9 ਵੱਡੇ ਸ਼ਹਿਰਾਂ ’ਚ EV ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਢਾਈ ਗੁਣਾ ਵਧੀ

Sunday, Feb 20, 2022 - 11:16 AM (IST)

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੇ 9 ਵੱਡੇ ਸ਼ਹਿਰਾਂ ’ਚ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੇ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਪਿਛਲੇ ਚਾਰ ਮਹੀਨਿਆਂ ’ਚ ਹੀ ਢਾਈ ਗੁਣਾ ਤੱਕ ਵਧ ਚੁੱਕੀ ਹੈ। ਊਰਜਾ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ ਸਮੇਤ 9 ਪ੍ਰਮੁੱਖ ਸ਼ਹਿਰਾਂ ’ਚ ਈ. ਵੀ. ਸਟੇਸ਼ਨਾਂ ਦੀ ਗਿਣਤੀ ਬੀਤੇ ਚਾਰ ਮਹੀਨਿਆਂ ’ਚ ਤੇਜੀ਼ ਨਾਲ ਵਧੀ ਹੈ। ਇਲੈਕਟ੍ਰਿਕ ਵਾਹਨਾਂ ਨੂੰ ਬੜ੍ਹਾਵਾ ਦੇਣ ਦੀ ਸਰਕਾਰੀ ਨੀਤੀ ਦੇ ਤਹਿਤ ਸ਼ਹਿਰਾਂ ’ਚ ਈ. ਵੀ. ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਵਧਾਉਣ ਦੀ ਕੋਸ਼ਿਸ਼ ਜਾਰੀ ਹੈ।

ਇਸ ਬਿਆਨ ਮੁਤਾਬਕ ਅਕਤੂਬਰ 2021 ਤੋਂ ਲੈ ਕੇ ਜਨਵਰੀ 2022 ਦਰਮਿਆਨ ਇਨ੍ਹਾਂ 9 ਸ਼ਹਿਰਾਂ ’ਚ 678 ਵਾਧੂ ਚਾਰਜਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਸ ਤਰ੍ਹਾਂ ਇਨ੍ਹਾਂ ਸ਼ਹਿਰਾਂ ’ਚ ਮੌਜੂਦ ਜਨਤਕ ਈ. ਵੀ. ਸਟੇਸ਼ਨਾਂ ਦੀ ਗਿਣਤੀ ਵਧ ਕੇ 940 ਹੋ ਗਈ ਹੈ। ਦੇਸ਼ ਭਰ ’ਚ ਹੁਣ ਇਨ੍ਹਾਂ ਦੀ ਗਿਣਤੀ ਕਰੀਬ 1,640 ਹੋ ਚੁੱਕੀ ਹੈ। ਸਰਕਾਰ ਨੇ ਸ਼ੁਰੂਆਤੀ ਦੌਰ ’ਚ 40 ਲੱਖ ਤੋਂ ਵੱਧ ਆਬਾਦੀ ਵਾਲੇ ਵੱਡੇ ਸ਼ਹਿਰਾਂ ’ਚ ਇਲੈਕਟ੍ਰਿਕ ਵਾਹਨਾਂ ’ਤੇ ਪ੍ਰੋਤਸਾਹਨ ਦੇਣ ਦੀ ਨੀਤੀ ਅਪਣਾਈ ਹੋਈ ਹੈ। ਇਸੇ ਕ੍ਰਮ ’ਚ ਵੱਡੇ ਸ਼ਹਿਰਾਂ ’ਚ ਇਲੈਕਟ੍ਰਿਕ ਵਾਹਨਾਂ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਚਾਰਜਿੰਗ ਸਟੇਸ਼ਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ।

 

 


Harinder Kaur

Content Editor

Related News