ਚੀਨ ਨੇ ਸੰਵੇਦਨਸ਼ੀਲ ਬਰਾਮਦਾਂ 'ਤੇ ਰੋਕ ਲਗਾਉਣ ਲਈ ਨਵਾਂ ਕਾਨੂੰਨ ਕੀਤਾ ਪਾਸ
Sunday, Oct 18, 2020 - 06:44 PM (IST)
ਬੀਜਿੰਗ(ਏਜੰਸੀ) — ਚੀਨ ਨੇ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਵਿਚ ਸੰਵੇਦਨਸ਼ੀਲ ਬਰਾਮਦਾਂ 'ਤੇ ਰੋਕ ਲਗਾਉਣ ਵਾਲਾ ਇਕ ਨਵਾਂ ਕਾਨੂੰਨ ਪਾਸ ਕੀਤਾ ਹੈ, ਜਿਸ ਦੇ ਤਹਿਤ ਬੀਜਿੰਗ ਨੂੰ ਅਮਰੀਕਾ ਵਿਰੁੱਧ ਜਵਾਬੀ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਗਈ। ਮਹੱਤਵਪੂਰਨ ਗੱਲ ਇਹ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਟੈਕਨੋਲੋਜੀ ਨੂੰ ਲੈ ਕੇ ਤਣਾਅ ਚਲ ਰਿਹਾ ਹੈ।
ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਦੁਆਰਾ ਸ਼ਨੀਵਾਰ ਨੂੰ ਪਾਸ ਕੀਤਾ ਗਿਆ ਇਹ ਕਾਨੂੰਨ 1 ਦਸੰਬਰ ਤੋਂ ਚੀਨ ਦੀਆਂ ਸਾਰੀਆਂ ਕੰਪਨੀਆਂ 'ਤੇ ਲਾਗੂ ਹੋਵੇਗਾ। ਨਵੇਂ ਕਾਨੂੰਨ ਦੇ ਤਹਿਤ ਚੀਨ ਉਨ੍ਹਾਂ ਦੇਸ਼ਾਂ ਜਾਂ ਖੇਤਰਾਂ ਵਿਰੁੱਧ ਜਵਾਬੀ ਕਾਰਵਾਈ ਕਰ ਸਕਦਾ ਹੈ ਜੋ ਨਿਰਯਾਤ ਨਿਯੰਤਰਣਾਂ ਦੀ ਦੁਰਵਰਤੋਂ ਕਰਦੇ ਹਨ ਅਤੇ ਇਸਦੇ (ਚੀਨ) ਦੇ ਰਾਸ਼ਟਰੀ ਸੁਰੱਖਿਆ ਅਤੇ ਹਿੱਤਾਂ ਲਈ ਖ਼ਤਰਾ ਪੈਦਾ ਕਰਦੇ ਹਨ। ਕਾਨੂੰਨ ਦੇ ਅਧੀਨ ਨਿਰਯਾਤ ਨਿਯੰਤਰਣ ਸਿਵਲ, ਮਿਲਟਰੀ ਅਤੇ ਪ੍ਰਮਾਣੂ ਉਤਪਾਦਾਂ ਦੇ ਨਾਲ-ਨਾਲ ਮਾਲ, ਟੈਕਨਾਲੋਜੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੀਆਂ ਸੇਵਾਵਾਂ 'ਤੇ ਲਾਗੂ ਹੋਣਗੇ। ਕਾਨੂੰਨ ਅਨੁਸਾਰ ਨਿਯੰਤਰਿਤ ਵਸਤਾਂ ਦੀ ਸੂਚੀ ਜਲਦੀ ਹੀ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਪ੍ਰਕਾਸ਼ਤ ਕੀਤੀ ਜਾਵੇਗੀ। ਇਸ ਦੇ ਜ਼ਰੀਏ ਚੀਨ ਅਮਰੀਕਾ ਦੇ ਖਿਲਾਫ ਵਪਾਰਕ ਕਾਰਵਾਈ ਕਰ ਸਕਦਾ ਹੈ, ਜਿਸ ਨੇ ਹਾਲ ਹੀ ਵਿਚ ਚੀਨ ਦੀ ਟੈਕਨਾਲੌਜੀ ਕੰਪਨੀਆਂ 'ਤੇ ਪਾਬੰਦੀ ਲਗਾਈ ਹੈ। ਨਵੇਂ ਨਿਰਯਾਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 50 ਲੱਖ ਯੁਆਨ ਜਾਂ, 7,46,500 ਡਾਲਰ ਜਾਂ ਮਾਲ ਦੀ ਕੀਮਤ ਤੋਂ ਵੀਹ ਗੁਣਾ ਤੱਕ ਜੁਰਮਾਨਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਨੰਬਰ ਪਲੇਟ ਤੇ ਕਲਰ ਕੋਡਿਡ ਸਟਿੱਕਰ ਦੀ ਹੋ ਸਕੇਗੀ ਹੋਮ ਡਿਲਿਵਰੀ! ਇਸ ਤਰ੍ਹਾਂ ਕਰੋ ਅਪਲਾਈ
ਇਹ ਵੀ ਪੜ੍ਹੋ : ਈਰਾਨ ਤੋਂ ਮਿਲ ਸਕਦਾ ਹੈ ਭਾਰਤ ਨੂੰ ਭਾਰੀ ਝਟਕਾ ! ਭਾਰਤੀ ਕੰਪਨੀਆਂ ਹੱਥੋਂ ਨਿਕਲ ਸਕਦਾ ਹੈ ਵੱਡਾ