ਟਾਟਾ ਗਰੁੱਪ ਦੇ ਬਾਸ ਚੰਦਰਸ਼ੇਖਰਨ ਦਾ ਸੈਲਰੀ ਪੈਕੇਜ 55.11 ਕਰੋੜ ਰੁਪਏ
Monday, Oct 22, 2018 - 10:36 AM (IST)
ਮੁੰਬਈ—ਟਾਟਾ ਕੰਸਲਟੈਂਸੀ ਸਰਵਿਸ (ਟੀ.ਸੀ.ਐੱਸ.) ਨਾਲ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਨੂੰ ਜੁਆਇਨ ਕਰਨ ਤੋਂ ਬਾਅਦ ਟਾਟਾ ਸਨਸ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਦਾ ਸੈਲਰੀ ਪੈਕੇਜ ਵਿੱਤੀ ਸਾਲ 2017-18 'ਚ ਡਬਲ ਹੋ ਗਿਆ ਹੈ। ਪਿਛਲੇ ਵਿੱਤੀ ਸਾਲ 'ਚ 56 ਸਾਲ ਦੇ ਚੰਦਰਸ਼ੇਖਰਨ ਨੂੰ 55.11 ਕਰੋੜ ਰੁਪਏ ਦਾ ਪੈਕੇਜ ਮਿਲਿਆ। ਇਸ 'ਚੋਂ 85 ਫੀਸਦੀ ਰਕਮ ਉਨ੍ਹਾਂ ਨੇ ਕਮੀਸ਼ਨ ਅਤੇ ਮੁਨਾਫੇ ਦੇ ਤੈਅ ਹਿੱਸੇ ਦੇ ਤੌਰ 'ਤੇ ਮਿਲੀ। ਟਾਟਾ ਸਨਸ ਦੀ ਐਨੁਅਲ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ ਹੈ।
ਚੰਦਰਸ਼ੇਖਰਨ ਨਮਕ ਤੋਂ ਲੈ ਕੇ ਸਾਫਟਵੇਅਰ ਤੱਕ ਬਣਾਉਣ ਵਾਲੇ 103 ਅਰਬ ਡਾਲਰ ਦੇ ਟਾਟਾ ਗਰੁੱਪ ਦੇ ਚੇਅਰਮੈਨ ਪਿਛਲੇ ਸਾਲ ਫਰਵਰੀ 'ਚ ਬਣੇ ਸਨ। ਪਿਛਲੇ ਵਿੱਤੀ ਸਾਲ 'ਚ 11 ਮਹੀਨੇ ਟੀ.ਸੀ.ਐੱਸ. 'ਚ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ 'ਤੇ ਕੰਮ ਕਰਨ ਦੀ ਏਵਜ਼ 'ਚ ਉਨ੍ਹਾਂ ਨੇ 30.15 ਕਰੋੜ ਰੁਪਏ ਮਿਲੇ ਸਨ। ਟਾਟਾ ਸਨਸ ਦੇ ਪਿਛਲੇ ਚੇਅਰਮੈਨ ਸਾਇਰਸ ਮਿਸਤਰੀ ਦੀ ਤੁਲਨਾ 'ਚ ਚੰਦਰਸ਼ੇਖਰਨ ਦੀ ਤਨਖਾਹ ਤਿੰਨ ਗੁਣਾ ਜ਼ਿਆਦਾ ਹੈ। ਮਿਸਤਰੀ ਨੂੰ ਅਕਤੂਬਰ 2016 'ਚ ਟਾਟਾ ਸਨਸ ਦੇ ਬੋਰਡ ਨੇ ਜਦੋਂ ਕੱਢਿਆ ਸੀ ਤਾਂ ਉਨ੍ਹਾਂ ਦਾ ਸਾਲਾਨਾ ਪੈਕੇਜ਼ 16 ਕਰੋੜ ਰੁਪਏ ਸੀ।
ਸੂਤਰਾਂ ਨੇ ਦੱਸਿਆ ਕਿ ਮਿਸਤਰੀ ਨੇ ਟਾਟਾ ਸਨਸ ਦੀ ਪ੍ਰੋਫਿਟੇਬਿਲਿਟੀ ਨਾਲ ਆਪਣੇ ਸੈਲਰੀ ਪੈਕੇਜ ਜੋੜਿਆ ਸੀ। ਉਹ ਪਾਲੋਨਜੀ ਮਿਸਤਰੀ ਪਰਿਵਾਰ ਦੇ ਉੱਤਰਾਧਿਕਾਰੀ ਹਨ ਅਤੇ ਭਰਾ ਸ਼ਾਪੁਰ ਮਿਸਤਰੀ ਦੇ ਨਾਲ ਟਾਟਾ ਸਨਸ ਦੇ ਸਭ ਤੋਂ ਵੱਡੇ ਇੰਡੀਵਿਜੁਅਲ ਸ਼ੇਅਰਹੋਲਡਰਸ ਹਨ। ਉਨ੍ਹਾਂ ਦੋਵਾਂ ਦੇ ਕੋਲ ਕੰਪਨੀ ਦੇ 18.4 ਫੀਸਦੀ ਸ਼ੇਅਰ ਹਨ।
ਟਾਟਾ ਗਰੁੱਪ ਦੇ ਪਹਿਲੇ ਗੈਰ-ਪਾਰਸੀ ਚੇਅਰਮੈਨ ਚੰਦਰਸ਼ੇਖਰਨ ਦੇ ਰਿਸ਼ਤੇ ਸਾਰੇ ਸਟੈਕਹੋਲਡਰਸ ਦੇ ਨਾਲ ਚੰਗੇ ਹਨ। ਇਹ ਜਾਣਕਾਰੀ ਟਾਟਾ ਗਰੁੱਪ ਦੇ ਅਧਿਕਾਰੀ ਨੇ ਦਿੱਤੀ ਹੈ। ਟਾਟਾ ਗਰੁੱਪ ਅਜੇ ਬਿਜ਼ਨੈੱਸ ਰਿਸਟਰਚਰਿੰਗ ਕਰ ਰਿਹਾ ਹੈ, ਜਿਸ 'ਚ ਮਾਰਜਨ 'ਤੇ ਕਾਫੀ ਧਿਆਨ ਦਿੱਤਾ ਜਾ ਰਿਹਾ ਹੈ। ਉਹ ਐਵੀਏਸ਼ਨ ਅਤੇ ਡਿਫੈਂਸ ਸੈਗਮੈਂਟ 'ਚ ਬਿਜ਼ਨੈੱਸ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਕੋਰ ਬਿਜ਼ਨੈੱਸ ਸਟੀਲ ਦੀ ਕੈਪੇਸਿਟੀ ਵਧਾਈ ਜਾ ਰਹੀ ਹੈ। ਜਿਸ ਬਿਜ਼ਨੈੱਸ ਦਾ ਸਕੇਲ ਨਹੀਂ ਵਧਾਇਆ ਜਾ ਸਕਦਾ, ਗਰੁੱਪ ਉਨ੍ਹਾਂ ਨੂੰ ਬੰਦ ਕਰ ਰਿਹਾ ਹੈ।
