ਭਾਰਤ ਦੇ ਟੋਟਾ ਚੌਲਾਂ ਦਾ ਮੁਰੀਦ ਹੋਇਆ ਚੀਨ, ਬਣਿਆ ਸਭ ਤੋਂ ਵੱਡਾ ਇੰਪੋਰਟਰ

Wednesday, Jun 15, 2022 - 06:47 PM (IST)

ਭਾਰਤ ਦੇ ਟੋਟਾ ਚੌਲਾਂ ਦਾ ਮੁਰੀਦ ਹੋਇਆ ਚੀਨ, ਬਣਿਆ ਸਭ ਤੋਂ ਵੱਡਾ ਇੰਪੋਰਟਰ

ਨਵੀਂ ਦਿੱਲੀ (ਬਿਜ਼ਨੈੱਸ ਡੈਸਕ)–ਚੀਨ ਇਸ ਸਮੇਂ ਭਾਰਤ ਤੋਂ ਟੁੱਟੇ ਚੌਲਾਂ ਦੀ ਇੰਪੋਰਟ ਕਰਨ ਵਾਲਾ ਸਭ ਤੋਂ ਵੱਡਾ ਖਰੀਦਦਾਰ ਬਣ ਕੇ ਉੱਭਰਿਆ ਹੈ। ਪਹਿਲਾਂ ਭਾਰਤ ਦੇ ਇਨ੍ਹਾਂ ਟੋਟਾ ਚੌਲਾਂ ਦੇ ਸਭ ਤੋਂ ਵੱਡੇ ਖਰੀਦਦਾਰ ਜ਼ਿਆਤਰ : ਅਫਰੀਕੀ ਦੇਸ਼ ਰਹੇ ਹਨ। ਇਕ ਵਪਾਰ ਡਾਟਾ ਦੇ ਵਿਸ਼ਲੇਸ਼ਣ ਮੁਤਾਬਕ ਚੀਨ ਮਹਾਮਾਰੀ ਦੌਰਾਨ ਚੌਲ ਦਾ ਟੌਪ ਖਰੀਦਦਾਰ ਵਜੋਂ ਉੱਭਰਿਆ, ਜਿਸ ’ਚ ਇਸ ਗੁਆਂਢੀ ਦੇਸ਼ ਨੇ ਵਿੱਤੀ ਸਾਲ 2021-22 ’ਚ 16.34 ਲੱਖ ਮੀਟ੍ਰਿਕ ਟਨ (ਐੱਲ. ਐੱਮ. ਟੀ.) ਜੋ ਭਾਰਤ ਦੇ ਕੁੱਲ ਚੌਲ ਐਕਸਪੋਰਟ 212.10 ਐੱਲ. ਐੱਮ. ਟੀ. ਯਾਨੀ 7.7 ਫੀਸਦੀ ਦਾ ਇੰਪੋਰਟ ਕੀਤਾ ਹੈ।

