ਮਹਿੰਗਾਈ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ ਹੁਣ ਖੰਡ ਦੀ ਬਰਾਮਦ ''ਤੇ ਲਾਈ ਪਾਬੰਦੀ

05/25/2022 1:32:18 AM

ਨਵੀਂ ਦਿੱਲੀ-ਮਹਿੰਗਾਈ ਨੂੰ ਰੋਕਣ ਲਈ ਸਖਤ ਕਦਮ ਚੁੱਕਦੇ ਹੋਏ ਸਰਕਾਰ ਨੇ ਖੰਡ ਦੀ ਬਰਾਮਦ ਨੂੰ ਪਹਿਲੀ ਜੂਨ ਤੋਂ ਪਾਬੰਦੀਸ਼ੁਦਾ ਸ਼੍ਰੇਣੀ 'ਚ ਪਾ ਦਿੱਤਾ ਹੈ ਅਤੇ ਇਸ ਦੇ ਤਹਿਤ ਇਕ ਕਰੋੜ ਟਨ ਖੰਡ ਦੀ ਬਰਾਮਦ ਦੀ ਛੋਟ ਦਿੱਤੀ ਜਾਵੇਗੀ। ਵਿਦੇਸ਼ ਵਪਾਰ ਡਾਇਰੈਕਟੋਰੇਟ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਇਹ ਪਾਬੰਦੀ ਕੱਚੀ ਖੰਡ, ਰਿਫਾਇੰਡ ਖੰਡ ਅਤੇ ਉਬਲੀ ਹੋਈ ਖੰਡ ਤਿੰਨਾਂ 'ਤੇ ਲਾਗੂ ਹੋਵੇਗੀ ਅਤੇ 31 ਅਕਤੂਬਰ 2022 ਤੱਕ ਜਾਂ ਕਿਸੇ ਅਗਲੇ ਹੁਕਮ ਤੱਕ ਲਾਗੂ ਰਹੇਗੀ।

ਇਹ ਵੀ ਪੜ੍ਹੋ :- ਮਿਆਂਮਾਰ ਤੱਟ ਨੇੜੇ ਰੋਹਿੰਗੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 16 ਲੋਕਾਂ ਦੀ ਹੋਈ ਮੌਤ

ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਮੰਗਲਵਾਰ ਨੂੰ ਇਕ ਰਿਲੀਜ਼ 'ਚ ਕਿਹਾ ਕਿ ਖੰਡ ਸੀਜ਼ਨ 2021-22 ਦੌਰਾਨ ਦੇਸ਼ 'ਚ ਖੰਡ ਉਪਲੱਬਧਤਾ ਅਤੇ ਇਸ ਦੀ ਕੀਮਤ 'ਚ ਸਥਿਰਤਾ ਬਣਾਏ ਰੱਖਣ ਲਈ ਕੇਂਦਰ ਸਰਕਾਰ ਨੇ ਖੰਡ ਦੀ ਬਰਾਮਦ ਨੂੰ ਇਕ ਜੂਨ 2022 ਤੋਂ ਅਗਲੇ ਹੁਕਮ ਤੱਕ ਨਿਯਮਤ ਕਰਨ ਦਾ ਫੈਸਲਾ ਲਿਆ ਹੈ। ਸਰਕਾਰ ਨੇ ਕਿਹਾ ਕਿ ਉਹ ਇਸ ਦੌਰਾਨ ਜ਼ਿਆਦਾਤਰ 100 ਲੱਖ ਟਨ ਖੰਡ ਦੀ ਬਰਾਮਦ ਦੀ ਛੋਟ ਦੇਵੇਗੀ।

ਇਹ ਵੀ ਪੜ੍ਹੋ :-GT vs RR, Qualifier 1 : ਗੁਜਰਾਤ ਪਹੁੰਚੀ ਫਾਈਨਲ 'ਚ, ਰਾਜਸਥਾਨ ਨੂੰ 7 ਵਿਕਟਾਂ ਨਾਲ ਹਰਾਇਆ

ਖੰਡ ਸੀਜ਼ਨ 2020-21 'ਚ ਭਾਰਤ ਤੋਂ ਕਰੀਬ 70 ਲੱਖ ਟਨ ਖੰਡ ਦੂਜੇ ਦੇਸ਼ਾਂ ਨੂੰ ਭੇਜੀ ਗਈ ਸੀ ਜਦਕਿ ਬਰਾਮਦ ਦਾ ਟੀਚਾ 60 ਲੱਖ ਟਨ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਇਸ ਸੈਸ਼ਨ 'ਚ ਖੰਡ ਮਿੱਲਾਂ ਤੋਂ ਬਰਾਮਦ ਲਈ 82 ਲੱਖ ਟਨ ਖੰਡ ਨਿਕਲ ਚੁੱਕੀ ਹੈ ਅਤੇ ਇਸ 'ਚੋਂ 78 ਲੱਖ ਟਨ ਵਿਦੇਸ਼ ਭੇਜੀ ਜਾ ਚੁੱਕੀ ਹੈ। ਇਹ ਪਾਬੰਦੀ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਨੂੰ ਸੀ.ਐਕਸ.ਐੱਲ. ਅਤੇ ਟੀ.ਆਰ.ਕਿਊ. ਤਹਿਤ ਬਰਾਮਦ ਕੀਤੀ ਜਾਣ ਵਾਲੀ ਖੰਡ 'ਤੇ ਲਾਗੂ ਨਹੀਂ ਹੋਵੇਗੀ। 

ਇਹ ਵੀ ਪੜ੍ਹੋ :-ਖਾਣ ਵਾਲੇ ਤੇਲਾਂ ਦੀ ਦਰਾਮਦ 'ਤੇ ਸਰਕਾਰ ਨੇ 2 ਸਾਲ ਲਈ ਖਤਮ ਕੀਤੀ ਕਸਟਮ ਡਿਊਟੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News