ਚੀਨ ਦੇ ਮੋਬਾਇਲ ਐਪ ਦੀ ਬਾਜ਼ਾਰ ’ਚ ਘੱਟ ਹੋਈ ਹਿੱਸੇਦਾਰੀ

Saturday, Sep 11, 2021 - 11:21 AM (IST)

ਚੀਨ ਦੇ ਮੋਬਾਇਲ ਐਪ ਦੀ ਬਾਜ਼ਾਰ ’ਚ ਘੱਟ ਹੋਈ ਹਿੱਸੇਦਾਰੀ

ਗੈਜੇਟ ਡੈਸਕ– ਚੀਨ ਦੇ ਮੋਬਾਇਲ ਐਪ ’ਤੇ ਰੋਕ ਲਗਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਤੋਂ ਕਰੀਬ 18 ਮਹੀਨਿਆਂ ਬਾਅਦ ਹੁਣ ਦੇਸ਼ ਦੇ ਆਪਣੇ ਮੋਬਾਇਲ ਐਪ ਉਦਯੋਗ ਨੂੰ ਕਾਫੀ ਫਾਇਦਾ ਹੋਇਆ ਹੈ। ਸਰਕਾਰ ਦੇ ਇਸ ਕਦਮ ਨਾਲ ਆਤਮ ਨਿਰਭਰ ਮੁਹਿੰਮ ਨੂੰ ਬੜ੍ਹਾਵੇ ਦੇ ਨਾਲ ਜਿੱਥੇ ਚੀਨ ਦੇ ਐਪ ਦੀ ਬਾਜ਼ਾਰ ’ਚ ਹਿੱਸੇਦਾਰੀ ਘੱਟ ਹੋਈ ਹੈ। ਉੱਥੇ ਹੀ ਦੇਸੀ ਐਪ ਨਿਰਮਾਤਾਵਾਂ ਦੀ ਸਰਗਰਮੀ ਵਧ ਗਈ ਹੈ। ਇਕ ਸਮੇਂ ਸੋਸ਼ਲ ਮੀਡੀਆ ’ਚ ਟਿਕਟੌਕ ਵਰਗੇ ਐਪ ਦਾ ਦਬਦਬਾ ਸੀ ਅਤੇ ਉਸ ਨੇ ਆਪਣੇ ਸ਼ਾਰਟ ਵੀਡੀਓ ਰਾਹੀਂ ਫੇਸਬੁੱਕ ਨੂੰ ਸਫਲ ਟੱਕਰ ਦਿੱਤੀ ਸੀ। ਟਿਕਟਾਕ ਦੇ ਥੋੜੇ ਸਮੇਂ ’ਚ ਹੀ 11.9 ਕਰੋੜ ਗਾਹਕ ਬਣ ਗਏ ਸਨ ਪਰ ਸਤੰਬਰ ਦਾ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਇਸ ਖੇਤਰ ਦੇ ਚੋਟੀ ਦੇ 10 ਐਪ ’ਚੋਂ 60 ਫੀਸਦੀ ਭਾਰਤੀ ਨਿਰਮਾਤਾਵਾਂ ਦੇ ਹਨ। ਇਨ੍ਹਾਂ ’ਚ ਐੱਮ. ਐਕਸ ਟਕਾਟਕ, ਮੌਜ, ਸ਼ੇਅਰਚੈਟ, ਜੋਸ਼ ਅਤੇ ਪਬਲਿਕ ਆਦਿ ਸ਼ਾਮਲ ਹਨ। ਚੀਨ ਦੇ ਗੇਮਿੰਗ ਐਪ ਪਬਜੀ ਨੇ ਦੇਸ਼ ’ਚ ਰਾਤੋ-ਰਾਤ ਖਲਬਲੀ ਮਚਾ ਦਿੱਤੀ ਸੀ ਪਰ ਹੁਣ ਭਾਰਤੀ ਗੇਮਿੰਗ ਐਪ ਕੰਪਨੀਆਂ ਦਾ ਦੌਰ ਆ ਗਿਆ ਹੈ।

