ਕਾਰ ਦਾ ਸੁਫ਼ਨਾ ਜਲਦ ਹੋਵੇਗਾ ਪੂਰਾ, ਜ਼ੀਰੋ ਪ੍ਰੋਸੈਸਿੰਗ ਫ਼ੀਸ ਨਾਲ ਇਹ ਬੈਂਕ ਦੇ ਰਿਹੈ ਸਸਤਾ ਲੋਨ

Tuesday, Mar 16, 2021 - 06:38 PM (IST)

ਨਵੀਂ ਦਿੱਲੀ -  ਜੇਕਰ ਤੁਸੀਂ ਵੀ ਕਾਰ ਖਰੀਦਣ ਦਾ ਮਨ ਬਣਾ ਰਹੇ ਹੋ ਅਤੇ ਮਹਿੰਗੀ ਹੋਣ ਕਾਰਨ ਨਹੀਂ ਖ਼ਰੀਦ ਰਹੇ ਤਾਂ ਜਲਦੀ ਹੀ ਤੁਹਾਡੀ ਮੁਸ਼ਕਲ ਆਸਾਨ ਹੋ ਸਕਦੀ ਹੈ। ਕਈ ਵਾਰ ਲੋਕ ਮੋਟੀ EMI ਕਾਰਨ ਆਪਣੀ ਕਾਰ ਖ਼ਰੀਦਣ ਦੇ ਸੁਫ਼ਨੇ ਨੂੰ ਦਬਾ ਕੇ ਰਖਦੇ ਹਨ। ਅਜਿਹੀ ਸਥਿਤੀ ਵਿਚ ਸਟੇਟ ਬੈਂਕ ਆਫ ਇੰਡੀਆ ਨੇ ਸਸਤਾ ਕਾਰ ਲੋਨ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿਸ ਵਿਚ ਬੈਂਕ ਨੇ ਬਹੁਤ ਸਹੂਲਤਾਂ ਨਾਲ ਸਸਤੇ ਕਰਜ਼ੇ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਯੋਜਨਾ ਨੂੰ ਬੈਂਕ ਨੇ  PehelSBI ਦਾ ਨਾਮ ਦਿੱਤਾ ਹੈ।

 

ਇਹ ਵੀ ਪੜ੍ਹੋ :31 ਮਾਰਚ ਤੋਂ ਪਹਿਲਾਂ ਕਰਾਓ ਵਾਹਨਾਂ ਨਾਲ ਸਬੰਧਿਤ ਇਹ ਕੰਮ, ਨਹੀਂ ਤਾਂ ਹੋਵੇਗੀ ਪ੍ਰੇਸ਼ਾਨੀ

ਜਾਣੋ ਵਿਆਜ ਦਰ ਬਾਰੇ 

ਸਟੇਟ ਬੈਂਕ ਵਲੋਂ ਸ਼ੁਰੂ ਕੀਤੇ ਕਾਰ ਲੋਨ ਪ੍ਰੋਗਰਾਮ ਤਹਿਤ ਜੇ ਤੁਸੀਂ ਨਵੀਂ ਕਾਰ ਲਈ ਕਰਜ਼ਾ ਲੈਂਦੇ ਹੋ ਤਾਂ ਇਸ ਲਈ ਤੁਹਾਨੂੰ ਸਿਰਫ 1,534 ਰੁਪਏ ਪ੍ਰਤੀ ਲੱਖ ਦੀ ਸ਼ੁਰੂਆਤੀ ਈ.ਐਮ.ਆਈ. ਦਾ ਭੁਗਤਾਨ ਕਰਨਾ ਪਏਗਾ।

ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ 13 ਹਜ਼ਾਰ ਰੁਪਏ ਘਟੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਨਹੀਂ ਦੇਣੀ ਪਵੇਗੀ ਕਾਰ ਲੋਨ ਲਈ ਪ੍ਰੋਸੈਸਿੰਗ ਫ਼ੀਸ 

ਜੇ ਤੁਸੀਂ ਬੈਂਕ ਦੀ ਇਸ ਸਕੀਮ ਤਹਿਤ ਕਾਰ ਲੋਨ ਲੈਂਦੇ ਹੋ, ਤਾਂ ਤੁਹਾਨੂੰ ਪ੍ਰੋਸੈਸਿੰਗ ਫ਼ੀਸ ਨਹੀਂ ਦੇਣੀ ਪਵੇਗੀ। ਜ਼ਿਕਰਯੋਗ ਹੈ ਕਿ ਦੂਜੇ ਬੈਂਕ ਕਿਸੇ ਵੀ ਤਰ੍ਹਾਂ ਦੇ ਲੋਨ ਲਈ 1 ਤੋਂ 2 ਹਜ਼ਾਰ ਰੁਪਏ ਤੱਕ ਦੀ ਪ੍ਰੋਸੈਸਿੰਗ ਫ਼ੀਸ ਲੈਂਦੇ ਹਨ। ਇਸ ਸਥਿਤੀ ਵਿਚ SBI ਦਾ ਕਾਰ ਲੋਨ ਤੁਹਾਨੂੰ ਸਸਤਾ ਪਵੇਗਾ।

ਇਹ ਵੀ ਪੜ੍ਹੋ :  ਇਨ੍ਹਾਂ 7 ਬੈਂਕਾਂ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, 1 ਅਪ੍ਰੈਲ ਤੋਂ ਹੋਣ ਜਾ ਰਹੇ ਹਨ ਇਹ ਬਦਲਾਅ

ਵਿਆਜ ਦਰ 

ਬੈਂਕ ਦੇ ਕਾਰ ਲੋਨ ਲਈ ਤੁਹਾਨੂੰ 7.50 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਦੇਣਾ ਪਏਗਾ। ਇਸ ਤੋਂ ਇਲਾਵਾ ਬੈਂਕ ਵਲੋਂ ਕਾਰ ਲੋਨ 'ਤੇ ਕਈ ਹੋਰ ਪੇਸ਼ਕਸ਼ਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਬਾਰੇ ਤੁਸੀਂ ਵਧੇਰੇ ਜਾਣਕਾਰੀ ਲਈ ਬੈਂਕ ਦੀ ਨਜ਼ਦੀਕੀ ਬ੍ਰਾਂਚ ਵਿਚ ਜਾ ਕੇ ਪਤਾ ਲਗਾ ਸਕਦੇ ਹੋ।

ਇਹ ਵੀ ਪੜ੍ਹੋ : ਸੋਨੂੰ ਸੂਦ 1 ਲੱਖ ਬੇਰੁਜ਼ਗਾਰਾਂ ਨੂੰ ਦੇਣਗੇ ਨੌਕਰੀ, ਨਹੀਂ ਆਵੇਗਾ ਕੋਈ ਖ਼ਰਚਾ, ਇੰਝ ਕਰੋ ਅਪਲਾਈ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News