ਦੇਸ਼ 'ਚ ਜਲਦ ਸ਼ੁਰੂ ਹੋਵੇਗੀ ਸਸਤੀ ਹਵਾਈ ਸੇਵਾ, ਮਸ਼ਹੂਰ ਅਰਬਪਤੀ ਖਰੀਦਣਗੇ 70 ਏਅਰਕ੍ਰਾਫਟ

07/29/2021 2:33:07 PM

ਨਵੀਂ ਦਿੱਲੀ (ਇੰਟ.) – ਭਾਰਤੀ ਅਰਬਪਤੀ ਅਤੇ ਸਟਾਕ ਮਾਰਕੀਟ ਦੇ ਮਸ਼ਹੂਰ ਇਨਵੈਸਟਰ ਰਾਕੇਸ਼ ਝੁਨਝੁਨਵਾਛੇਲਾ ਤੀ ਹੀ ਇਕ ਨਵੀਂ ਏਅਰਲਾਈਨ ਕੰਪਨੀ ਲਈ ਆਪਣੇ 70 ਏਅਰਕ੍ਰਾਫਟ (ਪਲੇਨ) ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਬਲੂਮਬਰਗ ਦੀ ਰਿਪੋਰਟ ਮੁਤਾਬਕ ਝੁਨਝੁਨਵਾਲਾ ਅਗਲੇ 4 ਸਾਲਾਂ ’ਚ 70 ਏਅਰਕ੍ਰਾਫਟ ਨਾਲ ਇਕ ਨਵੀਂ ਏਅਰਲਾਈਨ ਕੰਪਨੀ ਸ਼ੁਰੂ ਕਰਨਾ ਚਾਹੁੰਦੇ ਹਨ। ਦਰਅਸਲ ਸ਼ੇਅਰ ਬਾਜ਼ਾਰ ਦੇ ਦਿੱਗਜ਼ ਝੁਨਝੁਨਵਾਲਾ ਚਾਹੁੰਦੇ ਹਨ ਕਿ ਭਾਰਤ ’ਚ ਵੱਧ ਤੋਂ ਵੱਧ ਲੋਕ ਹਵਾਈ ਸਫਰ ਕਰਨ।

ਬਲੂਮਬਰਗ ਟੀ. ਵੀ. ਨੂੰ ਦਿੱਤੇ ਇਕ ਇੰਟਰਵਿਊ ’ਚ ਝੁਨਝੁਨਵਾਲਾ ਨੇ ਦੱਸਿਆ ਕਿ ਨਵੀਂ ਏਅਰਲਾਈਨ ਕੰਪਨੀ ’ਚ ਉਹ ਕਰੀਬ 3.5 ਕਰੋੜ ਡਾਲਰ ’ਚ ਨਿਵੇਸ਼ ’ਤੇ ਵਿਚਾਰ ਕਰ ਰਹੇ ਹਨ। ਇਸ ਨਿਵੇਸ਼ ਰਾਹੀਂ ਏਅਰਲਾਈਨ ਕੰਪਨੀ ’ਚ 40 ਫੀਸਦੀ ਹਿੱਸੇਦਾਰੀ ਲੈਣ ਦੀ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 15 ਜਾਂ 20 ਦਿਨਾਂ ’ਚ ਇੰਡੀਅਨ ਐਵੀਏਸ਼ਨ ਮਿਨਿਸਟਰੀ ਵਲੋਂ ਐੱਨ. ਓ. ਸੀ. ਮਿਲ ਸਕਦੀ ਹੈ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀ Excise Duty ਤੋਂ ਮੁਫ਼ਤ ਟੀਕਾ ਤੇ ਰਾਸ਼ਨ ਦੇ ਰਹੀ ਸਰਕਾਰ : ਪੁਰੀ

ਝੁਨਝੁਨਵਾਲਾ ਦੀ ਯੋਜਨਾ ਭਾਰਤ ’ਚ ਲੋਅ ਕਾਸਟ ਬਜਟ ਏਅਰਲਾਈਨ ਸ਼ੁਰੂ ਕਰਨ ਦੀ ਹੈ, ਜਿਸ ਦਾ ਨਾਂ ਅਕਾਸਾ ਏਅਰ ਅਤੇ ਦਿ ਟੀਮ ਰੱਖਿਆ ਜਾਵੇਗਾ। ਇਸ ਨਵੀਂ ਏਅਰਲਾਈਨਜ਼ ’ਚ ਡੈਲਟਾ ਏਅਰਲਾਈਨਜ਼ ਦੇ ਸਾਬਕਾ ਸੀਨੀਅਰ ਐਗਜ਼ੀਕਿਊਟਿਵ ਵਰਗੀ ਪੂਰੀ ਟੀਮ ਰਹੇਗੀ। ਇਹ ਟੀਮ ਅਜਿਹੀ ਫਲਾਈਟ ਨੂੰ ਦੇਖ ਰਹੀ ਹੈ, ਜਿਸ ’ਚ ਇਕ ਵਾਰ ’ਚ 180 ਲੋਕ ਸਫਰ ਕਰ ਸਕਣ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਨਵੇਂ IT ਪੋਰਟਲ ਲਈ ਦਿੱਤੇ 164 ਕਰੋੜ ਪਰ ਤਕਨੀਕੀ ਖ਼ਾਮੀਆਂ ਬਰਕਰਾਰ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News