PNB Scam: ਕੇਂਦਰ ਸਰਕਾਰ ਨੇ ਕੀਤੀ ਵੱਡੀ ਕਾਰਵਾਈ, ਬੈਂਕ ਦੇ 2 ਕਾਰਜਕਾਰੀ ਨਿਰਦੇਸ਼ਕ ਕੀਤੇ ਬਰਖਾਸਤ

01/19/2019 8:17:16 PM

ਨਵੀਂ ਦਿੱਲੀ—ਕੇਂਦਰ ਸਰਕਾਰ ਨੇ ਪੰਜਾਬ ਨੈਸ਼ਨਲ ਬੈਂਕ 'ਚ ਭਗੋੜੇ ਹੀਰਾ ਵਪਾਰੀ ਨੀਰਵ ਮੋਦੀ ਦੁਆਰਾ ਕੀਤੇ ਗਏ ਕਰੀਬ 13,500 ਕਰੋੜ ਰੁਪਏ ਦੇ ਘੋਟਾਲਾ ਮਾਮਲੇ 'ਚ ਪਹਿਲੀ ਵਾਰ ਵੱਡੀ ਕਾਰਵਾਈ ਕੀਤੀ ਹੈ। ਕੇਂਦਰ ਸਰਕਾਰ ਨੇ ਬੈਂਕ ਦੇ ਦੋ ਕਾਰਜਕਾਰੀ ਨਿਰਦੇਸ਼ਕਾਂ ਨੂੰ ਬਰਖਾਸਤ ਕਰ ਦਿੱਤਾ ਹੈ। ਜਿਨ੍ਹਾਂ ਕਾਰਜਕਾਰੀ ਨਿਰਦੇਸ਼ਕਾਂ ਨੂੰ ਬਰਖਾਸਤ ਕੀਤਾ ਗਿਆ ਹੈ ਉਨ੍ਹਾਂ 'ਚ ਸੰਜੀਵ ਸ਼ਰਣ ਅਤੇ ਕੇ.ਵੀਰਾ ਬ੍ਰਾਹਮਜੀ ਰਾਵ ਸ਼ਾਮਲ ਹੈ। ਪੰਜਾਬ ਨੈਸ਼ਨਲ ਬੈਂਕ ਨੇ ਦੋਵਾਂ ਕਾਰਜਕਾਰੀ ਨਿਰਦੇਸ਼ਕਾਂ ਨੂੰ ਬਰਖਾਸਤ ਕਰਨ ਦੀ ਜਾਣਕਾਰੀ ਸਟਾਕ ਐਕਸਚੇਂਜਾਂ ਨੂੰ ਵੀ ਦਿੱਤੀ ਹੈ।

ਪਹਿਲੀ ਵਾਰ ਹਟਾਏ ਗਏ ਕਾਰਜਕਾਰੀ ਨਿਰਦੇਸ਼ਕ
ਅਖਿਲ ਭਾਰਤੀ ਬੈਂਕ ਕਰਮਚਾਰੀ ਸੰਘ (ਏ.ਆਈ.ਬੀ.ਈ.ਏ.) ਦੇ ਜਨਰਲ ਸਕੱਤਰ ਸੀ.ਐੱਚ. ਵੇਂਕਟਚਲਮ ਦਾ ਕਹਿਣਾ ਹੈ ਕਿ ਅਸੀਂ ਦੋ ਕਾਰਜਕਾਰੀ ਨਿਰਦੇਸ਼ਕਾਂ ਨੂੰ ਬਰਖਾਸਤ ਕਰਨ ਦੀ ਕੇਂਦਰ ਸਰਕਾਰ ਦੀ ਕਾਰਵਾਈ ਦਾ ਸਵਾਗਤ ਕਰਦੇ ਹਾਂ। ਇਨ੍ਹੇ ਵੱਡੇ ਪੈਮਾਨੇ 'ਤੇ ਘੋਟਾਲਾ ਪ੍ਰਬੰਧਨ ਦੀ ਜਾਣਕਾਰੀ ਦੇ ਬਿਨਾਂ ਨਹੀਂ ਹੋ ਸਕਦਾ ਸੀ। ਉਨ੍ਹਾਂ ਨੇ ਕਿਹਾ ਕਿ ਸ਼ਾਇਦ ਪਹਿਲੀ ਵਾਰ ਕੇਂਦਰ ਸਰਕਾਰ ਨੇ ਰਾਸ਼ਟਰੀਕਰਨ ਬੈਂਕਾਂ ਯੋਜਨਾ, 1970 ਤਹਿਤ ਕਿਸੇ ਰਾਸ਼ਟਰੀਕਰਨ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਨੂੰ ਹਟਾਇਆ ਹੈ।

ਕੇਂਦਰ ਸਰਕਾਰ ਨੇ ਉਚਿਤ ਪ੍ਰਕਿਰਿਆ ਦਾ ਕੀਤਾ ਪਾਲਣ
ਵੇਂਕਟਚਲਮ ਨੇ ਕਿਹਾ ਕਿ ਇਹ ਵੀ ਵਧਿਆ ਹੈ ਕਿ ਕੇਂਦਰ ਸਰਕਾਰ ਨੇ ਪੀ.ਐੱਨ.ਬੀ. ਦੇ ਦੋ ਕਾਰਜਕਾਰੀ ਨਿਰਦੇਸ਼ਕਾਂ ਨੂੰ ਬਰਖਾਸਤ ਕਰਨ ਨਾਲ ਪਹਿਲੇ ਉਨ੍ਹਾਂ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦੇਣ ਦੀ ਉਚਿਤ ਪ੍ਰਕਿਰਿਆ ਦਾ ਪਾਲਣ ਕੀਤਾ।


Related News