ਇਹ ਵੀ ਪੜ੍ਹੋ : ਮਈ ’ਚ 33.20 ਫੀਸਦੀ ਘਟਿਆ ਪਾਮ ਤੇਲ ਦਾ ਆਯਾਤ

ਵਿਸ਼ਲੇਸ਼ਣ ਤੋਂ ਪਤਾ ਲਗਦਾ ਹੈ ਕਿ ਭਾਰਤ ਤੋਂ ਚੀਨ ਦੇ ਕੁੱਲ ਚੌਲਾਂ ਦੀ ਇੰਪੋਰਟ ’ਚੋਂ 16.34 ਐੱਲ. ਐੱਮ. ਟੀ. ਲਗਭਗ 97 ਫੀਸਦੀ ਜਾਂ 15.76 ਐੱਲ. ਐੱਮ. ਟੀ. ਟੋਟਾ ਹੋਏ ਚੌਲ ਹੀ ਸਨ। ਭਾਰਤ ਦੇ ਇਸ ਟੋਟਾ ਚੌਲਾਂ ਦੀ ਮੰਗ ’ਚ ਚੀਨ ’ਚ ਵਾਧਾ ਦੇਖਿਆ ਗਿਆ ਹੈ। ਦਰਅਸਲ ਚੀਨ ਹੁਣ ਭਾਰਤੀ ਟੋਟਾ ਚੌਲਾਂ ਦਾ ਚੋਟੀ ਦਾ ਖਰੀਦਦਾਰ ਹੈ, ਜੋ ਪਹਿਲਾਂ ਜ਼ਿਆਦਾਤਰ ਅਫੀਰਕੀ ਦੇਸ਼ਾਂ ਨੂੰ ਐਕਸਪੋਰਟ ਕੀਤਾ ਜਾਂਦਾ ਸੀ। ਸਾਲ 2021-22 ’ਚ ਭਾਰਤ ਦੀ ਕੁੱਲ ਚੌਲ ਐਕਸਪੋਰਟ ਬਾਸਮਤੀ ਅਤੇ ਗੈਰ-ਬਾਸਮਤੀ ਦੋਵੇਂ ਮਿਲਾ ਕੇ 212.10 ਐੱਲ. ਐੱਮ. ਟੀ. ਸੀ, ਜੋ 2020-21 ’ਚ ਐਕਸਪੋਰਟ ਕੀਤੇ ਗਏ 177.79 ਐੱਲ. ਐੱਮ. ਟੀ. ਤੋਂ 19.30 ਫੀਸਦੀ ਵੱਧ ਹੈ। ਇਸ ਮਿਆਦ ’ਚ ਚੀਨ ਨੂੰ ਚੌਲਾਂ ਦੀ ਐਕਸਪੋਰਟ 392.20 ਫੀਸਦੀ ਤੋਂ ਵਧ ਕੇ 3.31 ਐੱਲ. ਐੱਮ. ਟੀ. ਤੋਂ 16.34 ਐੱਲ. ਐੱਮ. ਟੀ. ਹੋ ਗਈ।

ਇਹ ਵੀ ਪੜ੍ਹੋ : ਦਸੰਬਰ ਤੱਕ ਵਿਆਜ ਦਰਾਂ ਵਧਾ ਕੇ 5.9 ਫੀਸਦੀ ਕਰ ਸਕਦੈ RBI : ਫਿੱਚ

ਕੀ ਹੈ ਭਾਰਤ ਤੋਂ ਚੌਲ ਐਕਸਪੋਰਟ ਦਾ ਗਣਿਤ?
2021-22 ’ਚ ਭਾਰਤ ਦੀ ਕੁੱਲ ਚੌਲ ਐਕਸਪੋਰਟ ’ਚ ਬਾਸਮਤੀ ਚੌਲਾਂ ਦਾ 39.48 ਐੱਲ. ਐੱਮ. ਟੀ. ਸੀ. ਜੋ 2020-21 ’ਚ ਐਕਸਪੋਰਟ ਕੀਤੇ ਗਏ 46.30 ਐੱਲ. ਐੱਮ. ਟੀ. ਤੋਂ 14.73 ਫੀਸਦੀ ਘੱਟ ਸੀ। ਭਾਰਤੀ ਚੌਲ ਐਕਸਪੋਰਟ ਦੀ ਬਾਸਕੇਟ ’ਚ ਗੈਰ-ਬਾਸਮੀਤ ਚੌਲਾਂ ਦੇ ਐਕਸਪੋਰਟ ਦਾ ਸਭ ਤੋਂ ਵੱਡਾ ਹਿੱਸਾ ਹੈ। 2021-22 ਦੌਰਾਨ ਬਾਸਮਤੀ ਤੋਂ ਇਲਾਵਾ ਹੋਰ ਚੌਲਾਂ ਦੀ ਐਕਸਪੋਰਟ 172.62 ਐੱਲ. ਐੱਮ. ਟੀ. ਸੀ. ਜੋ 2020-21 ’ਚ 131.49 ਐੱਲ. ਐੱਮ. ਟੀ. ਤੋਂ 31.27 ਫੀਸਦੀ ਵੱਧ ਰਹੀ ਸੀ। ਸਾਲ 2021-22 ਦੌਰਾਨ ਭਾਰਤ ਨੇ 83 ਦੇਸ਼ਾਂ ਨੂੰ 38.64 ਐੱਲ. ਐੱਮ. ਟੀ. ਟੋਟਾ ਚੌਲਾਂ ਦੀ ਐਕਸਪੋਰਟ ਕੀਤੀ। ਇਸ ’ਚੋਂ ਚੀਨ ਨੇ ਵੱਧ ਤੋਂ ਵੱਧ 15.76 ਐੱਲ. ਐੱਮ. ਟੀ. ਦੀ ਖਰੀਦ ਕੀਤੀ ਜੋ 2020-21 ’ਚ 2.73 ਐੱਲ. ਐੱਮ. ਟੀ. ਤੋਂ 476.40 ਫੀਸਦੀ ਵੱਧ ਰਿਹਾ।

