ਚੇਨਈ : ਲੋਨ ਐਪ ਰੈਕੇਟ ਦਾ ਪਰਦਾਫਾਸ਼, ਚੀਨ ਦੇ ਦੋ ਨਾਗਰਿਕਾਂ ਸਮੇਤ 4 ਗਿ੍ਰਫਤਾਰ
Sunday, Jan 03, 2021 - 10:48 AM (IST)
ਚੇਨਈ — ਤਾਮਿਲਨਾਡੂ ਪੁਲਸ ਨੇ ਲੋਨ ਐਪ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਚੀਨ ਦੇ ਦੋ ਨਾਗਰਿਕਾਂ ਸਮੇਤ 4 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਹੈ। ਗਿ੍ਰਫਤਾਰ ਕੀਤੇ ਗਏ ਚਾਰੋਂ ਵਿਅਕਤੀ ਐਪ ਜ਼ਰੀਏ ਜ਼ਿਆਦਾ ਵਿਆਜ ’ਤੇ ਲੋਨ ਦਿੰਦੇ ਸਨ ਅਤੇ ਵਸੂਲੀ ਲਈ ਧਮਕੀ ਵਾਲੇ ਫੋਨ ਕਾਲ ਵੀ ਕਰਦੇ ਸਨ।
ਆਨਲਾਈਨ ਲੋਨ ਦੇਣ ਅਤੇ ਧਮਕੀ ਵਾਲੇ ਫੋਨ ਕਾਲ ਦੇ ਬਾਰੇ ਸ਼ਿਕਾਇਤ ਦੇ ਆਧਾਰ ’ਤੇ ਚੇਨਈ ਸੈਂਟਰਲ ¬ਕ੍ਰਾਈਮ ਬ੍ਰਾਂਚ ਨੇ ਜਾਂਚ ਸ਼ੁਰੂ ਕੀਤੀ। ਸ਼ਿਕਾਇਤਕਰਤਾ ਨੇ ਕਿਹਾ ਕਿ ਤਾਲਾਬੰਦੀ ਕਾਰਨ ਉਹ ਜ਼ਿਆਦਾ ਵਿੱਤੀ ਸੰਕਟ ਵਿਚ ਆ ਗਿਆ ਸੀ ਅਤੇ ਸੋਸ਼ਲ ਮੀਡੀਆ ’ਤੇ ਵਿਗਿਆਪਨ ਜ਼ਰੀਏ ਉਸਨੂੰ ‘ਐਮ ਰੁਪਿਆ ਐਪ’ ਬਾਰੇ ਪਤਾ ਲੱਗਾ। ਇਹ ਤੁਰੰਤ ਲੋਨ ਦੇਣ ਵਾਲਾ ਐਪ ਸੀ।
ਸ਼ਿਕਾਇਤਕਰਤਾ ਨੇ 5 ਹਜ਼ਾਰ ਰੁਪਏ ਦਾ ਲੋਨ ਲਿਆ। ਹਾਲਾਂਕਿ ਇਸ ਲਈ ਉਸ ਕੋਲੋਂ 1500 ਰੁਪਏ ਦਾ ਵਿਆਜ ਲਿਆ ਗਿਆ ਸੀ ਅਤੇ ਖਾਤੇ ਵਿਚ ਸਿਰਫ਼ 3500 ਰੁਪਏ ਹੀ ਟਰਾਂਸਫਰ ਕੀਤੇ ਗਏ ਸਨ। ਇਸ ਤੋਂ ਬਾਅਦ ਸ਼ਿਕਾਇਤਕਰਤਾ ਕੋਲੋਂ 100 ਰੁਪਏ ’ਤੇ 2 ਫ਼ੀਸਦੀ ਵਿਆਜ ਲਿਆ ਗਿਆ। ਇਸ ਬਾਅਦ ਉਸਨੂੰ ਧਮਕੀ ਵਾਲੇ ਫੋਨ ਕਾਲ ਆਉਣੇ ਸ਼ੁਰੂ ਹੋ ਗਏ।
