ਸੈਂਟਰਲ ਬੈਂਕ ਦੇ ਗਾਹਕਾਂ ਲਈ ਰਾਹਤ ਭਰੀ ਖ਼ਬਰ, EMI 'ਚ ਹੋਵੇਗੀ ਕਮੀ

09/14/2020 8:15:24 PM

ਨਵੀਂ ਦਿੱਲੀ— ਸੈਂਟਰਲ ਬੈਂਕ ਆਫ਼ ਇੰਡੀਆ ਦੇ ਖਾਤਾਧਾਰਕਾਂ ਲਈ ਰਾਹਤ ਭਰੀ ਖ਼ਬਰ ਹੈ। ਬੈਂਕ ਨੇ ਫੰਡ ਆਧਾਰਿਤ ਉਧਾਰੀ ਦਰਾਂ (ਐੱਮ. ਸੀ. ਐੱਲ. ਆਰ.) 'ਚ ਕਟੌਤੀ ਕਰ ਦਿੱਤੀ ਹੈ। ਇਸ ਨਾਲ ਤੁਹਾਡੀ ਈ. ਐੱਮ. ਆਈ. 'ਚ ਜਲਦ ਹੀ ਕਮੀ ਹੋਣ ਜਾ ਰਹੀ ਹੈ।

ਸੈਂਟਰਲ ਬੈਂਕ ਆਫ਼ ਇੰਡੀਆ ਨੇ ਐੱਮ. ਸੀ. ਐੱਲ. ਆਰ. 'ਚ 0.05 ਫੀਸਦੀ ਦੀ ਕਟੌਤੀ ਕੀਤੀ ਹੈ, ਜੋ ਮੰਗਲਵਾਰ ਤੋਂ ਪ੍ਰਭਾਵੀ ਹੋ ਜਾਵੇਗੀ।

ਬੈਂਕ ਨੇ ਇਕ ਬਿਆਨ 'ਚ ਕਿਹਾ ਕਿ ਇਸ ਨਾਲ ਉਸ ਦੀ ਇਕ ਸਾਲਾ ਐੱਮ. ਸੀ. ਐੱਲ. ਆਰ. 7.15 ਫੀਸਦੀ ਤੋਂ ਘੱਟ ਕੇ 7.10 ਫੀਸਦੀ ਹੋ ਗਈ ਹੈ। ਓਵਰਨਾਈਟ ਤੇ ਇਕ ਮਹੀਨਾ ਵਾਲੀ ਐੱਮ. ਸੀ. ਐੱਲ. ਆਰ. 6.60 ਫੀਸਦੀ ਤੋਂ ਘਟਾ ਕੇ 6.55 ਫੀਸਦੀ ਕਰ ਦਿੱਤੀ ਗਈ ਹੈ। ਤਿੰਨ ਮਹੀਨੇ ਵਾਲੀ ਐੱਮ. ਸੀ. ਐੱਲ. ਆਰ. 6.85 ਫੀਸਦੀ ਅਤੇ 6 ਮਹੀਨੇ ਵਾਲੀ ਐੱਮ. ਸੀ. ਐੱਲ. ਆਰ. 7 ਫੀਸਦੀ ਹੋ ਗਈ ਹੈ।

ਗੌਰਤਲਬ ਹੈ ਕਿ ਪਿਛਲੇ ਹਫ਼ਤੇ ਯੂਨੀਅਨ ਬੈਂਕ ਨੇ ਐੱਮ. ਸੀ. ਐੱਲ. ਆਰ. 'ਚ 0.05 ਫੀਸਦੀ ਦੀ ਕਟੌਤੀ ਕੀਤੀ ਸੀ। ਉਸ ਦੀ ਇਕ ਸਾਲਾ ਵਾਲੀ ਐੱਮ. ਸੀ. ਐੱਲ. ਆਰ. 7.25 ਫੀਸਦੀ ਸੀ, ਜੋ ਹੁਣ 7.20 ਫੀਸਦੀ ਹੈ। ਇਸ ਤੋਂ ਇਲਾਵਾ ਇੰਡੀਅਨ ਓਵਰਸੀਜ਼ ਬੈਂਕ ਨੇ ਐੱਮ. ਸੀ. ਐੱਲ. ਆਰ. 'ਚ 0.10 ਫੀਸਦੀ ਕਟੌਤੀ ਕੀਤੀ ਸੀ, ਜੋ 10 ਸਤੰਬਰ ਤੋਂ ਪ੍ਰਭਾਵੀ ਹੋ ਚੁੱਕੀ ਹੈ। ਪਿਛਲੇ ਹਫ਼ਤੇ ਮਹਾਰਾਸ਼ਟਰਾ ਬੈਂਕ ਨੇ ਵੀ ਦਰਾਂ 'ਚ 0.10 ਫੀਸਦੀ ਦੀ ਕਟੌਤੀ ਕੀਤੀ ਸੀ।


Sanjeev

Content Editor

Related News