ਲਗਾਤਾਰ ਦੂਜੇ ਦਿਨ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਹੁਣ ਕਿੰਨੇ 'ਚ ਮਿਲੇਗਾ 10 ਗ੍ਰਾਮ ਸੋਨਾ

11/19/2020 11:02:56 AM

ਨਵੀਂ ਦਿੱਲੀ — ਅੱਜ ਸੋਨੇ ਦੀ ਕੀਮਤ ਇਕ ਵਾਰ ਫਿਰ ਘੱਟੀ ਹੈ। ਬੁੱਧਵਾਰ ਨੂੰ ਸੋਨਾ 50,325 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ, ਜਿਹੜਾ ਕਿ ਅੱਜ 125 ਰੁਪਏ ਦੀ ਗਿਰਾਵਟ ਨਾਲ 50,200 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਖੁੱਲ੍ਹਿਆ ਹੈ। ਸੋਨੇ ਦੀ ਇਹ ਗਿਰਾਵਟ ਹੋਰ ਵਧਦੀ ਹੋਈ ਸ਼ੁਰੂਆਤੀ ਕਾਰੋਬਾਰ ਦੇ 50,149 ਰੁਪਏ ਪ੍ਰਤੀ 10 ਗ੍ਰਾਮ ਦੇ ਘੱਟੋ ਘੱਟ ਪੱਧਰ ਨੂੰ ਛੋਹ ਗਈ। ਦੂਜੇ ਪਾਸੇ ਸੋਨਾ ਆਪਣੀ ਸ਼ੁਰੂਆਤੀ ਕੀਮਤ ਤੋਂ ਉੱਪਰ ਨਹੀਂ ਜਾ ਸਕਿਆ ਹੈ। ਕੱਲ੍ਹ ਵੀ ਸੋਨਾ ਡਿੱਗ ਗਿਆ ਸੀ ਅਤੇ ਦੋ ਦਿਨਾਂ ਵਿਚ ਸੋਨੇ ਵਿਚ ਭਾਰੀ ਗਿਰਾਵਟ ਆਈ ਹੈ। ਹਾਲ ਹੀ ਵਿਚ ਕੋਰੋਨਾ ਟੀਕੇ ਦੇ ਸਫਲ ਅਜ਼ਮਾਇਸ਼ ਦੀਆਂ ਖਬਰਾਂ ਆਈਆਂ ਹਨ, ਜਿਸ ਕਾਰਨ ਸੋਨੇ ਦਾ ਰੁਝਾਨ ਘੱਟ ਰਿਹਾ ਹੈ, ਜਦੋਂ ਕਿ ਸਟਾਕ ਮਾਰਕੀਟ ਹਰ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ।

ਫਿਊਚਰਜ਼ ਮਾਰਕੀਟ ਵਿਚ ਡਿੱਗਿਆ ਸੋਨੇ ਦਾ ਭਾਅ

ਕਮਜ਼ੋਰ ਹਾਜਿਰ ਮੰਗ ਕਾਰਨ ਵਪਾਰੀਆਂ ਨੇ ਆਪਣੇ ਸੌਦੇ ਘਟਾਏ ਜਿਸ ਵਿਚ ਵਾਇਦਾ ਕਾਰੋਬਾਰ ਵਿਚ ਸੋਨਾ ਬੁੱਧਵਾਰ ਨੂੰ 0.57 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 50,475 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਮਲਟੀ ਕਮੋਡਿਟੀ ਐਕਸਚੇਂਜ 'ਤੇ ਦਸੰਬਰ 'ਚ ਡਿਲਿਵਰੀ ਵਾਲੇ ਸੋਨੇ ਵਾਇਦੇ ਦੀ ਕੀਮਤ 291 ਰੁਪਏ ਭਾਵ 0.57% ਦੀ ਗਿਰਾਵਟ ਦੇ ਨਾਲ 50,475 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਈ। ਇਸ ਨੇ 7,626 ਲਾਟ ਲਈ ਕਾਰੋਬਾਰ ਕੀਤਾ। ਨਿਊਯਾਰਕ ਵਿਚ ਸੋਨਾ 0.22 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 1,880.90 ਡਾਲਰ ਪ੍ਰਤੀ ਔਂਸ 'ਤੇ ਬੰਦ ਹੋਇਆ।

