ਚੀਨ ਦੀ ਵੱਡੀ ਕੰਪਨੀ Paytm ''ਚ ਵੇਚ ਸਕਦੀ ਹੈ ਹਿੱਸੇਦਾਰੀ
Saturday, Feb 25, 2023 - 06:55 PM (IST)
ਨਵੀਂ ਦਿੱਲੀ : ਚੀਨ ਦੀ ਇੱਕ ਵੱਡੀ ਕੰਪਨੀ ਪੇਟੀਐਮ ਵਿੱਚ ਆਪਣੀ ਕੁਝ ਹਿੱਸੇਦਾਰੀ ਵੇਚਣ ਦੀ ਤਿਆਰੀ ਕਰ ਰਹੀ ਹੈ। ਇਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਕੁਝ ਹਿੱਸੇਦਾਰੀ ਵੇਚਣ ਤੋਂ ਇਲਾਵਾ ਇਹ ਫਰਮ ਬਾਕੀ ਸ਼ੇਅਰਾਂ ਨੂੰ ਅਜੇ ਹੋਲਡ ਰੱਖੇਗੀ। ਹਾਲਾਂਕਿ ਚੀਨ ਦੀ ਇਹ ਕੰਪਨੀ Paytm ਵਿੱਚ ਆਪਣੀ ਹਿੱਸੇਦਾਰੀ ਵਧਾਉਣ ਤੋਂ ਬਾਅਦ ਹੁਣ One 97 Communication Limited ਵਿੱਚ ਆਪਣੀ ਹਿੱਸੇਦਾਰੀ ਘਟਾਉਣ ਦੀ ਚਰਚਾ ਕਰ ਰਹੀ ਹੈ।
ਬਲੂਮਬਰਗ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ Ant ਸਮੂਹ ਦੀ ਹਿੱਸੇਦਾਰੀ ਨੂੰ ਘਟਾਉਣ ਦਾ ਫੈਸਲਾ ਰੈਗੂਲੇਟਰੀ ਅਤੇ ਸ਼ੇਅਰ ਕੀਮਤਾਂ ਦੇ ਆਧਾਰ 'ਤੇ ਬਦਲਿਆ ਜਾਂ ਸੋਧਿਆ ਜਾ ਸਕਦਾ ਹੈ। ਪੇਟੀਐਮ ਨੇ ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਜਦੋਂ ਕਿ ant ਗਰੁੱਪ ਨੇ ਤੁਰੰਤ ਮੇਲ ਦਾ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਡੁੱਬਣ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਸ਼ਹਿਬਾਜ਼ ਨੇ ਵਿਰੋਧੀ ਧਿਰ ਨੂੰ ਕੀਤੀ ਇਹ ਅਪੀਲ
ਇਸ ਕਾਰਨ ਹਿੱਸੇਦਾਰੀ ਵੇਚ ਰਿਹਾ ਹੈ ANT ਗਰੁੱਪ
ਪੇਟੀਐੱਮ 'ਚ ANT ਗਰੁੱਪ ਦੀ ਹਿੱਸੇਦਾਰੀ ਦੀ ਵਿਕਰੀ ਅਜਿਹੇ ਸਮੇਂ 'ਚ ਚਰਚਾ 'ਚ ਹੈ ਜਦੋਂ ਅਲੀਬਾਬਾ ਗਰੁੱਪ ਹੋਲਡਿੰਗ ਲਿਮਟਿਡ ਨੇ ਪੇਟੀਐੱਮ 'ਚ ਹਿੱਸੇਦਾਰੀ ਵੇਚੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ANT ਗਰੁੱਪ ਆਪਣੀ ਹਿੱਸੇਦਾਰੀ ਸਿਆਸੀ ਨਹੀਂ, ਸਗੋਂ ਤਕਨੀਕੀ ਕਾਰਨਾਂ ਕਰਕੇ ਵੇਚਣਾ ਚਾਹੁੰਦਾ ਹੈ। ANT ਗਰੁੱਪ ਨੇ ਦਸੰਬਰ ਵਿੱਚ ਵਨ 97 ਕਮਿਊਨੀਕੇਸ਼ਨਜ਼ ਵਿੱਚ 24.86 ਫੀਸਦੀ ਹਿੱਸੇਦਾਰੀ ਰੱਖੀ ਪਰ ਬਾਅਦ ਵਿੱਚ ਪੇਟੀਐਮ ਵਿੱਚ 25 ਫੀਸਦੀ ਤੋਂ ਵੱਧ ਹਿੱਸੇਦਾਰੀ ਰੱਖਣ ਲਈ ਹੋਰ ਸ਼ੇਅਰ ਖਰੀਦੇ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ANT ਗਰੁੱਪ ਕੋਲ ਹਿੱਸੇਦਾਰੀ ਘਟਾਉਣ ਲਈ 90 ਦਿਨ ਦਾ ਸਮਾਂ ਹੈ। ਦੱਸ ਦਈਏ ਕਿ ਦਸੰਬਰ ਦੌਰਾਨ 8.5 ਅਰਬ ਰੁਪਏ ਦੇ ਬਾਇਬੈਕ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਰੂਸ ਤੋਂ ਕੱਚੇ ਤੇਲ ਦਾ ਆਯਾਤ ਬਿੱਲ ਵਧਿਆ, ਰੁਪਏ 'ਚ ਕਾਰੋਬਾਰ ਨੂੰ ਲੈ ਕੇ ਜਟਿਲਤਾਵਾਂ ਬਰਕਰਾਰ
ਪੇਟੀਐਮ ਵਿੱਚ ਹਿੱਸੇਦਾਰੀ ਵਧਾਉਣਾ ਚਾਹੁੰਦੇ ਹਨ ਸੁਨੀਲ ਮਿੱਤਲ
ਜਿੱਥੇ ਇੱਕ ਪਾਸੇ ANT ਗਰੁੱਪ ਆਪਣੀ ਹਿੱਸੇਦਾਰੀ ਘਟਾਉਣ 'ਤੇ ਵਿਚਾਰ ਕਰ ਰਿਹਾ ਹੈ। ਦੂਜੇ ਪਾਸੇ ਭਾਰਤੀ ਦੂਰਸੰਚਾਰ ਕਾਰੋਬਾਰੀ ਸੁਨੀਲ ਮਿੱਤਲ ਪੇਟੀਐਮ ਵਿੱਚ ਹਿੱਸੇਦਾਰੀ ਲੈਣ ਬਾਰੇ ਸੋਚ ਰਹੇ ਹਨ। ਮਿੱਤਲ ਸਟਾਕ ਡੀਲ ਦੌਰਾਨ ਏਅਰਟੈੱਲ ਪੇਮੈਂਟਸ ਬੈਂਕ ਨੂੰ ਪੇਟੀਐਮ ਪੇਮੈਂਟਸ ਬੈਂਕ ਨਾਲ ਮਿਲਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ, ਮਿੱਤਲ ਹੋਰ ਧਾਰਕਾਂ ਤੋਂ ਪੇਟੀਐਮ ਦੇ ਸ਼ੇਅਰ ਖਰੀਦਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਕ੍ਰੈਡਿਟ ਕਾਰਡ ਜ਼ਰੀਏ Shopping ਦਾ ਵਧਿਆ ਰੁਝਾਨ, ਲਗਾਤਾਰ 11ਵੇਂ ਮਹੀਨੇ ਖ਼ਰਚ 1 ਲੱਖ ਕਰੋੜ ਦੇ ਪਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।