ਵੀਡੀਓਕਾਨ ਲੋਨ ਕੇਸ : ਚੰਦਾ ਕੋਚਰ ਦੇ ਪਤੀ ਨੂੰ ਆਈ.ਟੀ. ਵਿਭਾਗ ਦਾ ਨਵਾਂ ਨੋਟਿਸ

04/26/2018 1:32:11 PM

ਨਵੀਂ ਦਿੱਲੀ — ਵੀਡੀਓਕਾਨ ਲੋਨ ਮਾਮਲੇ 'ਚ ਆਮਦਨ ਕਰ ਵਿਭਾਗ ਨੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਐੱਮ.ਡੀ. ਅਤੇ ਸੀ.ਈ.ਓ. ਚੰਦਾ ਕੋਚਰ ਦੇ ਪਤੀ ਦੀਪਕ ਕੋਚਰ ਨੂੰ ਇਕ ਵਾਰ ਫਿਰ ਨੋਟਿਸ ਜਾਰੀ ਕੀਤਾ ਹੈ। ਆਈ.ਟੀ. ਵਿਭਾਗ ਵਲੋਂ ਕਿਹਾ ਗਿਆ ਹੈ ਕਿ ਇਸ ਨਵੇਂ ਨੋਟਿਸ ਵਿਚ ਦੀਪਕ ਕੋਚਰ ਦੀ ਨਿੱਜੀ ਸਮਰੱਥਾ, ਨਿੱਜੀ ਵਿੱਤ ਅਤੇ ਟਰਾਂਜੈਕਸ਼ਨ ਸਬੰਧੀ ਜਾਣਕਾਰੀ ਨਾਲ ਸਬੰਧਤ ਦਸਤਾਵੇਜ਼ ਮੰਗੇ ਗਏ ਹਨ। ਦੀਪਕ ਕੋਚਰ ਨੂੰ ਇਸ ਲਈ 10 ਦਿਨ ਦਾ ਸਮਾਂ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੀਪਕ ਕੋਚਰ ਨਿਊਪਾਵਰ ਰਿਨੀਊਏਬਲਜ਼ ਪ੍ਰਾਈਵੇਟ ਲਿਮਟਿਡ ਦੇ ਐੱਮ.ਡੀ. ਹੈ ਅਤੇ ਉਨ੍ਹਾਂ ਦਾ ਇਹ ਫਾਰਮ ਆਈ.ਟੀ. ਵਿਭਾਗ ਦੀਆਂ ਨਜ਼ਰਾਂ ਵਿਚ ਹੈ।
ਆਮਦਨ ਕਰ ਵਿਭਾਗ ਨੇ ਨਿਊਪਾਵਰ 'ਚ ਨਿਵੇਸ਼ ਕਰਨ ਲਈ ਸ਼ੇਅਰ ਮੁਲਾਂਕਣ ਦੀ ਰਿਪੋਰਟ ਮੰਗੀ ਹੈ ਅਤੇ ਕੰਪਨੀ ਦੇ ਲਾਭ ਅਤੇ ਬੈਲੇਂਸ ਸ਼ੀਟ ਦੀ ਵੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਸੀ.ਬੀ.ਆਈ. ਨਿਊਪਾਵਰ ਅਤੇ ਵੀਡੀਓਕਾਨ ਦੇ ਤਤਕਾਲੀ ਅਧਿਕਾਰੀਆਂ ਨਾਲ ਪਹਿਲਾਂ ਹੀ ਮੁੰਬਈ ਵਿਚ ਪੁੱਛਗਿੱਛ ਕਰ ਰਹੀ ਸੀ। ਸੀ.ਬੀ.ਆਈ. ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਨੇ ਇਸ ਮਾਮਲੇ 'ਚ ਧੂਤ, ਦੀਪਕ ਕੋਚਰ ਅਤੇ ਹੋਰ ਲੋਕਾਂ ਦੇ ਖਿਲਾਫ ਪ੍ਰਰੰਭਿਕ ਜਾਂਚ ਦਰਜ ਕੀਤੀ ਹੈ। ਕਿਸੇ ਵੀ ਮਾਮਲੇ 'ਚ ਸੂਚਨਾਵਾਂ ਜਮ੍ਹਾ ਕਰਨ ਲਈ ਸੀ.ਬੀ.ਆਈ. ਪਹਿਲਾਂ ਪਰੰਭਿਕ ਜਾਂਚ ਦਰਜ ਕਰਵਾਉਂਦੀ ਹੈ।


Related News