ਸੈਂਟਰਲ ਬੈਂਕ ਆਫ ਇੰਡੀਆ ਦਾ ਤੀਜੀ ਤਿਮਾਹੀ ''ਚ ਮੁਨਾਫਾ 164 ਕਰੋੜ ਰੁਪਏ

01/29/2020 10:41:24 AM

ਨਵੀਂ ਦਿੱਲੀ—ਸੈਂਟਰਲ ਬੈਂਕ ਆਫ ਇੰਡੀਆ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ 'ਚ 164.28 ਕਰੋੜ ਰੁਪਏ ਰਿਹਾ ਹੈ। ਜਨਤਕ ਖੇਤਰ ਦੇ ਬੈਂਕ ਨੂੰ ਇਸ ਤੋਂ ਪਹਿਲਾਂ ਵਿੱਤੀ ਸਾਲ ਦੀ ਇਸ ਤਿਮਾਹੀ 'ਚ 681.16 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਸੈਂਟਰਲ ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਉਸ ਦੀ ਕੁੱਲ ਆਮਦਨ ਦਸੰਬਰ 2019 ਨੂੰ ਖਤਮ ਤਿਮਾਹੀ 'ਚ 7,307.98 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 6,356 ਕਰੋੜ ਰੁਪਏ ਸੀ। ਬੈਂਕ ਦਾ ਫਸਿਆ ਕਰਜ਼ (ਐੱਨ.ਪੀ.ਏ.) ਨੂੰ ਲੈ ਕੇ ਪ੍ਰਬੰਧ ਪਿਛਲੀ ਤਿਮਾਹੀ 'ਚ ਘੱਟ ਕੇ 379.79 ਕਰੋੜ ਰੁਪਏ ਰਿਹਾ ਜੋ ਇਕ ਸਾਲ ਪਹਿਲਾਂ 2018-19 ਦੀ ਇਸ ਤਿਮਾਹੀ 'ਚ ਇਹ 1,996.50 ਕਰੋੜ ਰੁਪਏ ਰਿਹਾ ਸੀ। ਬੈਂਕ ਦਾ ਕੁੱਲ ਐੱਨ.ਪੀ.ਏ. 31 ਦਸੰਬਰ ਨੂੰ ਖਤਮ ਤਿਮਾਹੀ 'ਚ ਕੁੱਲ ਕਰਜ਼ ਦਾ 19.99 ਫੀਸਦੀ ਰਿਹਾ ਜੋ ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ 20.64 ਫੀਸਦੀ ਸੀ। ਸ਼ੁੱਧ ਐੱਨ.ਪੀ.ਏ. ਪਿਛਲੀ ਤਿਮਾਹੀ 'ਚ 9.26 ਫੀਸਦੀ ਰਿਹਾ ਜੋ ਇਕ ਸਾਲ ਪਹਿਲਾਂ 2018-19 ਦੀ ਇਸ ਤਿਮਾਹੀ 'ਚ 10.32 ਫੀਸਦੀ ਸੀ।


Aarti dhillon

Content Editor

Related News