ਆਰਥਿਕ ਮੰਦੀ ਦੀ ਚਪੇਟ ''ਚ ਆਵੇਗਾ ਚੀਨ! IMF ਨੇ ਏਸ਼ੀਆ ਦੀ ਵਿਕਾਸ ਦਰ ਨੂੰ ਘਟਾਇਆ

10/29/2022 5:38:38 PM

ਬਿਜ਼ਨੈੱਸ ਡੈਸਕ—ਯੂਰਪ ਅਤੇ ਅਮਰੀਕਾ 'ਚ ਆਰਥਿਕ ਮੰਦੀ ਦੇ ਡਰ ਦੇ ਵਿਚਕਾਰ ਏਸ਼ੀਆਈ ਦੇਸ਼ਾਂ ਦੇ ਲਈ ਚਿੰਤਾ ਵਧ ਗਈ ਹੈ ਕਿਉਂਕਿ ਕੌਮਾਂਤਰੀ ਮੁਦਰਾ ਫੰਡ ਨੇ ਏਸ਼ੀਆ 'ਚ ਆਰਥਿਕ ਵਿਕਾਸ ਦਰ ਵੀ ਹੌਲੀ ਰਹਿਣ ਦੀ ਸੰਭਾਵਨਾ ਜਤਾਈ ਹੈ। IMF ਨੇ ਕਿਹਾ ਕਿ ਜੇਕਰ ਗਲੋਬਲ ਆਰਥਿਕਤਾ ਵਿਰੋਧੀ ਵਪਾਰਕ ਬਲਾਕਾਂ ਵਿੱਚ ਵੰਡ ਜਾਂਦੀ ਹੈ ਤਾਂ ਏਸ਼ੀਆ ਖ਼ਾਸ ਤੌਰ 'ਤੇ ਵੱਡੇ ਨੁਕਸਾਨ ਦੀ ਚਪੇਟ 'ਚ ਆ ਜਾਵੇਗਾ।
ਅੰਤਰਰਾਸ਼ਟਰੀ ਮਾਨੇਟਰੀ ਫੰਡ ਨੇ ਚੀਨ ਦੀ ਅਰਥਵਿਵਸਥਾ ਵਿੱਚ ਵੱਡੀ ਗਿਰਾਵਟ ਦਾ ਅਨੁਮਾਨ ਲਗਾਇਆ ਹੈ। ਉਧਰ ਕਮਜ਼ੋਰ ਗਲੋਬਲ ਸੰਕੇਤਾਂ ਦੇ ਚੱਲਦੇ ਏਸ਼ੀਆ ਦੀ ਆਰਥਿਕ ਵਿਕਾਸ ਦਰ ਵਿੱਚ ਕਟੌਤੀ ਕੀਤੀ ਗਈ ਹੈ। ਆਈ.ਐੱਮ.ਐੱਫ. ਨੇ ਏਸ਼ੀਆ ਦੀ ਸੰਭਾਵਿਤ ਵਿਕਾਸ ਦਰ ਨੂੰ ਘੱਟ ਕਰਦੇ ਹੋਏ 2022 'ਚ ਇਸ ਨੂੰ 4 ਫੀਸਦੀ ਕਰ ਦਿੱਤਾ ਹੈ। 2021 ਵਿੱਚ ਇਹ ਦਰ 6.5 ਫੀਸਦੀ ਸੀ ਜਦੋਂ ਕਿ 2023 ਵਿੱਚ ਇਹ 4.3 ਫੀਸਦੀ ਰਹਿਣ ਦੀ ਸੰਭਾਵਨਾ ਹੈ। ਇਹ ਪਿਛਲੇ 20 ਸਾਲਾਂ ਵਿੱਚ 5.5% ਦੀ ਔਸਤ ਦਰ ਨਾਲੋਂ ਕਾਫ਼ੀ ਘੱਟ ਹੈ।
ਚੀਨ ਦੇ ਆਰਥਿਕ ਵਿਕਾਸ ਦੇ ਅਨੁਮਾਨ ਵਿੱਚ ਵੱਡੀ ਕਟੌਤੀ