ਇਹ ਵੀ ਵੇਖੋ - ਟ੍ਰਾਂਜੈਕਸ਼ਨ ਫੇਲ ਹੋਣ ਦੇ ਬਾਵਜੂਦ ਕੱਟੇ ਪੈਸੇ ਤਾਂ ਤੁਰੰਤ ਰਿਫੰਡ ਕਰਨਗੇ ਬੈਂਕ, RBI ਦੇ ਸਕਦੈ ਦਖਲ
ਚੇਨਈ ਕ੍ਰਾਈਮ ਬ੍ਰਾਂਚ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਕਈ ਆਨਲਾਈਨ ਹਸਤਾਖ਼ਰਾ ਦੇ ਆਧਾਰ ’ਤੇ ਦੋਸ਼ੀਆਂ ਨੇ ਬੈਂਗਲੁਰੂ ਦੇ ਇਕ ਕਾਲ ਸੈਂਟਰ ਬਾਰੇ ਪਤਾ ਲੱਗਾ। ਕਾਲ ਸੈਂਟਰ ਕਾਲ ਟੂ ਕਿੰਡਲ ਤਕਨਾਲੋਜੀ ਪ੍ਰਾਈਵੇਟ ਲਿਮਟਿਡ ਪ੍ਰਮੋਦ ਅਤੇ ਪਾਵਨ ਵਲੋਂ ਚਲਾਇਆ ਜਾ ਰਿਹਾ ਸੀ ਜਿਸ ’ਚ ਕਰੀਬ 110 ਲੋਕ ਕੰਮ ਕਰ ਰਹੇ ਸਨ। ਇਹ ਲੋਕ 9 ਵੱਖ-ਵੱਖ ਐਪ ਚਲਾ ਕੇ ਲੋਨ ਦੇਣ ਦਾ ਕੰਮ ਕਰ ਰਹੇ ਸਨ।
ਇਹ ਵੀ ਵੇਖੋ - DDA ਨੇ ਲਿਆਂਦੇ 7.50 ਲੱਖ ਤੋਂ ਲੈ ਕੇ 2 ਕਰੋੜ ਦੇ 1354 ਫਲੈਟ, ਜਾਣੋ ਅਰਜ਼ੀ ਦੇਣ ਦੀ ਪ੍ਰਕਿਰਿਆ
ਇਨ੍ਹਾਂ ਦੇ ਨਿਸ਼ਾਨੇ ’ਤੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਲੋਕ ਹੁੰਦੇ ਸਨ। ਇਹ ਲੋਕ ਮਜਬੂਰ ਲੋਕਾਂ ਨੂੰ ਜ਼ਿਆਦਾ ਵਿਆਜ ’ਤੇ ਲੋਨ ਦਿੰਦੇ ਸਨ ਅਤੇ ਬਾਅਦ ਵਿਚ ਅਦਾਇਗੀ ਲਈ ਧਮਕੀ ਵਾਲੇ ਫੋਨ ਕਰਦੇ ਸਨ। ਜਾਂਚ ਦਰਮਿਆਨ ਪ੍ਰਮੋਦ ਅਤੇ ਪਾਵਨ ਨੇ ਕਥਿਤ ਤੌਰ ’ਤੇ ਚੀਨ ਦੇ ਦੋ ਨਾਗਰਿਕਾਂ ਲਈ ਕੰਮ ਕਰਨ ਦੀ ਗੱਲ ਕਬੂਲ ਲਈ। ਚਾਰੋਂ ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ।
ਇਹ ਵੀ ਵੇਖੋ - ਸਿਰਫ਼ ਇਕ 'ਮਿਸ ਕਾਲ' ਨਾਲ LPG ਸਿਲੰਡਰ ਹੋ ਜਾਵੇਗਾ ਬੁੱਕ, ਹੁਣੇ ਨੋਟ ਕਰੋ ਇਹ ਨੰਬਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।