ਕੇਂਦਰ ਸਰਕਾਰ ਨੇ ਟਿਕਟੌਕ ਅਤੇ ਵੀਚੈਟ ਸਮੇਤ ਚੀਨ ਦੇ 59 ਐਪਸ ’ਤੇ ਮਾਰਚ 2020 ’ਚ ਅੰਤਰਿਮ ਰੋਕ ਲਗਾਈ ਸੀ ਅਤੇ ਇਸ ਸਾਲ ਜਨਵਰੀ ’ਚ ਉਨ੍ਹਾਂ ’ਚੋਂ ਬਹੁਤ ਸਾਰੇ ਐਪ ’ਤੇ ਸਥਾਈ ਰੋਕ ਲਗਾ ਦਿੱਤੀ ਸੀ। ਸਾਊਥ ਚਾਈਨਾ ਮਾਰਨਿੰਗ ਪੋਸਟ ਵਲੋਂ ਜਾਰੀ ਚਾਈਨਾ ਇੰਟਰਨੈੱਟ ਰਿਪੋਰਟ 2021 ਮੁਤਾਬਕ ਭਾਰਤ ’ਚ ਚੀਨ ਦੇ ਐਪ ਦੀ ਬਾਜ਼ਾਰ ਹਿੱਸੇਦਾਰੀ ਹੁਣ ਘਟ ਗਈ ਹੈ। ਸਾਲ 2018 ’ਚ 44 ਫੀਸਦੀ ਬਾਜ਼ਾਰ ਚੀਨੀ ਐਪ ਕੰਪਨੀਆਂ ਕੋਲ ਸੀ ਜੋ ਕਿ 2020 ’ਚ ਸਿਰਫ 29 ਫੀਸਦੀ ਰਹਿ ਗਈ। 2017 ’ਚ ਇਹ 41 ਫੀਸਦੀ ਦੇ ਕਰੀਬ ਸੀ।

ਭਾਰਤੀ ਐਪ ਨਿਰਮਾਤਾਵਾਂ ਦੀ ਸੀ 20 ਫੀਸਦੀ ਹਿੱਸੇਦਾਰੀ
ਇਕ ਮੀਡੀਆ ਰਿਪੋਰਟ ਮੁਤਾਬਕ ਇਹ ਰਿਪੋਰਟ ਸਪੱਸ਼ਟ ਤੌਰ ’ਤੇ ਗੂਗਲ ਪਲੇਅ ਸਟੋਰ ਵਰਗੇ ਵੱਖ-ਵੱਖ ਸਟੋਰ ’ਚ ਭਾਰਤੀ ਐਪ ਦੀ ਵਧਦੀ ਹਿੱਸੇਦਾਰੀ ਦੀ ਦਰਸਾਉਂਦੀ ਹੈ। ਚੀਨ ਦੇ ਐਪ ਦੀ ਸ਼ਾਰਟ ਵੀਡੀਓ ਸੋਸ਼ਲ ਐਪ, ਮੈਸੇਜਿੰਗ ਪਲੇਟਫਾਰਮ, ਗੇਮਿੰਗ, ਲਾਈਫਸਟਾਈਲ ਦੀ ਖਰੀਦਦਾਰੀ ਆਦਿ ’ਚ ਮਜ਼ਬੂਤ ਪਕੜ ਸੀ। ਅੰਕੜਿਆਂ ਮੁਤਾਬਕ ਭਾਰਤ ’ਚ ਪਾਬੰਦੀ ਨਾਲ ਇਕ ਮਹੀਨਾ ਪਹਿਲਾਂ ਮਈ 2020 ’ਚ ਦੇਸ਼ ’ਚ ਚੋਟੀਆਂ ਦੀ 10 ਐਪ ਕੰਪਨੀਆਂ ’ਚ 50 ਫੀਸਦੀ ਹਿੱਸੇਦਾਰੀ ਚੀਨ ਦੀ ਸੀ। ਭਾਰਤੀ ਐਪ ਨਿਰਮਾਤਾਵਾਂ ਦੀ ਹਿੱਸੇਦਾਰੀ ਸਿਰਫ 20 ਫੀਸਦੀ ਸੀ ਅਤੇ ਇਸ ’ਚ ਸਭ ਤੋਂ ਉੱਪਰ ਆਰੋਗਯ ਸੇਤੂ ਐਪ ਸੀ। 


author

Rakesh

Content Editor

Related News