ਕੋਰੋਨਾ ਆਫ਼ਤ ਦੇ ਬਾਵਜੂਦ 2020 ’ਚ ਚੀਨ ਦੀ ਆਰਥਿਕਤਾ ’ਚ ਹੋਇਆ 2.3 ਫ਼ੀਸਦੀ ਵਾਧਾ
Monday, Jan 18, 2021 - 01:36 PM (IST)
ਬੀਜਿੰਗ (ਪੀ. ਟੀ.) - ਕੋਰੋਨਾ ਆਫ਼ਤ ਦੇ ਫੈਲਣ ਦੇ ਬਾਵਜੂਦ 2020 ਵਿਚ ਚੀਨ ਦੀ ਆਰਥਿਕਤਾ ਵਿਚ 2.3 ਪ੍ਰਤੀਸ਼ਤ ਦੀ ਦਰ ਨਾਲ ਵਾਧਾ ਹੋਇਆ ਜਦੋਂਕਿ ਅਮਰੀਕਾ, ਯੂਰਪ ਅਤੇ ਜਾਪਾਨ ਵਰਗੇ ਦੇਸ਼ ਅਜੇ ਵੀ ਮਹਾਂਮਾਰੀ ਤੋਂ ਪ੍ਰੇਸ਼ਾਨ ਸਨ। ਅਧਿਕਾਰਤ ਅੰਕੜਿਆਂ ਅਨੁਸਾਰ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ ਦਸੰਬਰ ਦੀ ਸਮਾਪਤ ਤਿਮਾਹੀ ਦੌਰਾਨ ਆਰਥਿਕਤਾ ’ਚ 6.5 ਪ੍ਰਤੀਸ਼ਤ ਦਾ ਵਾਧਾ ਹੋਇਆ ਜਦੋਂਕਿ ਇਸ ਤੋਂ ਪਿਛਲੀ ਤਿਮਾਹੀ ਵਿਚ ਇਹ ਦਰ 4.9 ਪ੍ਰਤੀਸ਼ਤ ਸੀ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਫੈਕਟਰੀਆਂ ਅਤੇ ਦੁਕਾਨਾਂ ਬੰਦ ਹੋਣ ਕਾਰਨ 2020 ਦੀ ਪਹਿਲੀ ਤਿਮਾਹੀ ਦੌਰਾਨ ਚੀਨ ਦੀ ਆਰਥਿਕਤਾ ਵਿਚ 6.8 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ। ਇਸ ਤੋਂ ਬਾਅਦ ਅਗਲੀ ਤਿਮਾਹੀ ਵਿਚ ਚੀਨ ਨੇ 3.2 ਪ੍ਰਤੀਸ਼ਤ ਦਾ ਵਾਧਾ ਹਾਸਲ ਕੀਤਾ।
ਇਹ ਵੀ ਪੜ੍ਹੋ : ਸੋਨੇ ’ਚ 7000 ਤੇ ਚਾਂਦੀ ’ਚ 12000 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ, ਜਾਣੋ ਇਸ ਸਾਲ ਕੀ ਰਹੇਗਾ ਰੁਝਾਨ
ਹਾਲਾਂਕਿ ਪਿਛਲੇ 45 ਸਾਲਾਂ ਵਿਚ ਚੀਨ ਦੁਆਰਾ ਪ੍ਰਾਪਤ ਕੀਤਾ ਗਿਆ ਇਹ ਸਭ ਤੋਂ ਘੱਟ ਵਾਧਾ ਹੈ ਪਰ ਅਮਰੀਕਾ ਅਤੇ ਹੋਰ ਵੱਡੇ ਅਰਥਚਾਰਿਆਂ ਨਾਲੋਂ ਵਧ ਹੈ। ਇਨ੍ਹਾਂ ਦੇਸ਼ਾਂ ਨੇ ਹਾਲੇ 2020 ਲਈ ਵਿਕਾਸ ਦੇ ਅੰਕੜਿਆਂ ਦੀ ਘੋਸ਼ਣਾ ਨਹੀਂ ਕੀਤੀ ਹੈ, ਪਰ ਇਸ ਸਮੇਂ ਦੌਰਾਨ ਉਨ੍ਹਾਂ ਦੀਆਂ ਅਰਥਵਿਵਸਥਾਵਾਂ ਵਿਚ ਸੰਕੁਚਨ ਨਿਸ਼ਚਤ ਹਨ। ਚੀਨ ਦੀ ਆਰਥਿਕਤਾ ਦੀ ਕੀਮਤ ਡਾਲਰ ਦੇ ਰੂਪ ਵਿਚ 15420 ਅਰਬ ਡਾਲਰ (15.42 ਟਿ੍ਰਲਿਅਨ ਡਾਲਰ) ਹੈ ਜਦੋਂ ਕਿ ਸਥਾਨਕ ਮੁਦਰਾ ਦੇ ਸੰਦਰਭ ਵਿਚ ਅਰਥਚਾਰੇ ਦਾ ਆਕਾਰ ਇਕ ਮਿਲੀਅਨ ਬਿਲੀਅਨ ਯੂਆਨ ਤੋਂ ਵੀ ਜ਼ਿਆਦਾ ਹੈ। ਅੰਕੜਿਆਂ ਮੁਤਾਬਕ ਚੀਨ ਤੋਂ ਮੈਡੀਕਲ ਸਪਲਾਈ, ਖਾਸ ਕਰਕੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਸਬੰਧਤ ਸਪਲਾਈਆਂ ਨੇ ਨਿਰਮਾਣ ਅਤੇ ਨਿਰਯਾਤ ਦੇ ਵਾਧੇ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਚੀਨ ਵਿਚ ਰੁਜ਼ਗਾਰ ਬਾਜ਼ਾਰ ਵਿਚ 5.6 ਪ੍ਰਤੀਸ਼ਤ ਦੀ ਦਰ ਨਾਲ ਵਾਧਾ ਹੋਇਆ ਹੈ, ਜੋ ਸਰਕਾਰ ਦੇ 6 ਪ੍ਰਤੀਸ਼ਤ ਦੇ ਟੀਚੇ ਨਾਲੋਂ ਘੱਟ ਹੈ।
ਇਹ ਵੀ ਪੜ੍ਹੋ : ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚਕਾਰ ਸਰਕਾਰ ਨੇ ਹੁਣ ਤੱਕ 1.06 ਲੱਖ ਕਰੋੜ ਰੁਪਏ ਦੇ ਝੋਨੇ ਦੀ ਕੀਤੀ ਖਰੀਦ
ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।