USA ਨੂੰ ਪਛਾੜ 2020 'ਚ ਚੀਨ ਰਿਹਾ ਭਾਰਤ ਦਾ ਵੱਡਾ ਵਪਾਰਕ ਭਾਈਵਾਲ

02/24/2021 11:29:08 AM

ਨਵੀਂ ਦਿੱਲੀ- ਭਾਰਤ ਅਤੇ ਚੀਨ ਵਿਚਕਾਰ ਸਰੱਹਦ 'ਤੇ ਖਿਚੋਤਾਣ ਦੇ ਬਾਵਜੂਦ 2020 ਵਿਚ ਚੀਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਲ ਰਿਹਾ। ਵਣਜ ਮੰਤਰਾਲਾ ਮੁਤਾਬਕ, 2020 ਵਿਚ ਭਾਰਤ ਅਤੇ ਚੀਨ ਵਿਚਕਾਰ 5.5 ਲੱਖ ਕਰੋੜ ਰੁਪਏ ਦਾ ਦੋ-ਪੱਖੀ ਵਪਾਰ ਹੋਇਆ, ਜੋ ਕਿ ਕਿਸੇ ਵੀ ਹੋਰ ਦੇਸ਼ ਨਾਲ ਹੋਏ ਵਪਾਰ ਦੇ ਮੁਕਾਬਲੇ ਜ਼ਿਆਦਾ ਹੈ। ਇਸ ਤੋਂ ਪਹਿਲਾਂ 2019 ਵਿਚ ਚੀਨ ਨੂੰ ਪਿੱਛੇ ਛੱਡ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਰਿਹਾ ਸੀ। 

ਚੀਨ ਨਾਲ ਸਰਹੱਦੀ ਤਣਾਅ ਵਧਣ ਵਿਚਕਾਰ ਸਰਕਾਰ ਨੇ ਚੀਨੀ ਐਪ ਭਾਰਤ ਵਿਚ ਬੰਦ ਕਰਨ ਤੋਂ ਲੈ ਕੇ ਆਤਮਨਿਰਭਰ ਵਰਗੇ ਕਦਮ ਵੀ ਚੁੱਕੇ। ਇਸ ਦੇ ਬਾਵਜੂਦ ਭਾਰੀ ਮਸ਼ੀਨਰੀ, ਟੈਲੀਕਾਮ ਸਾਜੋ-ਸਾਮਾਨ ਅਤੇ ਘਰੇਲੂ ਸਾਮਾਨਾਂ ਨੂੰ ਲੈ ਕੇ ਚੀਨ 'ਤੇ ਨਿਰਭਰਤਾ ਘੱਟ ਨਹੀਂ ਹੋਈ ਹੈ। ਕੋਰੋਨਾ ਮਹਾਮਾਰੀ ਕਾਰਨ ਅਮਰੀਕਾ ਤੋਂ ਹੋਣ ਵਾਲਾ ਵਪਾਰ ਵੀ ਘਟਿਆ ਹੈ। ਇਹੀ ਵਜ੍ਹਾ ਹੈ ਕਿ ਚੀਨ ਅਮਰੀਕਾ ਨੂੰ ਪਿੱਛੇ ਛੱਡ ਕੇ ਫਿਰ ਤੋਂ ਭਾਰਤ ਦਾ ਵੱਡਾ ਵਪਾਰਕ ਭਾਈਵਾਲ ਬਣ ਗਿਆ ਹੈ। 

ਹਾਲਾਂਕਿ, ਪਿਛਲੀ ਵਾਰ ਨਾਲੋਂ ਇਸ ਵਾਰ ਵਪਾਰ ਘੱਟ ਰਿਹਾ। 2019 ਵਿਚ ਚੀਨ-ਭਾਰਤ ਵਿਚਕਾਰ 6 ਲੱਖ ਕਰੋੜ ਰੁਪਏ ਦਾ ਵਪਾਰ ਹੋਇਆ ਸੀ। ਇਸ ਦੌਰਾਨ ਅਮਰੀਕਾ ਨਾਲ 6.5 ਲੱਖ ਕਰੋੜ ਰੁਪਏ ਦਾ ਵਪਾਰ ਰਿਹਾ ਸੀ। 2020 ਵਿਚ ਅਮਰੀਕਾ ਭਾਰਤ ਦਾ ਦੂਜਾ ਅਤੇ ਯੂ. ਏ. ਈ. ਤੀਜਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਰਿਹਾ।


 


Sanjeev

Content Editor

Related News