14, 2022 - 01:29 PM (IST)

ਚੀਨੀ ਕੰਪਨੀ OPPO ਨੇ 4,389 ਕਰੋੜ ਰੁਪਏ ਦੀ ਕਸਟਮ ਡਿਊਟੀ ਦੀ ਕੀਤੀ ਚੋਰੀ

ਨਵੀਂ ਦਿੱਲੀ (ਭਾਸ਼ਾ) - ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਚੀਨੀ ਸਮਾਰਟ ਫੋਨ ਕੰਪਨੀ ਓਪੋ ਵੱਲੋਂ ਕਰੀਬ 4,389 ਕਰੋੜ ਰੁਪਏ ਦੀ ਕਸਟਮ ਡਿਊਟੀ ਦੀ ਚੋਰੀ ਦਾ ਪਤਾ ਲਾਇਆ ਹੈ। ਵਿੱਤ ਮੰਤਰਾਲਾ ਨੇ ਬੁੱਧਵਾਰ ਇਕ ਬਿਆਨ ’ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮਾਰਟ ਫੋਨ ਨਿਰਮਾਤਾ ਕੰਪਨੀ ਨੇ ਦਰਾਮਦ ਬਾਰੇ ਗਲਤ ਜਾਣਕਾਰੀ ਦੇ ਕੇ ਕਸਟਮ ਡਿਊਟੀ ਬਚਾਈ।

ਇਹ ਵੀ ਪੜ੍ਹੋ : EPFO: 73 ਲੱਖ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ, ਜਲਦੀ ਹੀ ਖ਼ਾਤੇ ਵਿੱਚ ਪੈਸੇ ਟ੍ਰਾਂਸਫਰ ਕਰੇਗੀ ਸਰਕਾਰ

ਚੀਨ ਦੀ ਓਪੋ ਮੋਬਾਈਲਜ਼ ਇੰਡੀਆ ਪ੍ਰਾਈਵੇਟ ਲਿਮਟਿਡ ਆਪਣੇ ਸਮਾਰਟ ਫੋਨ ਨੂੰ ਘਰੇਲੂ ਬਾਜ਼ਾਰ ਵਿੱਚ ਓਪੋ, ਵਨਪਲੱਸ ਅਤੇ ਰਿਐਲਿਟੀ ਨਾਵਾਂ ਅਧੀਨ ਵੇਚਦੀ ਹੈ। ਮੰਤਰਾਲਾ ਅਨੁਸਾਰ ਗੁਆਂਗਡੋਂਗ ਓਪੋ ਮੋਬਾਈਲ ਟੈਲੀ-ਕਮਿਊਨੀਕੇਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਸਹਾਇਕ ਕੰਪਨੀ ਓਪੋ ਮੋਬਾਈਲਜ਼ ਇੰਡੀਆ ਦੀ ਜਾਂਚ ਦੌਰਾਨ ਡੀ. ਆਰ. ਆਈ. ਨੇ ਲਗਭਗ 4,389 ਕਰੋੜ ਰੁਪਏ ਦੀ ਕਸਟਮ ਚੋਰੀ ਦਾ ਪਤਾ ਲਾਇਆ ਹੈ। ਓਪੋ ਇੰਡੀਆ ਪੂਰੇ ਭਾਰਤ ਵਿੱਚ ਮੈਨੂਫੈਕਚਰਿੰਗ, ਅਸੈਂਬਲਿੰਗ ਪਾਰਟਸ, ਰਿਟੇਲਿੰਗ, ਮੋਬਾਈਲ ਹੈਂਡਸੈੱਟਾਂ ਦੀ ਵੰਡ ਅਤੇ ਸੰਬੰਧਿਤ ਐਕਸੈਸਰੀਜ਼ ਜਿਵੇਂ ਚਾਰਜਰ, ਪਾਵਰ ਬੈਂਕ ਆਦਿ ਦੇ ਕਾਰੋਬਾਰ ਨਾਲ ਜੁੜੀ ਹੋਈ ਹੈ।

