ਨਿਊਯਾਰਕ ਐਕਸਚੇਂਜ ਤੋਂ ਡੀ-ਲਿਸਟ ਹੋਵੇਗੀ ਚੀਨ ਦੀ ਦਿੱਗਜ਼ ‘ਦੀਦੀ’, ਹਾਂਗਕਾਂਗ ’ਚ ਲਿਸਟ ਹੋਣ ਦੀ ਤਿਆਰੀ
Saturday, Dec 04, 2021 - 10:00 AM (IST)
ਨਵੀਂ ਦਿੱਲੀ (ਇੰਟ.) – ਚੀਨ ਦੀ ਦਿੱਗਜ਼ ਰਾਈਡ ਹੇਲਿੰਗ ਕੰਪਨੀ ਦੀਦੀ ਗਲੋਬਲ ਨੇ ਨਿਊਯਾਰਕ ਸਟਾਕ ਐਕਸਚੇਂਜ (ਐੱਨ. ਵਾਈ. ਐੱਸ. ਈ.) ਤੋਂ ਆਪਣੇ ਸ਼ੇਅਰ ਉਤਾਰਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਆਪਣੀ ਲਿਸਟਿੰਗ ਨੂੰ ਹਾਂਗਕਾਂਗ ’ਚ ਟ੍ਰਾਂਸਫਰ ਕਰੇਗੀ। ਦੀਦੀ ਜੁਲਾਈ ’ਚ ਅਮਰੀਕਾ ’ਚ ਲਿਸਟ ਹੋਈ ਸੀ ਅਤੇ ਉਦੋਂ ਤੋਂ ਕੰਪਨੀ ’ਤੇ ਭਾਰੀ ਰੈਗੂਲੇਟਰੀ ਦਬਾਅ ਹੈ।
ਦੀਦੀ ਦੇ ਆਈ. ਪੀ. ਓ. ਲਿਆਉਣ ਤੋਂ ਕੁੱਝ ਦਿਨਾਂ ਦੇ ਅੰਦਰ ਹੀ ਚੀਨ ਨੇ ਵਿਦੇਸ਼ਾਂ ’ਚ ਸੂਚੀਬੱਧ ਹੋਣ ਵਾਲੀਆਂ ਤਕਨਾਲੋਜੀ ਕੰਪਨੀਆਂ ’ਤੇ ਕਾਰਵਾਈ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅਮਰੀਕੀ ਬਾਜ਼ਾਰ ਵਾਚਡਾਗ ਨੇ ਅਮਰੀਕਾ ’ਚ ਸੂਚੀਬੱਧ ਚੀਨੀ ਫਰਮਾਂ ਲਈ ਸਖਤ ਨਿਯਮਾਂ ਦਾ ਖੁਲਾਸਾ ਕੀਤਾ। ਜੂਨ ਦੇ ਅਖੀਰ ’ਚ ਦੀਦੀ ਨੇ ਆਪਣੇ ਨਿਊਯਾਰਕ ਆਈ. ਪੀ. ਓ. ਤੋਂ 4.4 ਅਰਬ ਡਾਲਰ ਜੁਟਾਏ ਸਨ।
ਇਹ ਵੀ ਪੜ੍ਹੋ : ਵੱਡਾ ਝਟਕਾ: ATM ਤੋਂ ਕੈਸ਼ ਕਢਵਾਉਣਾ ਹੋਵੇਗਾ ਮਹਿੰਗਾ, ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਦਰਾਂ
ਬੋਰਡ ਨੇ ਦਿੱਤੀ ਮਨਜ਼ੂਰੀ