ਚੀਨ ਅਜੇ ਵੀ ਕੋਰੋਨਾ ਸੰਕਟ ਤੋਂ ਪੂਰੀ ਤਰ੍ਹਾਂ ਨਾਲ ਉਭਰ ਨਹੀਂ ਪਾਇਆ ਹੈ। ਅੰਤਰਰਾਸ਼ਟਰੀ ਮਾਨੇਟਰੀ ਫੰਡ ਨੇ ਸੰਭਾਵਨਾ ਜ਼ਾਹਿਰ ਕੀਤੀ ਹੈ ਕਿ ਚੀਨ ਦੀ ਵਿਕਾਸ ਦਰ ਪਿਛਲੇ ਸਾਲ 8.1 ਫੀਸਦੀ ਤੋਂ ਇਸ ਸਾਲ 3.2 ਫ਼ੀਸਦੀ ਹੋ ਸਕਦੀ ਹੈ। ਇਸ ਦੇ ਨਾਲ ਹੀ ਅਗਲੇ ਸਾਲ ਇਸ ਦੀ ਰਫ਼ਤਾਰ 4.4 ਫੀਸਦੀ ਰਹੇਗੀ ਜਦਕਿ 2024 'ਚ ਇਹ 4.5 ਫ਼ੀਸਦੀ ਰਹੇਗੀ।
ਸ਼ੁਰੂਆਤੀ ਸੰਕੇਤ ਤਣਾਅ ਨੂੰ ਵਧਾ ਰਹੇ ਹਨ
'ਏਸ਼ੀਆ ਅਤੇ  ਦਿ ਗ੍ਰੋਇੰਗ ਰਿਸਕ ਆਫ ਜਿਓਇਕਨੋਮਿਕ ਫਰੈਗਮੇਂਟੇਸ਼ਨ ਵਾਲੀ ਆਪਣੀ ਰਿਪੋਰਟ ਦੇ ਇੱਕ ਹਿੱਸੇ ਵਿੱਚ ਆਈ.ਐੱਮ.ਐੱਫ ਨੇ ਚਿਤਾਵਨੀ ਦਿੱਤੀ ਹੈ ਕਿ ਵਪਾਰ ਨੀਤੀ ਅਨਿਸ਼ਚਿਤਤਾ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਤਣਾਅ ਸ਼ੁਰੂਆਤੀ ਸੰਕੇਤ ਪੈਦਾ ਕਰ ਰਿਹਾ ਹੈ ਜੋ ਨਿਵੇਸ਼, ਰੁਜ਼ਗਾਰ, ਵਿਕਾਸ ਅਤੇ ਵਿਕਾਸ ਦਰ ਨੂੰ ਪ੍ਰਭਾਵਿਤ ਕਰੇਗਾ। ਆਈ.ਐੱਮ.ਐੱਫ ਦੇ ਏਸ਼ੀਆ ਵਿਭਾਗ ਦੇ ਨਿਰਦੇਸ਼ਕ ਕ੍ਰਿਸ਼ਨਾ ਸ੍ਰੀਨਿਵਾਸਨ ਨੇ ਇੱਕ ਇੰਟਰਵਿਊ ਵਿੱਚ ਕਿਹਾ, "ਵਪਾਰ ਦਾ ਵਿਖੰਡਨ ਗਲੋਬਲ ਅਰਥਵਿਵਸਥਾ ਅਤੇ ਵਿਸ਼ੇਸ਼ ਤੌਰ 'ਤੇ ਏਸ਼ੀਆਈ ਅਰਥਵਿਵਸਥਾ ਲਈ ਇੱਕ ਵੱਡਾ ਖਤਰਾ ਹੈ।"


Aarti dhillon

Content Editor

Related News