ਕਾਰਨ ਦੱਸੋ ਨੋਟਿਸ ਜਾਰੀ

ਵਿੱਤ ਮੰਤਰਾਲਾ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਓਪੋ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ 4,389 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਨੋਟਿਸ ਵਿੱਚ ਕਸਟਮ ਐਕਟ 1962 ਦੇ ਉਪਬੰਧਾਂ ਤਹਿਤ ਓਪੋ ਇੰਡੀਆ, ਇਸ ਦੇ ਕਰਮਚਾਰੀਆਂ ਅਤੇ ਓਪੋ ਚੀਨ ’ਤੇ ਢੁਕਵੀਂ ਸਜ਼ਾ ਦਾ ਪ੍ਰਸਤਾਵ ਵੀ ਹੈ। ਓਪੋ ਨੇ ਇਸ ਸਬੰਧ ਵਿੱਚ ਭੇਜੇ ਗਏ ਸਵਾਲਾਂ ਦਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ : SC ਦਾ ਵੱਡਾ ਫ਼ੈਸਲਾ : ਵਿਜੇ ਮਾਲਿਆ ਨੂੰ 4 ਮਹੀਨੇ ਦੀ ਜੇਲ੍ਹ ਤੇ 2,000 ਰੁਪਏ ਜੁਰਮਾਨਾ

ਡੀ. ਆਰ. ਆਈ. ਨੇ ਲਈ ਦਫਤਰਾਂ ਦੀ ਤਲਾਸ਼ੀ

ਡੀ. ਆਰ. ਆਈ. ਨੇ ਜਾਂਚ ਦੌਰਾਨ ਓਪੋ ਇੰਡੀਆ ਦੇ ਦਫਤਰੀ ਕੰਪਲੈਕਸ ਅਤੇ ਇਸਦੇ ਮੁੱਖ ਪ੍ਰਬੰਧਨ ਕਰਮਚਾਰੀਆਂ ਦੇ ਘਰਾਂ ਦੀ ਤਲਾਸ਼ੀ ਲਈ। ਤਲਾਸ਼ੀਆਂ ਦੌਰਾਨ ਡਾਇਰੈਕਟੋਰੇਟ ਨੂੰ ਮੋਬਾਈਲ ਫੋਨਾਂ ਦੇ ਨਿਰਮਾਣ ਵਿੱਚ ਵਰਤੋਂ ਲਈ ਓਪੋ ਇੰਡੀਆ ਵਲੋਂ ਦਰਾਮਦ ਕੀਤੀਆਂ ਕੁਝ ਚੀਜ਼ਾਂ ਦੇ ਵੇਰਵਿਆਂ ਵਿੱਚ ਜਾਣਬੁੱਝ ਕੇ ਗਲਤ ਬਿਆਨੀ ਦੇ ਸੰਕੇਤ ਮਿਲੇ। ਹੋਰਨਾਂ ਦੇ ਨਾਲ ਓਪੋ ਇੰਡੀਆ ਦੇ ਸੀਨੀਅਰ ਪ੍ਰਬੰਧਨ ਸਟਾਫ ਅਤੇ ਘਰੇਲੂ ਸਪਲਾਇਰਾਂ ਤੋਂ ਵੀ ਇਸ ਸਬੰਧ ਵਿੱਚ ਪੁੱਛਗਿੱਛ ਕੀਤੀ ਗਈ।

ਪੁੱਛਗਿੱਛ ਦੌਰਾਨ ਇਨ੍ਹਾਂ ਸਾਰਿਆਂ ਨੇ ਕਸਟਮ ਅਧਿਕਾਰੀਆਂ ਨੂੰ ਦਰਾਮਦ ਸਮੇਂ ਆਪਣੇ ਸਵੈ-ਇੱਛਤ ਬਿਆਨਾਂ ਵਿੱਚ ਗਲਤ ਜਾਣਕਾਰੀ ਦੇਣ ਦੀ ਗੱਲ ਮੰਨੀ। ਬੌਧਿਕ ਸੰਪੱਤੀ ਅਧਿਕਾਰ ਲਾਇਸੰਸ ਆਦਿ ਦੀ ਵਰਤੋਂ ਦੇ ਬਦਲੇ ਚੀਨ ਸਥਿਤ ਵੱਖ-ਵੱਖ ਐਮ. ਐਨ. ਸੀਜ਼ ਨੂੰ 'ਰਾਇਲਟੀ' ਅਤੇ ‘ਲਾਇਸੈਂਸ ਫੀਸ’ ਲਈ ਫੰਡਾਂ ਦੇ ਟ੍ਰਾਂਸਫਰ/ਭੁਗਤਾਨ ਦੇ ਪ੍ਰਬੰਧ ਵੀ ਕੀਤੇ ਗਏ ਸਨ।

ਇਹ ਵੀ ਪੜ੍ਹੋ : ਡਾਲਰ ਮੁਕਾਬਲੇ ਰੁਪਏ 'ਚ ਆਈ ਭਾਰੀ ਗਿਰਾਵਟ, ਜਾਣੋ ਦੁਨੀਆ ਭਰ ਦੀਆਂ ਹੋਰ ਕੰਰਸੀਆਂ ਦਾ ਹਾਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News