ਇਹ ਵੀ ਪੜ੍ਹੋ : 'ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਦੇ ਪ੍ਰਦਰਸ਼ਨ 'ਤੇ ਨਿਰਭਰ ਰਹੇਗਾ ਭਾਜਪਾ ਦਾ ਪੰਜਾਬ 'ਚ ਸਿਆਸੀ ਭਵਿੱਖ'

ਕੀ ਕਹਿੰਦੇ ਹਨ ਵਪਾਰ ਮਾਹਰ
ਵਪਾਰ ਮਾਹਰਾਂ ਦਾ ਕਹਿਣਾ ਹੈ ਕਿ ਚੀਨ ਨੂੰ ਟੁੱਟੇ ਚੌਲਾਂ ਦੀ ਐਕਸਪੋਰਟ ’ਚ ਇਸ ਵਾਧੇ ਕਾਰਨ ਇਸ ਦੇਸ਼ ’ਚ ਨੂਡਲਸ ਅਤੇ ਸ਼ਰਾਬ ਬਣਾਉਣ ਲਈ ਚੌਲਾਂ ਦੀ ਵਧੇਰੇ ਮੰਗ ਹੈ। ਆਲ ਇੰਡੀਆ ਰਾਈਸ ਐਕਸਪੋਰਟਸ ਐਸੋਸੀਏਸ਼ਨ ਦੇ ਸਾਬਕਾ ਮੁਖੀ ਵਿਜੇ ਸੇਤੀਆ ਨੇ ਕਿਹਾ ਕਿ ਚੀਨ ਮੁੱਖ ਤੌਰ ’ਤੇ ਟੋਟਾ ਚੌਲ ਖਰੀਦ ਰਿਹਾ ਹੈ, ਜਿਸ ਨੂੰ ਸ਼ਰਾਬ ਅਤੇ ਨੂਡਲਸ ਬਣਾਉਣ ਲਈ ਬਦਲਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਨੇ ਕੋਵਿਡ-19 ਦੇ ਆਊਟ ਬ੍ਰੇਕ ਤੋਂ ਪਹਿਲਾਂ ਇਕ ਵਫਦ ਭਾਰਤ ਭੇਜਿਆ ਸੀ ਅਤੇ ਉਸ ਵਫਦ ਨੇ ਕਈ ਚੌਲ ਮਿੱਲਾਂ ਦਾ ਦੌਰਾ ਕੀਤਾ ਸੀ। ਜਾਣਕਾਰਾਂ ਦਾ ਕਹਿਣਾ ਹੈ ਕਿ ਮੰਗ ’ਚ ਇਸ ਵਾਧੇ ਦਾ ਇਕ ਹੋਰ ਕਾਰਨ ਮੱਕੀ ਦੀਆਂ ਵਧਦੀਆਂ ਕੀਮਤਾਂ ਵੀ ਹੋ ਸਕਦੀਆਂ ਹਨ। ਟੋਟਾ ਚੌਲਾਂ ਦੀ ਮੰਗ ’ਚ ਅਜਿਹੇ ਸਮੇਂ ’ਚ ਵਾਧਾ ਦੇਖਿਆ ਗਿਆ ਹੈ ਜਦ ਹਾਲ ਹੀ ਦੇ ਮਹੀਨਿਆਂ ’ਚ ਖਾਣ ਵਾਲੇ ਪਦਾਰਥਾਂ ਦੀਆਂ ਕੀਮਤਾਂ ’ਚ ਗਲੋਬਲ ਪੱਧਰ ’ਤੇ ਵਾਧਾ ਦਰਜ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News