ਵਿਆਜ ਦਰਾਂ 'ਚ ਬਦਲਾਅ ਤੋਂ ਬਾਅਦ ਨੇ ਗਾਹਕਾਂ ਨੂੰ ਦਿੱਤੀ ਰਾਹਤ

Friday, Aug 04, 2017 - 11:57 AM (IST)

ਵਿਆਜ ਦਰਾਂ 'ਚ ਬਦਲਾਅ ਤੋਂ ਬਾਅਦ ਨੇ ਗਾਹਕਾਂ ਨੂੰ ਦਿੱਤੀ ਰਾਹਤ

 ਨਵੀਂ ਦਿੱਲੀ—ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਨੈੱਟ ਬੈਂਕਿੰਗ ਦੀ ਵਰਤੋਂ ਕਰਨ ਵਾਲੇ ਆਪਣੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਬੈਂਕ ਨੇ ਕਿਵਕ ਟਰਾਂਸਫਰ ਸਰਵਿਸ ਦੀ ਲਿਮਿਟ 'ਚ 2.5 ਗੁਣਾ ਦਾ ਵਾਧਾ ਕੀਤਾ ਹੈ। ਇਸ ਤਰ੍ਹਾਂ ਦਿਨ 'ਚ 25,000 ਰੁਪਏ ਤੱਕ ਟਰਾਂਸਫਰ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਇਹ ਲਿਮਿਟ 10,000 ਰੁਪਏ ਪ੍ਰਤੀ ਦਿਨ ਸੀ।

ਟਰਾਂਸਜੈਕਸ਼ਨ ਲਿਮਿਟ ਵੀ ਵਧਾਈ
ਵਰਣਨਯੋਗ ਹੈ ਕਿ ਨੈੱਟ ਬੈਂਕਿੰਗ ਰਾਹੀਂ ਆਮ ਤੌਰ 'ਤੇ ਐੱਨ. ਈ. ਐੱਫ. ਟੀ., ਆਰ. ਟੀ. ਜੀ. ਐੱਸ., ਆਈ. ਐੱਮ. ਪੀ. ਐੱਸ. ਵਰਗੇ ਬਦਲਾਵਾਂ ਰਾਹੀਂ ਪੈਸਾ ਭੇਜਿਆ ਜਾਂਦਾ ਹੈ ਪਰ ਇਨ੍ਹਾਂ ਸਾਰੇ ਬਦਲਾਵਾਂ ਲਈ ਪਹਿਲੇ ਬੇਨੇਫਿਸ਼ਰੀ ਐਡ ਕਰਨੀ ਪੈਂਦੀ ਹੈ। ਜਿਸ 'ਚ 2-3 ਘੰਟੇ ਤੋਂ ਲੈ ਕੇ ਇਕ ਦਿਨ ਤੱਕ ਦਾ ਸਮਾਂ ਲੱਗ ਜਾਂਦਾ ਹੈ। ਬੈਂਕ ਨੇ ਹੁਣ ਕਿਵਕ ਟਰਾਂਸਫਰ ਸਰਵਿਸ ਦੇ ਤਹਿਤ ਪ੍ਰਤੀ ਟਰਾਂਸਜੈਕਸ਼ਨ ਲਿਮਿਟ ਨੂੰ ਵੀ ਦੋਗੁਣਾ ਕਰਕੇ 10,000 ਰੁਪਏ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਲਿਮਿਟ 5,000 ਰੁਪਏ ਸੀ। 

PunjabKesari


ਇਨ੍ਹਾਂ ਚੀਜ਼ਾਂ ਦੀ ਜਾਣਕਾਰੀ ਜ਼ਰੂਰੀ
ਇਸ ਲਈ ਤੁਹਾਨੂੰ ਜਿਸ ਖਾਤੇ 'ਚ ਰੁਪਏ ਭੇਜਣੇ ਹਨ ਉਸ ਦਾ ਖਾਤਾ ਨੰਬਰ ਅਤੇ ਇਸ ਦਾ ਆਈ. ਐੱਫ. ਐੱਸ.ਸੀ. ਕੋਡ ਲਿਖਣਾ ਹੋਵੇਗਾ, ਹੋਰ ਕਿਸੀ ਵੀ ਜਾਣਕਾਰੀ ਦੀ ਲੋੜ ਨਹੀਂ ਪਏਗੀ। ਇਸ ਸੇਵਾ ਦੇ ਤਹਿਤ ਸਟੇਟ ਬੈਂਕ ਦਾ ਗਾਹਕ ਕਿਸੇ ਦੂਜੇ ਸਟੇਟ ਬੈਂਕ ਦੇ ਖਾਤੇ 'ਚ ਪੈਸੇ ਭੇਜਣੇ ਹਨ ਜਾਂ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਹੈ ਪਰ ਖਾਤਾ ਜੇਕਰ ਕਿਸੇ ਦੂਜੇ ਬੈਂਕ ਦਾ ਹੈ ਤਾਂ ਉਸ 'ਤੇ 2 ਰੁਪਏ ਪ੍ਰਤੀ ਟਰਾਂਸਜੈਕਸ਼ਨ ਚਾਰਜ ਲੱਗਦਾ ਹੈ।


Related News