PM ਮੋਦੀ ਦੇ ਰਾਹਤ ਪੈਕੇਜ 'ਤੇ ਚਿਦਾਂਬਰਮ ਨੇ ਜ਼ਾਹਰ ਕੀਤੀ ਨਿਰਾਸ਼ਾ, ਕਿਹਾ-ਮੁੜ ਵਿਚਾਰ ਕਰੇ ਸਰਕਾਰ

05/18/2020 1:53:37 PM

ਨਵੀਂ ਦਿੱਲੀ — ਕੋਰੋਨਾ ਮਹਾਂਮਾਰੀ ਨੂੰ ਲੈ ਕੇ ਮੋਦੀ ਸਰਕਾਰ ਵਲੋਂ ਆਖਰੀ ਆਰਥਿਕ ਪੈਕੇਜ ਜਾਰੀ ਕੀਤੇ ਜਾਣ ਦੇ ਬਾਅਦ ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦਾਂਬਰਮ ਨੇ ਮੋਦੀ ਸਰਕਾਰ ਦੇ 20 ਲੱਖ ਕਰੋੜ ਰੁਪਏ ਦੇ ਆਰਥਿਕ ਰਾਹਤ ਪੈਕੇਜ 'ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਪੈਕੇਜ 'ਤੇ ਨਿਰਾਸ਼ ਹਾਂ ਅਤੇ ਸਰਕਾਰ ਨੂੰ ਇਸ ਉਤਸ਼ਾਹੀ ਪੈਕੇਜ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕਰਦਾ ਹਾਂ। ਚਿਦਾਂਬਰਮ ਨੇ ਕਿਹਾ ਅਸੀਂ ਇਸ ਗੱਲ 'ਤੇ ਡੂੰਘਾ ਅਫਸੋਸ ਜ਼ਾਹਰ ਕਰਦੇ ਹਾਂ ਕਿ ਉਤਸ਼ਾਹੀ ਪੈਕੇਜ ਵਿਚ ਕਈ ਵਰਗਾਂ ਨੂੰ ਬੇਸਹਾਰਾ ਛੱਡ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਪੀ. ਚਿਦਾਂਬਰਮ ਨੇ ਇਸ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਜੀ.ਡੀ.ਪੀ. ਦੇ 0.91% ਦੀ ਰਾਸ਼ੀ 1,86,650 ਕਰੋੜ ਰੁਪਏ ਹੈ। ਆਰਥਿਕ ਸੰਕਟ ਦੀ ਗੰਭੀਰਤਾ ਦੇਖਦੇ ਹੋਏ ਇਹ ਪੂਰੀ ਤਰ੍ਹਾਂ ਨਾਲ ਘੱਟ ਹੈ। ਸੁਧਾਰਾਂ ਨੂੰ ਅੱਗੇ ਵਧਾਉਂਦੇ ਹੋਏ ਸਰਕਾਰ ਮੌਕਾਪ੍ਰਸਤ ਹੋ ਰਹੀ ਹੈ, ਇਹ ਸੰਸਦ 'ਚ ਚਰਚਾ ਨੂੰ ਇਕ ਪਾਸੇ ਕਰ ਰਹੀ ਹੈ ਅਤੇ ਇਸ ਦਾ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਨੂੰ ਸੁਝਾਅ ਦਿੰਦੇ ਹੋਏ ਚਿਦਾਂਬਰਮ ਨੇ ਕਿਹਾ ਕਿ ਕੇਂਦਰ ਸਰਕਾਰ ਜ਼ਿਆਦਾ ਉਧਾਰ ਲਵੇ ਅਤੇ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਹੋਰ ਜ਼ਿਆਦਾ ਖਰਚਾ ਕਰੇ।

ਜ਼ਿਕਰਯੋਗ ਹੈ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲਗਾਤਾਰ ਪੰਜ ਦਿਨ 20 ਲੱਖ ਕਰੋੜ ਦੇ ਪੈਕੇਜ ਦੇ ਤਹਿਤ ਕਈ ਐਲਾਨ ਕੀਤੇ ਹਨ। ਕੇਂਦਰ ਦੇ ਇਸ ਆਰਥਿਕ ਪੈਕੇਜ ਨੂੰ ਕਾਂਗਰਸ ਨੇ ਪਹਿਲਾਂ ਹੀ ਧੋਖਾ ਕਰਾਰ ਦਿੱਤਾ ਹੈ।


Harinder Kaur

Content Editor

Related News