ਇਹ ਵੀ ਪੜ੍ਹੋ : ਰਾਸ਼ਨ ਕਾਰਡ 'ਚ ਨਾਂ ਦਰਜ ਕਰਾਉਣ ਸਬੰਧੀ ਵੱਡਾ ਫ਼ੈਸਲਾ, ਹੁਣ ਇਨ੍ਹਾਂ ਲੋਕਾਂ ਨੂੰ ਵੀ ਮਿਲੇਗਾ ਮੁਫ਼ਤ ਰਾਸ਼ਨ

ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ ਡਿੱਗ ਗਈ

ਰੁਪਿਆ ਦੇ ਮੁੱਲ ਵਿਚ ਹੋਏ ਸੁਧਾਰ ਅਤੇ ਨਿਵੇਸ਼ਕਾਂ ਦੀ ਕਮਜ਼ੋਰ ਮੰਗ ਕਾਰਨ ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨਾ 357 ਰੁਪਏ ਦੀ ਗਿਰਾਵਟ ਨਾਲ 50,253 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਐਚ.ਡੀ.ਐਫ.ਸੀ. ਸਿਕਿਓਰਟੀਜ਼ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਕਾਰੋਬਾਰ ਵਿਚ ਸੋਨਾ 50,610 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਚਾਂਦੀ ਵੀ 532 ਰੁਪਏ ਦੀ ਗਿਰਾਵਟ ਦੇ ਨਾਲ 62,693 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਮੰਗਲਵਾਰ ਦੇ ਕਾਰੋਬਾਰੀ ਸੈਸ਼ਨ 'ਚ ਇਹ 63,171 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।

ਇਹ ਵੀ ਪੜ੍ਹੋ : ਹਰਿਆਣੇ ’ਚ ਬਣੇ ਨੱਟ-ਬੋਲਟ ਦੀਆਂ ਵਿਦੇਸ਼ਾਂ ’ਚ ਧੁੰਮਾਂ, NASA-ISRO ਵੀ ਹਨ ਇਸ ਦੇ ਗਾਹਕ

ਜਾਣੋ ਹੁਣ ਤੱਕ ਕਿੰਨਾ ਡਿੱਗੇ ਸੋਨਾ-ਚਾਂਦੀ

7 ਅਗਸਤ 2020 ਦੇ ਦਿਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਨਵਾਂ ਰਿਕਾਰਡ ਬਣਾਇਆ। ਸੋਨੇ ਅਤੇ ਚਾਂਦੀ ਦੋਵਾਂ ਨੇ ਆਪਣੇ ਹੁਣ ਤੱਕ ਦੇ ਸਰਬੋਤਮ ਸਿਖਰ ਪੱਧਰ ਨੂੰ ਛੂਹਿਆ। 7 ਅਗਸਤ ਨੂੰ ਸੋਨਾ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਸਰਬੋਤਮ ਸਿਖਰ 'ਤੇ ਪਹੁੰਚ ਗਿਆ, ਜਦੋਂਕਿ ਚਾਂਦੀ 77,840 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਸੋਨਾ ਹੁਣ ਤਕ ਤਕਰੀਬਨ 6000 ਰੁਪਏ ਪ੍ਰਤੀ 10 ਗ੍ਰਾਮ ਹੇਠਾਂ ਆ ਚੁੱਕਾ ਹੈ, ਜਦੋਂ ਕਿ ਚਾਂਦੀ ਵਿਚ 15,500 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਦੱਸਿਆ ਕਿ ਕਦੋਂ ਤੱਕ ਆਮ ਹੋਵੇਗੀ ਹਵਾਈ ਯਾਤਰਾ


Harinder Kaur

Content Editor

Related News