ਦੀਦੀ ਨੇ ਚੀਨ ’ਚ ਟਵਿਟਰ ਵਰਗੇ ਮਾਈਕ੍ਰੋਬਲਾਗਿਗ ਨੈੱਟਵਰਕ ਵੀਬੋ ’ਤੇ ਆਪਣੇ ਹੈਂਡਲ ਨੂੰ ਕਿਹਾ ਸਾਵਧਾਨੀ ਨਾਲ ਖੋਜ ਕਰਨ ਤੋਂ ਬਾਅਦ ਕੰਪਨੀ ਤੁਰੰਤ ਨਿਊਯਾਰਕ ਸਟਾਕ ਐਕਸਚੇਂਜ ’ਚ ਡੀ-ਲਿਸਟ ਕਰਨਾ ਸ਼ੁਰੂ ਕਰ ਦੇਵੇਗੀ ਅਤੇ ਹਾਂਗਕਾਂਗ ’ਚ ਲਿਸਟਿੰਗ ਦੀ ਤਿਆਰੀ ਸ਼ੁਰੂ ਕਰ ਦੇਵੇਗੀ। ਇਕ ਵੱਖਰੇ ਅੰਗਰੇਜ਼ੀ ਭਾਸ਼ਾ ਦੇ ਬਿਆਨ ’ਚ ਦੀਦੀ ਨੇ ਕਿਹਾ ਕਿ ਉਸ ਦੇ ਬੋਰਡ ਨੇ ਇਸ ਕਦਮ ਨੂੰ ਮਨਜ਼ੂਰੀ ਦੇ ਦਿੱਤੀਹੈ। ਕੰਪਨੀ ਜ਼ਰੂਰੀ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਭਵਿੱਖ ’ਚ ਉਚਿੱਤ ਸਮੇਂ ’ਤੇ ਉਪਰੋਕਤ ਮਾਮਲੇ ’ਤੇ ਵੋਟਿੰਗ ਕਰਨ ਲਈ ਸ਼ੇਅਰਧਾਰਕਾਂ ਦੀ ਬੈਠਕ ਆਯੋਜਿਤ ਕਰੇਗੀ।
ਇਹ ਵੀ ਪੜ੍ਹੋ : ਤਰੱਕੀ ਮਿਲਣ ਮਗਰੋਂ ਨਵੀਂ ਭੂਮਿਕਾ 'ਚ ਨਜ਼ਰ ਆਵੇਗੀ ਗੀਤਾ ਗੋਪੀਨਾਥ, ਸੰਭਾਲੇਗੀ IMF ਦਾ ਇਹ ਅਹੁਦਾ
ਕੌਣ ਹੈ ਦੀਦੀ ਦਾ ਸਭ ਤੋਂ ਵੱਡਾ ਨਿਵੇਸ਼ਕ
ਜਾਪਾਨ ਦਾ ਸਾਫਟਬੈਂਕ 20 ਫੀਸਦੀ ਤੋਂ ਵੱਧ ਦੀ ਹਿੱਸੇਦਾਰੀ ਨਾਲ ਦੀਦੀ ਦਾ ਸਭ ਤੋਂ ਵੱਡਾ ਸਿੰਗਲ ਨਿਵੇਸ਼ਕ ਹੈ। ਇਹ ਚੀਨੀ ਤਕਨਾਲੋਜੀ ਦਿੱਗਜ਼ ਅਲੀਬਾਬਾ ਅਤੇ ਟੇਨਸੇਂਟ ਵਲੋਂ ਵੀ ਸਮਰਥਿਤ ਹੈ। 2016 ਤੋਂ ਦੀਦੀ ’ਚ ਉਬਰ ਦੀ ਵੀ ਹਿੱਸੇਦਾਰੀ ਹੈ। ਦੀਦੀ ਨੇ 2016 ’ਚ ਉਬਰ ਚੀਨ ਨੂੰ ਐਕਵਾਇਰ ਕੀਤਾ ਸੀ। ਦੀਦੀ ਗਲੋਬਲ ਦੇ ਸ਼ੇਅਰਾਂ ਨੇ ਅਮਰੀਕੀ ਬਾਜ਼ਾਰ ’ਚ ਸ਼ੁਰੂਆਤ ਤੋਂ ਬਾਅਦ ਆਪਣੇ ਮੁੱਲ ਦਾ 40 ਫੀਸਦੀ ਤੋਂ ਵੱਧ ਗੁਆ ਦਿੱਤਾ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦੀ ਮਾਰ! ਛੋਟੇ ਦੁਕਾਨਦਾਰ ਤੇ ਉਤਪਾਦਕ ਕਾਰੋਬਾਰ ਬੰਦ ਕਰਨ ਲਈ ਹੋਏ ਮਜਬੂਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।