ਚੀਨੀ ਨਾਗਰਿਕ ਨਹੀਂ ਕਰ ਸਕਣਗੇ ਨੇਪਾਲ ਦੀ ਯਾਤਰਾ, ਨੇਪਾਲੀ ਸੈਰ-ਸਪਾਟਾ ਪੇਸ਼ੇਵਰਾਂ ਦੀ ਵਧੀ ਚਿੰਤਾ
Sunday, Feb 05, 2023 - 07:15 PM (IST)
ਕਾਠਮੰਡੂ : ਚੀਨ ਨੇ ਨੇਪਾਲ ਨੂੰ ਆਪਣੇ ਨਾਗਰਿਕਾਂ ਦੀ ਯਾਤਰਾ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਹੈ। ਨੇਪਾਲ ਆਧਾਰਿਤ ਪ੍ਰਕਾਸ਼ਨ ਮਾਈ ਰਿਪਬਲੀਕਾ ਦੇ ਅਨੁਸਾਰ, ਇਸ ਫੈਸਲੇ ਨੇ ਨੇਪਾਲ ਵਿੱਚ ਸੈਰ-ਸਪਾਟਾ ਪੇਸ਼ੇਵਰਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਮਾਈ ਰੀਪਬਲਿਕਾ ਮੁਤਾਬਕ ਨੇਪਾਲ ਦੇ ਸੈਰ-ਸਪਾਟਾ ਪੇਸ਼ੇਵਰਾਂ ਦਾ ਕਹਿਣਾ ਹੈ ਕਿ ਨੇਪਾਲੀ ਸਰਕਾਰ ਕੂਟਨੀਤਕ ਪਹਿਲਕਦਮੀ ਨਹੀਂ ਕਰ ਸਕੀ, ਇਸ ਲਈ ਚੀਨ ਵਲੋਂ ਇਸ ਨੂੰ ਤਰਜੀਹ ਨਹੀਂ ਦਿੱਤੀ ਗਈ। ਕਾਰੋਬਾਰੀਆਂ ਦਾ ਦਾਅਵਾ ਹੈ ਕਿ ਸਰਕਾਰ ਨੇਪਾਲ ਨੂੰ ਸੈਰ-ਸਪਾਟਾ ਸਥਾਨ ਵਜੋਂ ਉਤਸ਼ਾਹਿਤ ਕਰਨ ਵਿਚ ਅਸਫ਼ਲ ਰਹੀ ਹੈ।
ਇਹ ਵੀ ਪੜ੍ਹੋ : Hindenburg ਰਿਪੋਰਟ ਕਾਰਨ ਡੁੱਬਾ LIC ਦਾ ਅੱਧਾ ਪੈਸਾ, ਇਨ੍ਹਾਂ ਕੰਪਨੀਆਂ ਨੂੰ ਵੀ ਹੋਇਆ ਭਾਰੀ ਨੁਕਸਾਨ
ਚੀਨ ਨਾ ਸਿਰਫ ਨੇਪਾਲ ਦਾ ਗੁਆਂਢੀ ਦੇਸ਼ ਹੈ, ਸਗੋਂ ਸੈਰ-ਸਪਾਟੇ ਲਈ ਇੱਕ ਪ੍ਰਮੁੱਖ ਸਰੋਤ ਬਾਜ਼ਾਰ ਵੀ ਹੈ। ਸ਼ੁਆਂਗ ਕਿਊਈ ਟੂਰਸ ਅਤੇ ਸੀਐਂਡਕੇ ਨੇਪਾਲ ਟ੍ਰੇਕਸ ਦੇ ਮੈਨੇਜਿੰਗ ਡਾਇਰੈਕਟਰ ਬਿਸ਼ਵੇਸ਼ ਸ਼੍ਰੇਸ਼ਠ ਨੇ ਕਿਹਾ, "ਚੀਨੀ ਸੈਲਾਨੀ ਸੈਰ-ਸਪਾਟਾ ਖੇਤਰ ਦਾ ਮੁੱਖ ਸਰੋਤ ਹਨ। ਜੇਕਰ ਚੀਨੀ ਸੈਲਾਨੀਆਂ ਨੂੰ ਨੇਪਾਲ ਨਹੀਂ ਲਿਆਂਦਾ ਜਾ ਸਕਦਾ, ਤਾਂ ਵਪਾਰੀਆਂ ਨੂੰ ਹੀ ਨਹੀਂ ਸਗੋਂ ਪੂਰੇ ਸੈਰ-ਸਪਾਟਾ ਖੇਤਰ ਨੂੰ ਨੁਕਸਾਨ ਹੋਵੇਗਾ, ਜਿਸ ਨੂੰ ਸਹਿਣ ਕਰਨਾ ਦੇਸ਼ ਲਈ ਸੰਭਵ ਨਹੀਂ ਹੈ। ਇਸ ਲਈ, ਨੇਪਾਲ ਸਰਕਾਰ ਨੂੰ ਚੀਨੀ ਸਰਕਾਰ ਲਈ ਨੇਪਾਲ ਨੂੰ ਪ੍ਰਵਾਨਿਤ ਸਥਾਨ ਵਜੋਂ ਸ਼ਾਮਲ ਕਰਨ ਲਈ ਚੀਨੀ ਸਰਕਾਰ ਨਾਲ ਦੁਵੱਲੀ ਗੱਲਬਾਤ ਸ਼ੁਰੂ ਕਰਨੀ ਪਵੇਗੀ।
