ਚੀਨ ਨੇ ਏਲਨ ਮਸਕ ਨੂੰ ਦਿੱਤਾ ਵੱਡਾ ਝਟਕਾ, ਟੇਸਲਾ ਦੇ ਸ਼ੇਅਰਾਂ ''ਚ 69 ਫੀਸਦੀ ਗਿਰਾਵਟ

Thursday, Dec 29, 2022 - 02:42 PM (IST)

ਨਵੀਂ ਦਿੱਲੀ—ਹਾਲ ਹੀ ਤੱਕ ਦੁਨੀਆ ਦੇ ਸਭ ਤੋਂ ਵੱਡੇ ਅਰਬਪਤੀ ਰਹੇ ਏਲਨ ਮਸਕ ਨੂੰ ਮੰਗਲਵਾਰ ਨੂੰ ਵੱਡਾ ਝਟਕਾ ਲੱਗਾ। ਚੀਨ ਤੋਂ ਆਈ ਇੱਕ ਖਬਰ ਕਾਰਨ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਉਨ੍ਹਾਂ ਦੀ ਨਿਰਮਾਤਾ ਕੰਪਨੀ ਟੇਸਲਾ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਈ ਹੈ। ਟੇਸਲਾ ਦੇ ਸ਼ੇਅਰਾਂ ਵਿੱਚ ਲਗਾਤਾਰ ਸੱਤਵੇਂ ਦਿਨ ਗਿਰਾਵਟ ਦਰਜ ਕੀਤੀ ਗਈ ਹੈ। ਸਾਲ  2018 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਦੇ ਸ਼ੇਅਰਾਂ ਵਿੱਚ ਲਗਾਤਾਰ ਇੰਨੇ ਦਿਨ ਗਿਰਾਵਟ ਆਈ ਹੈ। ਕੰਪਨੀ ਨੇ ਚੀਨ ਦੀ ਫੈਕਟਰੀ 'ਚ ਉਤਪਾਦਨ ਫਿਲਹਾਲ ਬੰਦ ਕਰ ਦਿੱਤਾ ਹੈ। ਇਸ ਨਾਲ ਖਦਸ਼ਾ ਵਧਿਆ ਹੈ ਕਿ ਕੰਪਨੀ ਦੀਆਂ ਕਾਰਾਂ ਦੀ ਡਿਮਾਂਡ ਘੱਟ ਰਹੀ ਹੈ। ਇਸ ਕਾਰਨ ਟੇਸਲਾ ਦਾ ਸਟਾਕ 11 ਫੀਸਦੀ ਡਿੱਗ ਕੇ 109.10 ਡਾਲਰ 'ਤੇ ਆ ਗਿਆ। ਇਹ ਅਪ੍ਰੈਲ ਤੋਂ ਬਾਅਦ ਸਟਾਕ 'ਚ ਇਕ ਦਿਨ ਦੀ ਸਭ ਤੋਂ ਵੱਡੀ ਗਿਰਾਵਟ ਹੈ। ਇਸ ਕਾਰਨ ਮਸਕ ਦੀ ਸੰਪਤੀ ਵਿੱਚ 8.80 ਬਿਲੀਅਨ ਡਾਲਰ ਦੀ ਗਿਰਾਵਟ ਆਈ ਅਤੇ ਇਹ 130 ਬਿਲੀਅਨ ਡਾਲਰ ਰਹਿ ਗਈ। ਵੈਸੇ ਇਸ ਸਾਲ ਟੇਸਲਾ ਦੇ ਸ਼ੇਅਰਾਂ 'ਚ 69 ਫੀਸਦੀ ਗਿਰਾਵਟ ਆਈ ਹੈ ਅਤੇ ਮਸਕ ਦੀ ਕੁੱਲ ਜਾਇਦਾਦ 140 ਡਾਲਰ ਘੱਟ ਗਈ ਹੈ ਬਿਲੀਅਨ ਘੱਟ ਗਈ ਹੈ।
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਸ਼ੇਅਰਾਂ 'ਚ ਗਿਰਾਵਟ ਕਾਰਨ ਟੇਸਲਾ ਦਾ ਮਾਰਕੀਟ ਕੈਪ 345 ਅਰਬ ਡਾਲਰ ਤੱਕ ਘੱਟ ਗਿਆ ਹੈ। ਇਹ ਵਾਲਮਾਰਟ ਇੰਕ, ਜੇਪੀ ਮਾਰਗਨ ਚੇਜ ਐਂਡ ਕੰਪਨੀ ਅਤੇ Nvidia Group ਤੋਂ ਘੱਟ ਹੈ। ਇਸ ਦੇ ਨਾਲ ਟੇਸਲਾ ਐਂਸ ਐਂਡ ਪੀ 500 ਇੰਡੈਕਸ ਵਿੱਚ ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ਤੋਂ ਬਾਹਰ ਹੋ ਗਈ ਹੈ। ਕੰਪਨੀ ਨੂੰ ਦਸੰਬਰ 2020 ਤੋਂ ਲਗਾਤਾਰ ਇਸ ਵੱਕਾਰੀ ਕਲੱਬ ਵਿੱਚ ਸ਼ਾਮਲ ਸੀ। ਇਸ ਸਾਲ ਕੰਪਨੀ ਦੀ ਮਾਰਕੀਟ ਕੈਪ ਵਿੱਚ 720 ਅਰਬ ਡਾਲਰ ਦੀ ਗਿਰਾਵਟ ਆਈ ਹੈ। ਆਮ ਧਾਰਨਾ ਇਹ ਹੈ ਕਿ ਮਸਕ ਟਵਿੱਟਰ ਵਿਚ ਇੰਨੇ ਉਲਝੇ ਰਹੇ ਕਿ ਉਹ ਆਪਣੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਨੂੰ ਭੁੱਲ ਗਏ। ਇਸ ਕਾਰਨ ਟੇਸਲਾ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ।
ਘਟ ਰਹੀ ਹੈ ਟੇਸਲਾ ਦੀ ਡਿਮਾਂਡ
ਪਰ ਜਾਣਕਾਰਾਂ ਦਾ ਕਹਿਣਾ ਹੈ ਕਿ ਟੇਸਲਾ ਦੇ ਸ਼ੇਅਰਾਂ 'ਚ ਗਿਰਾਵਟ ਇਸ ਗੱਲ ਦਾ ਸੰਕੇਤ ਹੈ ਕਿ ਕੰਪਨੀ ਦੀ ਸਮੱਸਿਆ ਜ਼ਿਆਦਾ ਡੂੰਘੀ ਹੈ। ਕੰਪਨੀ ਨੇ ਪਹਿਲੀ ਵਾਰ ਈਅਰ ਐਂਡ ਸੇਲ ਦਾ ਐਲਾਨ ਕੀਤਾ ਹੈ। ਇਹ ਕਮਜ਼ੋਰ ਮੰਗ ਦਾ ਸੰਕੇਤ ਹੈ। ਕੰਪਨੀ ਸਾਲ ਦੇ ਅੰਤ ਤੋਂ ਪਹਿਲਾਂ ਡਿਲੀਵਰੀ ਲੈਣ ਵਾਲੇ ਗਾਹਕਾਂ ਲਈ ਦੋ ਤਰ੍ਹਾਂ ਦੀਆਂ ਵਿਸ਼ੇਸ਼ ਛੋਟਾਂ ਦੇ ਰਹੀ ਹੈ। ਪਹਿਲਾਂ ਕੰਪਨੀ ਨੇ 3,750 ਡਾਲਰ ਦੀ ਛੋਟ ਦਾ ਐਲਾਨ ਕੀਤਾ ਸੀ ਅਤੇ ਹੁਣ ਇਸ ਨੂੰ ਵਧਾ ਕੇ 7,500 ਡਾਲਰ ਕਰ ਦਿੱਤਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਚੀਨ ਅਤੇ ਅਮਰੀਕਾ ਦੇ ਬਾਜ਼ਾਰ 'ਚ ਮੰਗ ਘਟ ਰਹੀ ਹੈ। ਨਾਲ ਹੀ, ਟੇਸਲਾ ਨੂੰ ਕਈ ਹੋਰ ਕੰਪਨੀਆਂ ਤੋਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟੇਸਲਾ ਦੇ ਸ਼ੇਅਰਾਂ ਵਿੱਚ ਗਿਰਾਵਟ ਦਾ ਇੱਕ ਹੋਰ ਕਾਰਨ ਹੈ। ਅਮਰੀਕੀ ਇਕੋਨਮੀ ਦੇ ਅਗਲੇ ਸਾਲ ਮੰਦੀ ਵਿੱਚ ਦਾਖਲ ਹੋਣ ਦੀ ਉਮੀਦ ਹੈ। ਇਸ ਨਾਲ ਕਾਰਾਂ ਦੀ ਵਿਕਰੀ 'ਤੇ ਅਸਰ ਪੈ ਰਿਹਾ ਹੈ। ਮਸਕ ਨੇ ਹਾਲ ਹੀ ਵਿੱਚ ਕਿਹਾ ਸੀ ਕਿ 2023 ਵਿੱਚ ਅਮਰੀਕੀ ਅਰਥਵਿਵਸਥਾ ਮੰਦੀ ਵਿੱਚ ਫਸ ਸਕਦੀ ਹੈ। 


Aarti dhillon

Content Editor

Related News