ਇਹ ਵੀ ਪੜ੍ਹੋ : 10 ਦਿਨਾਂ 'ਚ ਅਰਸ਼ ਤੋਂ ਫਰਸ਼ 'ਤੇ ਪਹੁੰਚੇ ਅਡਾਨੀ ਦੇ ਸ਼ੇਅਰ; ਹਿੰਡਨਬਰਗ ਖ਼ਿਲਾਫ਼ SC 'ਚ ਪਟੀਸ਼ਨ ਦਾਇਰ
ਰਿਪੋਰਟ ਮੁਤਾਬਕ ਚੀਨ ਦੀ ਸਰਕਾਰ ਨੇ ਟਰੈਵਲ ਏਜੰਸੀਆਂ ਅਤੇ ਆਨਲਾਈਨ ਟਰੈਵਲ ਕੰਪਨੀਆਂ ਨੂੰ ਪ੍ਰਭਾਵੀ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਲਈ ਤਿਆਰੀਆਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ। ਚੀਨੀ ਸਰਕਾਰ ਨੇ ਸੈਰ ਸਪਾਟਾ ਉਦਯੋਗ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਨਵੀਂ ਨੀਤੀ ਪੇਸ਼ ਕੀਤੀ ਹੈ। ਇਸ ਦੇ ਨਾਲ-ਨਾਲ ਚੀਨ ਦੇ ਸੈਰ-ਸਪਾਟਾ ਮੰਤਰਾਲੇ ਨੇ ਆਪਣੇ ਨਾਗਰਿਕਾਂ ਲਈ ਅੰਤਰਰਾਸ਼ਟਰੀ ਯਾਤਰਾ ਕਰਨ ਲਈ ਪ੍ਰਵਾਨਿਤ ਸਥਾਨਾਂ ਵਜੋਂ ਸੂਚੀਬੱਧ 20 ਦੇਸ਼ਾਂ ਦੇ ਵੇਰਵੇ ਜਾਰੀ ਕੀਤੇ ਹਨ। ਚੀਨ ਦੁਆਰਾ ਪ੍ਰਵਾਨਿਤ 20 ਸੈਰ ਸਪਾਟਾ ਸਥਾਨਾਂ ਵਿੱਚ ਥਾਈਲੈਂਡ, ਇੰਡੋਨੇਸ਼ੀਆ, ਕੰਬੋਡੀਆ, ਮਾਲਦੀਵ, ਸ਼੍ਰੀਲੰਕਾ, ਫਿਲੀਪੀਨਜ਼, ਮਲੇਸ਼ੀਆ, ਸਿੰਗਾਪੁਰ, ਲਾਓਸ, ਯੂਏਈ, ਮਿਸਰ, ਕੀਨੀਆ, ਦੱਖਣੀ ਅਫਰੀਕਾ, ਰੂਸ, ਸਵਿਟਜ਼ਰਲੈਂਡ, ਹੰਗਰੀ, ਨਿਊਜ਼ੀਲੈਂਡ, ਫਿਜੀ, ਕਿਊਬਾ ਅਤੇ ਅਰਜਨਟੀਨਾ ਸ਼ਾਮਲ ਹਨ।
ਇਹ ਵੀ ਪੜ੍ਹੋ : ਲਗਾਤਾਰ ਵਧ ਰਹੀਆਂ ਦੁੱਧ ਦੀਆਂ ਕੀਮਤਾਂ ਨੇ ਵਧਾਈ ਆਮ ਲੋਕਾਂ ਦੀ ਪਰੇਸ਼ਾਨੀ, 13 ਫ਼ੀਸਦੀ ਮਹਿੰਗਾ ਹੋ ਚੁੱਕੈ ਦੁੱਧ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।